ਸਿੱਧੂ ਮੂਸੇਵਾਲਾ ਦਾ ਨਵਾਂ ਗੀਤ '4.10' ਸੁਣ ਕੇ ਭਾਵੁਕ ਹੋਏ ਬਲਕਾਰ ਅਣਖੀਲਾ, ਮਰਹੂਮ ਗਾਇਕ ਨੂੰ ਲੈ ਕੇ ਆਖੀ ਇਹ ਗੱਲ

ਸਿੱਧੂ ਮੂਸੇਵਾਲਾ ਬੇਸ਼ਕ ਅੱਜ ਸਾਡੇ ਵਿਚਾਲੇ ਨਹੀਂ ਪਰ ਅਜੇ ਵੀ ਫੈਨਜ਼ ਸਿੱਧੂ ਨੂੰ ਚਾਹੁਣ ਵਾਲੇ ਗੀਤਾਂ ਦੇ ਜ਼ਰੀਏ ਉਨ੍ਹਾਂ ਨੂੰ ਯਾਦ ਕਰਦੇ ਹਨ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਨਵਾਂ ਗੀਤ '4.10' ਰਿਲੀਜ਼ ਹੋਇਆ ਸੀ। ਇਸ ਗੀਤ 'ਚ ਆਪਣਾ ਨਾਂਅ ਸੁਣ ਕੇ ਗਾਇਕ ਬਲਕਾਰ ਅਣਖੀਲਾ ਬੇਹੱਦ ਭਾਵੁਕ ਹੋ ਗਏ।

By  Pushp Raj April 18th 2024 04:18 PM -- Updated: April 20th 2024 02:29 PM

Balkar Ankhela remember Sidhu Moosewala: ਸਿੱਧੂ ਮੂਸੇਵਾਲਾ ਬੇਸ਼ਕ ਅੱਜ ਸਾਡੇ ਵਿਚਾਲੇ ਨਹੀਂ ਪਰ ਅਜੇ ਵੀ ਫੈਨਜ਼ ਸਿੱਧੂ ਨੂੰ ਚਾਹੁਣ ਵਾਲੇ ਗੀਤਾਂ ਦੇ ਜ਼ਰੀਏ ਉਨ੍ਹਾਂ ਨੂੰ ਯਾਦ ਕਰਦੇ ਹਨ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਨਵਾਂ ਗੀਤ '4.10' ਰਿਲੀਜ਼ ਹੋਇਆ ਸੀ। ਇਸ ਗੀਤ 'ਚ ਆਪਣਾ ਨਾਂਅ ਸੁਣ ਕੇ ਗਾਇਕ ਬਲਕਾਰ ਅਣਖੀਲਾ ਬੇਹੱਦ ਭਾਵੁਕ ਹੋ ਗਏ। 


ਦੱਸ ਦਈਏ ਕਿ ਬਲਕਾਰ ਅਣਖੀਲਾ ਪੰਜਾਬੀ ਇੰਡਸਟਰੀ ਦੇ ਪੁਰਾਣੇ ਤੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਇੱਕ ਸਮੇਂ ਵਿੱਚ ਉਹ ਮਸ਼ਹੂਰ ਗਾਇਕ ਸਨ ਪਰ ਸਮੇਂ ਦੇ ਮੁਤਾਬਕ ਉਨ੍ਹਾਂ ਦਾ ਕੰਮ ਹੌਲੀ -ਹੌਲੀ ਘੱਟ ਹੋਣ ਲੱਗ ਪਿਆ, ਪਰ ਇੱਕ ਵਾਰ ਫਿਰ ਤੋਂ ਬਲਕਾਰ ਅਣਖੀਲਾ ਚਰਚਾ ਵਿੱਚ ਆ ਗਏ ਜਦੋਂ ਸਿੱਧੂ ਮੂਸੇਵਾਲਾ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਨਵੇਂ ਗੀਤ '4.10' ਵਿੱਚ ਉਨ੍ਹਾਂ ਦਾ ਜ਼ਿਕਰ ਹੋਇਆ। 

ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਬਲਕਾਰ ਅਣਖੀਲਾ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਅਤੇ ਉਨ੍ਹਾਂ ਨਾਲ ਬਿਤਾਏ ਆਖਰੀ ਮੁਲਾਕਾਤ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। 

ਬਲਕਾਰ ਅਣਖੀਲਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਵਰਗਾ ਕੋਈ ਨਹੀਂ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਸਿੱਧੂ ਨੂੰ ਮਿਲ ਕੇ ਆਉਂਦੇ ਸੀ ਤਾਂ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਸੀ। ਬਲਕਾਰ ਅਣਖੀਲਾ ਤੇ ਉਨ੍ਹਾਂ ਦੀ ਪਤਨੀ ਦੋਵੇਂ ਹੀ ਗਾਇਕ ਹਨ ਤੇ ਉਨ੍ਹਾਂ ਸਿੱਧੂ ਦਾ ਇਹ ਗੀਤ ਸੁਣ ਕੇ ਮੈਂ ਭਾਵੁਕ ਹੋ ਗਏ। ਉਨ੍ਹਾਂ ਨੇ ਸਿੱਧੂ ਦਾ ਇਹ ਗੀਤ ਰਿਲੀਜ਼ ਹੋਣ ਮਗਰੋਂ ਬਾਪੂ ਬਲਕੌਰ ਸਿੰਘ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਸਿੱਧੂ ਮੂਸੇਵਾਲਾ ਬਾਈ ਦਾ ਧੰਨਵਾਦ ਕੀਤਾ। 

 

 ਹੋਰ ਪੜ੍ਹੋ : ਆਮਿਰ ਖਾਨ ਦੀ ਡੀਪਫੇਕ ਸਿਆਸੀ ਵੀਡੀਓ ਨੂੰ ਲੈ ਮੁੰਬਈ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਮੁਲਜ਼ਮ ਖਿਲਾਫ FIR ਦਰਜ

ਦੱਸ ਦਈਏ ਕਿ ਬੀਤੇ ਦਿਨੀਂ ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦੇ ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਹ ਗੀਤ ਰਿਲੀਜ਼ ਹੁੰਦੇ ਹੀ ਟ੍ਰੈਡਿੰਗ ਵਿੱਚ ਛਾ ਗਿਆ ਹੈ। 


Related Post