ਬੱਬੂ ਮਾਨ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ, ਵਿਰੋਧ ਦੇ ਬਾਵਜੂਦ ਇੰਡਸਟਰੀ ‘ਚ ਬਣਾਈ ਜਗ੍ਹਾ

By  Shaminder April 2nd 2024 08:00 PM

  ਬੱਬੂ ਮਾਨ (Babbu Maan) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਸ਼ੱਕਤ ਕਰਨੀ ਪਈ ਸੀ। ਕਿਉਂਕਿ ਬੱਬੂ ਮਾਨ ਨੂੰ ਆਪਣੇ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਪਰ ਬੱਬੂ ਮਾਨ ਆਪਣੇ ਸਿਰੜ ਦੇ ਪੱਕੇ ਸਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਨਾਉਣ ਦਾ ਮਨ ਬਣਾ ਲਿਆ ਸੀ ਅਤੇ ਇਸ ‘ਚ ਉਹ ਕਾਮਯਾਬ ਵੀ ਹੋਏ । 

Babbu Maan Birthday.jpg

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਜਿਸ  ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਸੀ ਇੰਤਜ਼ਾਰ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼

ਮਾਪੇ ਨਹੀਂ ਸਨ ਚਾਹੁੰਦੇ ਕਿ ਬੱਬੂ ਮਾਨ ਗਾਇਕ ਬਣਨ 

ਬੱਬੂ ਮਾਨ ਦੇ ਮਾਤਾ ਪਿਤਾ ਨਹੀਂ ਸਨ ਚਾਹੁੰਦੇ ਕਿ ਬੱਬੂ ਮਾਨ ਗਾਇਕੀ ਦੇ ਖੇਤਰ ‘ਚ ਕੰਮ ਕਰਨ । ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਗਾਇਕ ਟਰੱਕਾਂ ਦਾ ਬਿਜਨੇਸ ਕਰੇ ਅਤੇ ਮਾਤਾ ਜੀ ਚਾਹੁੰਦੇ ਸਨ ਕਿ ਉਹ ਅਫਸਰ ਬਣਨ ਜਾਂ ਫਿਰ ਵਿਦੇਸ਼ ‘ਚ ਸੈਟਲ ਹੋਣ । ਪਰ ਬੱਬੂ ਮਾਨ ਦਾ ਕਹਿਣਾ ਹੈ ਕਿ ਉਹ ਮੈਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਸਨ, ਪਰ ਮੈਂ ਤਾਂ ਗਾਇਕ ਹੀ ਬਣਨਾ ਚਾਹੁੰਦਾ ਸੀ। ਪਰਿਵਾਰ ‘ਚ ਬੱਬੂ ਮਾਨ ਦੀਆਂ ਦੋ ਭੈਣਾਂ ਵੀ ਹਨ ਜੋ ਕਿ ਵਿਦੇਸ਼ ‘ਚ ਸੈਟਲ ਹਨ । 

Babbu Maan (2).jpg

ਹੋਰ ਪੜ੍ਹੋ : ਗਗਨ ਕੋਕਰੀ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਮਾਂ ਨੂੰ ਜਨਮ ਦਿਨ ਦੀ ਦਿੱਤੀ ਵਧਾਈ

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਨੇ ਪਿੰਡ ਦੇ ਹੀ ਇੱਕ ਰਾਗੀ ਸਿੰਘ ਤੋਂ ਹਾਰਮੋਨੀਅਮ ਸਿੱਖਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ । ਸੰਗੀਤ ਦੇ ਖੇਤਰ ‘ਚ ਬਾਰੀਕੀਆਂ ਸਿੱਖਣ ਤੋਂ ਬਾਅਦ ਉਹ ਗਾਇਕੀ ਦੇ ਖੇਤਰ ‘ਚ ਨਿੱਤਰੇ । ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਮਯਾਬੀ ਮਿਲੀ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਉਨ੍ਹਾਂ  ਨੇ ਸਰੋਤਿਆਂ ਦਾ ਮਨੋਰੰਜਨ ਕੀਤਾ।

View this post on Instagram

A post shared by Babbumaan???? (@0007ale_)

 

ਬੱਬੂ ਮਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਸਾਉਣ ਦੀ ਝੜੀ, ਤੁਪਕਾ ਤੁਪਕਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ । 
 

 


         

 

Related Post