ਭਗਵੰਤ ਸਿੰਘ ਵਿਰਕ ਉਰਫ਼ ਭੰਤਾ ਕੋਟ ਦਾ ਦਿਹਾਂਤ, ਨਸ਼ੇ ਖਿਲਾਫ ਗੀਤਾਂ ਰਾਹੀਂ ਨੌਜਵਾਨਾਂ ਨੂੰ ਕਰਦਾ ਸੀ ਜਾਗਰੂਕ
ਭਗਵੰਤ ਸਿੰਘ ਵਿਰਕ ਉਰਫ ਭੰਤਾ ਕੋਟ ਦਾ ਦਿਹਾਂਤ ਹੋ ਗਿਆ ਹੈ। ਭੰਤਾ ਕੋਟ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਸੀ ਅਤੇ ਨਸ਼ਿਆਂ ਖਿਲਾਫ ਗੀਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਸੀ।
ਭਗਵੰਤ ਸਿੰਘ ਵਿਰਕ ਉਰਫ ਭੰਤਾ ਕੋਟ ਦਾ ਦਿਹਾਂਤ ਹੋ ਗਿਆ ਹੈ। ਭੰਤਾ ਕੋਟ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਸੀ ਅਤੇ ਨਸ਼ਿਆਂ ਖਿਲਾਫ ਗੀਤਾਂ (Bhagwant Singh Virk) ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਸੀ। ਉਸ ਦਾ ਜਨਮ 1985 ‘ਚ ਹੋੋਇਆ ਸੀ। ਉਸ ਨੇ ਨੈਸ਼ਨਲ ਲੈਵਲ ਦੀ ਅਥਲੈਟਿਕਸ ‘ਚ ਵੀ ਭਾਗ ਲੈ ਕੇ ਨਾਮ ਚਮਕਾਇਆ ਸੀ।ਭਗਵੰਤ ਸਿੰਘ ਭੰਤਾ ਹਸਪਤਾਲ ‘ਚ ਭਰਤੀ ਸੀ ਅਤੇ ਬੀਮਾਰ ਸੀ।ਉਹ ਇੱਕ ਧੀ ਅਤੇ ਪੁੱਤਰ ਦਾ ਪਿਤਾ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ।
ਹੋਰ ਪੜ੍ਹੋ : ਗਾਇਕ ਕਰਣ ਔਜਲਾ ਦੀ ਪਤਨੀ ਦੇ ਨਾਲ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ
ਸੋਸ਼ਲ ਮੀਡੀਆ ‘ਤੇ ਸਰਗਰਮ ਸੀ ਭੰਤਾ ਕੋਟ
ਭਗਵੰਤ ਸਿੰਘ ਉਰਫ ਭੰਤਾ ਕੋਟ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਸੀ ਅਤੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦਾ ਸੀ । ਉਸ ਨੇ ਅਨੇਕਾਂ ਹੀ ਗੀਤਾਂ ‘ਚ ਕੰਮ ਕੀਤਾ ਸੀ ਅਤੇ ਉਸ ਦੀ ਹੱਲਾਸ਼ੇਰੀ ਦੀ ਬਦੌਲਤ ਕਈ ਨੌਜਵਾਨ ਨਸ਼ਾ ਛੱਡ ਗਏ ਸਨ ।
ਉਹ ਨਸ਼ਾ ਛੁਡਾਓ ਕੇਂਦਰ ਵੀ ਚਲਾ ਰਿਹਾ ਸੀ। ੧੯ ਅਗਸਤ ਨੂੰ ਭੰਤਾ ਵਿਰਕ ਨੇ ਆਖਰੀ ਸਾਹ ਲਏ ਸਨ ਅਤੇ ਅੱਜ ਉਸ ਦਾ ਭੋਗ ਅਤੇ ਅੰਤਿਮ ਅਰਦਾਸ ਸੀ । ਜਿਸ ‘ਚ ਵੱਡੀ ਗਿਣਤੀ ‘ਚ ਆਮ ਲੋਕਾਂ ਦੇ ਨਾਲ-ਨਾਲ ਕਈ ਨੌਜਵਾਨਾਂ ਨੇ ਵੀ ਨਮ ਅੱਖਾਂ ਦੇ ਨਾਲ ਉਸ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।