ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਰੱਖਿਆ ਸਮੂਹਕ ਵਿਆਹਾਂ ਦਾ ਪ੍ਰੋਗਰਾਮ

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦਾ ਵਿਆਹ ਬਾਰਾਂ ਜੁਲਾਈ ਨੂੰ ਹੋਣ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਦੇ ਵੱਲੋਂ ਸਮੂਹਕ ਵਿਆਹ ਰੱਖਟ ਗਏ ਹਨ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਜ਼ਰੂਰਤਮੰਦ ਮੁੰਡੇ ਕੁੜੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ ।

By  Shaminder July 2nd 2024 06:02 PM

ਅਨੰਤ ਅੰਬਾਨੀ (Anant Ambani) ਤੇ ਰਾਧਿਕਾ ਮਾਰਚੈਂਟ ਦਾ ਵਿਆਹ ਬਾਰਾਂ ਜੁਲਾਈ ਨੂੰ ਹੋਣ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਦੇ ਵੱਲੋਂ ਸਮੂਹਕ ਵਿਆਹ ਰੱਖਟ ਗਏ ਹਨ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਜ਼ਰੂਰਤਮੰਦ ਮੁੰਡੇ ਕੁੜੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ ।ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਇਨ੍ਹਾਂ ਨਵੇਂ ਜੋੜਿਆਂ ਦਾ ਸੁਆਗਤ ਕਰਦੇ ਹੋਏ ਨਜ਼ਰ ਆ ਰਹੇ ਹਨ।

 

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸਿੱਧੂ ਬਹੁਤ ਨਿਮਰ ਇਨਸਾਨ ਸੀ

ਇਹ ਜੋੜੇ ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਅਨੰਤ ਅੰਬਾਨੀ ਤੇ ਰਾਧਿਕਾ ਦਾ ਦੂਜਾ ਪ੍ਰੀ-ਵੈਡਿੰਗ ਜਸ਼ਨ ੨੯ ਮਈ ਨੂੰ ਇਟਲੀ ‘ਚ ਸ਼ੁਰੂ ਹੋਇਆ ਤੇ ਇੱਕ ਜੂਨ ਨੂੰ ਫਰਾਂਸ ‘ਚ ਸਮਾਪਤ ਹੋਇਆ ।ਜਿਸ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । 

View this post on Instagram

A post shared by Voompla (@voompla)


  3 ਦਿਨ ਚੱਲੇਗਾ ਫੰਕਸ਼ਨ 

ਅਨੰਤ ਅੰਬਾਨੀ ਤੇ ਰਾਧਿਕਾ ਦਾ ਵੈਡਿੰਗ ਫੰਕਸ਼ਨ ਤਿੰਨ ਦਿਨ ਤੱਕ ਚੱਲੇਗਾ । ਵਿਆਹ ਦਾ ਪ੍ਰੋਗਰਾਮ ਬਾਰਾਂ ਜੁਲਾਈ ਨੂੰ ਸ਼ੁਭ ਵਿਆਹ ਅਤੇ ੧੩ ਜੁਲਾਈ ਨੂੰ ਸ਼ੁਭ ਆਸ਼ੀਰਵਾਦ ਅਤੇ ਚੌਦਾਂ ਜੁਲਾਈ ਨੂੰ ਵਿਆਹ ਦਾ ਰਿਸੈਪਸ਼ਨ ‘ਮੰਗਲ ਉਤਸਵ’ ਹੋਵੇਗਾ। ਇਸ ਖਾਸ ਮੌਕੇ ‘ਤੇ ਕਈ ਵੱਡੀਆਂ ਹਸਤੀਆਂ ਦੇ ਸ਼ਾਮਿਲ ਹੋਣ ਦੀ ਉਮੀਰ ਹੈ ਅਤੇ ਇੱਕ ਹਜ਼ਾਰ ਦੇ ਕਰੀਬ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। 

  View this post on Instagram

A post shared by Voompla (@voompla)


 

 



Related Post