Sidhu Moose Wala : ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ’ਤੇ ਪਿਤਾ ਬਲਕੌਰ ਸਿੰਘ ਨੇ ਦਿੱਤੀ ਪ੍ਰਤੀਕਿਰਿਆ, ਟਵੀਟ ਕਰ ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲੇ ਪੁਲਿਸ ਮੁਲਾਜ਼ਮ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਸ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਪੁੱਤਰ ਇੰਟਨੈਸ਼ਨਲ ਕਲਾਕਾਰ ਸੀ ਜਿਸ ਨੇ ਵਿਦੇਸ਼ਾਂ 'ਚ ਦੇਸ਼ ਨਾਂ ਰੌਸ਼ਨ ਕੀਤਾ, ਕੋਈ ਉਸ ਨੂੰ ਅੱਤਵਾਦੀ ਕਿਵੇਂ ਕਹਿ ਸਕਦਾ ਹੈ।
Balkaur Singh New tweet : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲੇ ਪੁਲਿਸ ਮੁਲਾਜ਼ਮ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਸ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਇੱਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅੱਤਵਾਦੀ ਕਿਵੇਂ ਕਹਿ ਸਕਦਾ ਹੈ? ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਝਾਰਖੰਡ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਣ।
. @BhagwantMann - You must write to @HemantSorenJMM that such insult of #SidhuMooseWala, his fans and Punjabis will not be tolerated. A written apology must be sought from @JharkhandPolice.
— Sardar Balkaur Singh Sidhu (@iBalkaurSidhu) August 21, 2023ਬਲਕੌਰ ਸਿੰਘ ਨੇ ਟਵੀਟ ਕਰਦਿਆਂ ਕਿਹਾ, “ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅੱਤਵਾਦੀ ਕਿਵੇਂ ਕਹਿ ਸਕਦਾ ਹੈ? ਉਹ ਵਿਸ਼ਵ ਪ੍ਰਸਿੱਧ ਕਲਾਕਾਰ ਸੀ। ਭਾਰਤ ਦਾ ਨਾਂਅ ਦੁਨੀਆਂ ਭਰ ’ਚ ਚਮਕਾਉਣ ਵਾਲੇ ਨੌਜਵਾਨ ਨੂੰ ਕੋਈ ਕਿਵੇਂ ਬਦਨਾਮ ਕਰ ਸਕਦਾ ਹੈ? ਜਾਂ ਇਹ ਟਿੱਪਣੀ ਪੱਗ ਬੰਨ੍ਹਣ ਵਾਲੇ ਵਿਅਕਤੀ ਪ੍ਰਤੀ ਨਫ਼ਰਤ ਦਾ ਹਿੱਸਾ ਹੈ?”।
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ, “ਮੁੱਖ ਮੰਤਰੀ ਭਗਵੰਤ ਮਾਨ ਨੂੰ ਝਾਰਖੰਡ ਦੇ ਮੁੱਖ ਮੰਤੀਰ ਹੇਮੰਤ ਸੇਰੋਨ ਨੂੰ ਪੱਤਰ ਲਿਖਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅਤੇ ਪੰਜਾਬੀ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਝਾਰਖੰਡ ਪੁਲਿਸ ਨੂੰ ਲਿਖਤੀ ਮੁਆਫੀ ਮੰਗਣੀ ਚਾਹੀਦੀ ਹੈ”।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਹਮਣੇ ਆਈ ਵੀਡੀਉ ਝਾਰਖੰਡ ਦੀ ਦੱਸੀ ਜਾ ਰਹੀ ਹੈ। ਇਸ ਵਿਚ ਇੱਕ ਪੁਲਿਸ ਮੁਲਾਜ਼ਮ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਖੜ੍ਹਾ ਨਜ਼ਰ ਆਉਂਦਾ ਹੈ। ਉਹ ਨੌਜਵਾਨ ਵਲੋਂ ਮੋਟਰਸਾਈਕਲ 'ਤੇ ਲਗਾਈ ਗਈ ਸਿੱਧੂ ਮੂਸੇਵਾਲਾ ਦੀ ਤਸਵੀਰ ਵੇਖ ਕੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਨੂੰ ਆਦਰਸ਼ ਮੰਨ ਰਹੇ ਹੋ, ਜੋ ‘ਅੱਤਵਾਦੀ’ ਹੈ।
How can a Police Officer call my son a tèrrôrîst? He was an artist of world repute. If the officer didn't know whose photo it was, how can he defame @iSidhuMooseWala who actually gave so much to India on the world stage.
Or is it part of the h@te against anyone wearing a turban? pic.twitter.com/XOKwMHpCrQ
ਇਹ ਵੀਡੀਉ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਈ। ਇਸ ਸਬੰਧੀ ਝਾਰਖੰਡ ਪੁਲਿਸ ਦੇ ਐਸ.ਐਚ.ਓ. ਭੂਸ਼ਨ ਕੁਮਾਰ ਨੇ ਅਪਣੀ ਗਲਤੀ ਮੰਨਦਿਆਂ ਮੁਆਫ਼ੀ ਮੰਗ ਲਈ ਹੈ ਪਰ ਮਰਹੂਮ ਗਾਇਕ ਦੇ ਪ੍ਰਸ਼ੰਸਕ ਇਸ ਟਿੱਪਣੀ ਨੂੰ ਲੈ ਕੇ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ।