ਬੱਬੂ ਮਾਨ ਦੀ ਕੱਟੜ ਫੈਨ ਨੇ ਬਾਂਹ ‘ਤੇ ਲਿਆ ਗਾਇਕ ਤੋਂ ਆਟੋਗ੍ਰਾਫ, ਟੈਟੂ ‘ਚ ਕੀਤਾ ਤਬਦੀਲ
ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ। ਉਨ੍ਹਾਂ ਦੇ ਕੱਟੜ ਫੈਨਸ ਦੀ ਵੱਡੀ ਗਿਣਤੀ ਹੈ । ਸ਼ਰਨ ਨਾਂਅ ਦੀ ਕੁੜੀ ਜੋ ਕਿ ਮੋਹਾਲੀ ਦੀ ਰਹਿਣ ਵਾਲੀ ਹੈ। ਉਹ ਵੀ ਬੱਬੂ ਮਾਨ ਦੀ ਬਹੁਤ ਵੱਡੀ ਫੈਨ ਹੈ। ਬੀਤੇ ਦਿਨ ਉਸ ਨੂੰ ਬੱਬੂ ਮਾਨ ਦੇ ਨਾਲ ਮਿਲਣ ਦਾ ਮੌਕਾ ਮਿਲਿਆ ।
ਬੱਬੂ ਮਾਨ (Babbu Maan)ਪੰਜਾਬੀ ਇੰਡਸਟਰੀ ਦੇ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ। ਉਨ੍ਹਾਂ ਦੇ ਕੱਟੜ ਫੈਨਸ ਦੀ ਵੱਡੀ ਗਿਣਤੀ ਹੈ । ਸ਼ਰਨ ਨਾਂਅ ਦੀ ਕੁੜੀ ਜੋ ਕਿ ਮੋਹਾਲੀ ਦੀ ਰਹਿਣ ਵਾਲੀ ਹੈ। ਉਹ ਵੀ ਬੱਬੂ ਮਾਨ ਦੀ ਬਹੁਤ ਵੱਡੀ ਫੈਨ ਹੈ। ਬੀਤੇ ਦਿਨ ਉਸ ਨੂੰ ਬੱਬੂ ਮਾਨ ਦੇ ਨਾਲ ਮਿਲਣ ਦਾ ਮੌਕਾ ਮਿਲਿਆ । ਜਿਸ ਤੋਂ ਬਾਅਦ ਉਸ ਨੇ ਆਪਣੀ ਬਾਂਹ ‘ਤੇ ਬੱਬੂ ਮਾਨ ਤੋਂ ਆਟੋਗ੍ਰਾਫ ਲਿਆ ਅਤੇ ਬੱਬੂ ਮਾਨ ਦੇ ਨਾਂਅ ਦਾ ਟੈਟੂ ਬਣਵਾ ਲਿਆ।
ਹੋਰ ਪੜ੍ਹੋ : ‘ਬੀਬੀ ਰਜਨੀ’ ਫ਼ਿਲਮ ਦਾ ਟੀਜ਼ਰ ਰਿਲੀਜ਼, ‘ਬੀਬੀ ਰਜਨੀ’ ਦੀ ਸੀ ਗੁਰੁ ਘਰ ‘ਚ ਬਹੁਤ ਆਸਥਾ, ਟੀਜ਼ਰ ਫੈਨਸ ਨੂੰ ਆ ਰਿਹਾ ਪਸੰਦ
ਜਿਸ ਦਾ ਇੱਕ ਵੀਡੀਓ ਵੀ ੳੇਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਦੇ ਨਾਲ ਹੀ ਉਸ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਜਿਸ ‘ਚ ਉਹ ਬੱਬੂ ਮਾਨ ਦੇ ਨਾਲ ਨਜ਼ਰ ਆ ਰਹੀ ਹੈ। ਬੱਬੂ ਮਾਨ ਫੋਨ ‘ਤੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਹ ਕੁੜੀ ਗਾਇਕ ਦੇ ਨਾਲ ਤਸਵੀਰਾਂ ਖਿਚਵਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਬੱਬੂ ਮਾਨ ਦਾ ਵਰਕ ਫ੍ਰੰਟ
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਦੀ ਗੱਲ ਕਰਾਂਗੇ । ਜਿਸ ‘ਚ ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਤੁਪਕਾ ਤੁਪਕਾ ਸਣੇ ਕਈ ਗੀਤ ਸ਼ਾਮਿਲ ਹਨ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬੱਬੂ ਮਾਨ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।