ਪੁੱਤਰ ਵੱਲੋਂ ਦਿੱਤੀ ਜੁੱਤੀ ਦੋ ਸਾਲ ਤੋਂ ਨਹੀਂ ਬਦਲੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਪੁੱਤਰ ਦੇ ਵਿਯੋਗ ‘ਚ ਮਾਪੇ ਇੱਕ ਜਿਉਂਦੀ ਲਾਸ਼ ਵਾਂਗ ਜਿਉਣ ਦੇ ਲਈ ਮਜ਼ਬੂਰ ਹਨ । ਅੱਜ ਵੀ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਨੂੰ ਉਸ ਦੇ ਮਾਪਿਆਂ ਨੇ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹੋਇਆ ਹੈ ।
ਸਿੱਧੂ ਮੂਸੇਵਾਲਾ (Sidhu Moose wala) ਅੱਜ ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ । ਪਰ ਉਸ ਦੀਆਂ ਯਾਦਾਂ ਹਮੇਸ਼ਾ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਮੌਜੂਦ ਹਨ ।ਪਰ ਸਭ ਤੋਂ ਜ਼ਿਆਦਾ ਉਸ ਦੇ ਮਾਪੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹਨ । ਜਿਨ੍ਹਾਂ ਨੇ ਆਪਣੇ ਜਵਾਨ ਪੁੱਤਰ ਦੀ ਅਰਥੀ ਨੂੰ ਆਪਣਾ ਮੋਢਾ ਦਿੱਤਾ ਹੈ । ਪੁੱਤਰ ਦੇ ਵਿਯੋਗ ‘ਚ ਮਾਪੇ ਇੱਕ ਜਿਉਂਦੀ ਲਾਸ਼ ਵਾਂਗ ਜਿਉਣ ਦੇ ਲਈ ਮਜ਼ਬੂਰ ਹਨ ।
ਅੱਜ ਵੀ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਨੂੰ ਉਸ ਦੇ ਮਾਪਿਆਂ ਨੇ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹੋਇਆ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
ਜਿਸ ‘ਚ ਗਾਇਕ ਦੇ ਪਿਤਾ ਉਸ ਦੇ ਵੱਲੋਂ ਦਿੱਤੀ ਗਈ ਜੁੱਤੀ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਉਸ ਦੇ ਵੱਲੋਂ ਦਿੱਤੀ ਗਈ ਜੁੱਤੀ ਬਾਰੇ ਗੱਲਬਾਤ ਕਰ ਰਹੇ ਹਨ ।
ਦੋ ਸਾਲ ਤੋਂ ਨਹੀਂ ਬਦਲੀ ਜੁੱਤੀ
ਬਲਕੌਰ ਸਿੱਧੂ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਮੇਰਾ ਪੁੱਤ ਖੁਦ ਬ੍ਰੈਂਡ ਬਣ ਗਿਆ ਸੀ ਅਤੇ ਮੈਨੂੰ ਹਮੇਸ਼ਾ ਬ੍ਰੈਂਡਡ ਚੀਜ਼ਾਂ ਦਿਵਾਉਂਦਾ ਰਹਿੰਦਾ ਸੀ । ਉਸ ਨੇ ਮੈਨੂੰ ਬ੍ਰੈਂਡਡ ਜੁੱਤੀ ਦਿਵਾਈ ਸੀ । ਜੋ ਕਿ ਉਹ ਪਿਛਲੇ ਦੋ ਸਾਲਾਂ ਤੋਂ ਪਾਉਂਦੇ ਆ ਰਹੇ ਹਨ ਅਤੇ ਦੋ ਸਾਲ ਹੋ ਗਏ ਹਨ ਮੈਂ ਹਾਲੇ ਤੱਕ ਜੁੱਤੀ ਨਹੀਂ ਬਦਲੀ। ਕਿਉਂਕਿ ਮੈਨੂੰ ਸਕੂਨ ਜਿਹਾ ਮਿਲਦਾ ਏ ਕਿ ਇਹ ਮੇਰੇ ਪੁੱਤ ਨੇ ਦਿੱਤੀ ਹੈ ।