Barbie Maan: ਬਾਰਬੀ ਮਾਨ ਬਨਣਾ ਚਾਹੁੰਦੀ ਸੀ ਡਾਕਟਰ , ਪਰ ਕਿਸਮਤ ਨੇ ਬਣਾਇਆ ਗਾਇਕਾ, ਜਾਣੋ ਕਿਵੇਂ ਸ਼ੁਰੂ ਹੋਇਆ ਗਾਇਕੀ ਦਾ ਸਫਰ

ਬਾਰਬੀ ਮਾਨ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਇਸ ਦੇ ਨਾਲ ਨਾਲ ਉਹ ਪੰਜਾਬੀ ਮਿਊਜ਼ਿਕ ਦੀ ਦੁਨੀਆ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਦਾ ਕਰੀਅਰ 2016 'ਚ ਸ਼ੁਰੂ ਹੋਇਆ ਸੀ। ਆਪਣੇ 7 ਸਾਲ ਦੇ ਕਰੀਅਰ 'ਚ ਬਾਰਬੀ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ , ਪਰ ਕੀ ਤੁਸੀਂ ਜਾਣਦੇ ਹੋ ਕਿ ਬਾਰਬੀ ਮਾਨ ਗਾਇਕਾ ਨਹੀਂ ਸਗੋਂ ਡਾਕਟਰ ਬਨਣਾ ਚਾਹੁੰਦੀ ਸੀ। ਉਹ ਗਾਇਕਾ ਕਿਵੇਂ ਬਣੀ ਆਓ ਜਾਣਦੇ ਹਾਂ।

By  Pushp Raj September 19th 2023 06:53 PM

Barbie Maan: ਬਾਰਬੀ ਮਾਨ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਇਸ ਦੇ ਨਾਲ ਨਾਲ ਉਹ ਪੰਜਾਬੀ ਮਿਊਜ਼ਿਕ ਦੀ ਦੁਨੀਆ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਦਾ ਕਰੀਅਰ 2016 'ਚ ਸ਼ੁਰੂ ਹੋਇਆ ਸੀ। ਆਪਣੇ 7 ਸਾਲ ਦੇ ਕਰੀਅਰ 'ਚ ਬਾਰਬੀ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਬਾਰਬੀ ਮਾਨ ਨੇ ਹਾਲ ਹੀ ' 18 ਸਤੰਬਰ ਨੂੰ ਆਪਣਾ 26ਵਾਂ ਜਨਮਦਿਨ ਮਨਾਇਆ, ਪਰ ਕੀ ਤੁਸੀਂ ਜਾਣਦੇ ਹੋ ਕਿ  ਬਾਰਬੀ ਮਾਨ ਗਾਇਕਾ ਨਹੀਂ ਸਗੋਂ ਡਾਕਟਰ ਬਨਣਾ ਚਾਹੁੰਦੀ ਸੀ। ਉਹ ਗਾਇਕਾ ਕਿਵੇਂ ਬਣੀ ਆਓ ਜਾਣਦੇ ਹਾਂ। 

View this post on Instagram

A post shared by Barbie Maan (@barbie_maan)


ਬਾਰਬੀ ਮਾਨ ਦਾ ਅਸਲੀ ਨਾਮ ਜਸਮੀਤ ਕੌਰ ਮਾਨ ਹੈ। ਉਸ ਦਾ ਜਨਮ 18 ਸਤੰਬਰ 1997 ਨੂੰ ਫਿਰੋਜ਼ਪੁਰ ਵਿਖੇ ਹੋਇਆ ਸੀ। ਬਾਰਬੀ ਨੂੰ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਦਾ ਕਾਫੀ ਜ਼ਿਆਦਾ ਸ਼ੌਕ ਸੀ। ਉਸ ਦਾ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਟੀਚਰ ਜਾਂ ਡਾਕਟਰ ਬਣੇ। ਪਰ ਬਾਰਬੀ ਮਾਨ ਦੇ ਪਿਤਾ ਨੂੰ ਸੰਗੀਤ ਨਾਲ ਕਾਫੀ ਪਿਆਰ ਸੀ। ਉਹ ਚਾਹੁੰਦੇ ਸੀ ਕਿ ਉਨ੍ਹਾਂ ਦੀ ਧੀ ਵੱਡੀ ਹੋ ਕੇ ਗਾਇਕੀ ਦੇ ਖੇਤਰ 'ਚ ਆਪਣਾ ਕਰੀਅਰ ਬਣਾਵੇ। ਆਪਣੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਹੀ ਬਾਰਬੀ ਮਾਨ ਨੇ ਮਿਊਜ਼ਿਕ ਦੀ ਪੜ੍ਹਾਈ ਕੀਤੀ। 

ਦੱਸ ਦਈਏ ਕਿ ਬਾਰਬੀ ਦੇ ਪਰਿਵਾਰ 'ਚ ਸ਼ੁਰੂ ਤੋਂ ਹੀ ਸੰਗੀਤਕ ਮਾਹੌਲ ਰਿਹਾ ਸੀ। ਬਾਰਬੀ ਦੇ ਪਿਤਾ ਨੂੰ ਮਿਊਜ਼ਿਕ ਨਾਲ ਇਨ੍ਹਾਂ ਪਿਆਰ ਸੀ ਕਿ ਉਨ੍ਹਾਂ ਨੇ ਪੀਆਨੋ ਬਣਾਉਣ ਦੀ ਫੈਕਟਰੀ ਖੋਲੀ। ਪਰ ਬਦਕਿਸਮਤੀ ਦੇ ਨਾਲ ਬਾਰਬੀ ਜਦੋਂ ਮਹਿਜ਼ 14 ਸਾਲ ਦੀ ਸੀ, ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦਾ ਪਰਿਵਾਰ ਕਾਫੀ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ, ਕਿਉਂਕਿ ਬਾਰਬੀ ਅਤੇ ਉਸ ਦੇ ਦੋ ਭਰਾਵਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ ਦੀ ਮਾਂ 'ਤੇ ਆ ਗਈ ਸੀ। 

ਬਾਰਬੀ ਨੇ ਮੁਸ਼ਕਲ ਦੌਰ ਦੇਖਿਆ ਸੀ, ਉਸ ਨੇ ਠਾਣ ਲਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਖੂਬ ਮੇਹਨਤ ਕਰੇਗੀ। ਆਖਰ 2018 'ਚ ਉਸ ਨੇ ਗਾਇਕੀ ਦੇ ਖੇਤਰ 'ਚ ਕਦਮ ਰੱਖਿਆ, ਉਸ ਨੂੰ ਆਪਣੇ ਪਹਿਲੇ ਹੀ ਗਾਣੇ ਤੋਂ ਕਾਮਯਾਬੀ ਮਿਲੀ। ਇਹ ਗਾਣਾ ਸੀ 'ਮੇਰੀਆਂ ਸਹੇਲੀਆਂ'। ਇਸ ਗਾਣੇ ਨੂੰ ਪੰਜਾਬੀਆਂ ਨੇ ਖੂਬ ਪਿਆਰ ਦਿੱਤਾ ਅਤੇ ਕੁੱਝ ਹੀ ਦਿਨਾਂ 'ਚ ਗੀਤ ਨੂੰ 8 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ।

ਦੱਸ ਦਈਏ ਕਿ ਬਾਰਬੀ ਮਾਨ ਨੂੰ ਮਸ਼ਹੂਰ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਨੇ 'ਤਾਰੇ' ਗੀਤ ਤੋਂ ਲੌਂਚ ਕੀਤਾ। ਇਸ ਤੋਂ ਬਾਅਦ ਬਾਰਬੀ ਦਾ ਗਾਣਾ 'ਪਿਛਲਾ ਰਿਕਾਰਡ' ਕਮਲ ਖਹਿਰਾ ਨਾਲ ਤੇ 'ਅੱਖੀਆਂ' ਪ੍ਰੀਤ ਹੁੰਦਲ ਨਾਲ ਰਿਲੀਜ਼ ਹੋਇਆ। ਬਾਰਬੀ ਮਾਨ ਸਿੱਧੂ ਮੂਸੇਵਾਲਾ ਨਾਲ ਵੀ ਕੰਮ ਕਰ ਚੁੱਕੀ ਹੈ। ਉਸ ਮੂਸੇਵਾਲਾ ਦਾ ਲਿਿਖਿਆ ਗਾਣਾ 'ਅੱਜ ਕੱਲ ਵੇ' ਗਾਇਆ।

View this post on Instagram

A post shared by Barbie Maan (@barbie_maan)


ਹੋਰ ਪੜ੍ਹੋ: ਰਾਖੀ ਸਾਵੰਤ ਜਲਦ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰੇਗੀ ਮੁਲਾਕਾਤ, ਅਦਾਕਾਰਾ ਨੇ ਅਫਸਾਨਾ ਖਾਨ ਨਾਲ ਲਾਈਟ ਚੈਟ ਦੌਰਾਨ ਕੀਤਾ ਖੁਲਾਸਾ 

ਇਸ ਤੋਂ ਇਲਾਵਾ ਬਾਰਬੀ ਮਾਨ ਪ੍ਰੇਮ ਢਿੱਲੋਂ ਤੇ ਸ਼੍ਰੀ ਬਰਾੜ ਵਰਗੇ ਗਾਇਕਾਂ ਨਾਲ ਵੀ ਕੰਮ ਕਰ ਚੁੱਕੀ ਹੈ। ਦੱਸ ਦਈਏ ਕਿ ਬਾਰਬੀ ਮਾਨ ਸੁਰੀਲੀ ਆਵਾਜ਼ ਦੀ ਮਾਲਕ ਹੈ। ਉਹ ਗਾਇਕੀ ਦੀ ਦੁਨੀਆ 'ਚ ਉੱਭਰਦਾ ਹੋਇਆ ਸਿਤਾਰਾ ਹੈ। 


Related Post