ਨਿੱਕੇ ਸਿੱਧੂ ਦੇ ਜਨਮ 'ਤੇ ਬੱਬੂ ਮਾਨ ਨੇ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤੀ ਵਧਾਈ, ਨਵ-ਜਨਮੇ 'ਤੇ ਲੁਟਾਇਆ ਪਿਆਰ

By  Pushp Raj March 19th 2024 12:52 PM -- Updated: March 19th 2024 12:53 PM

Babbu Maan congratulates Moosewala Parents : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਇੱਕ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦੇ ਘਰ ਨਿੱਕੇ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਹੈ। ਇਸ ਮੌਕੇ ਵੱਡੀ ਗਿਣਤੀ 'ਚ ਪਾਲੀਵੁੱਡ ਸੈਲਬਸ ਤੇ ਫੈਨਜ਼ ਦੋਹਾਂ ਨੂੰ ਵਧਾਈ ਦੇ ਰਹੇ ਹਨ। ਬੱਬੂ ਮਾਨ (Babbu Maan) ਨੇ ਵੀ ਨਿੱਕੇ ਮੂਸੇਵਾਲਾ ਦੇ ਜਨਮ 'ਤੇ ਦੋਹਾਂ ਨੂੰ ਵਧਾਈ ਦਿੱਤੀ ਹੈ। 

ਦੱਸ ਦਈਏ ਕਿ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦੇ ਘਰ ਪੁੱਤ ਦਾ ਜਨਮ ਹੋਣ ਮਗਰੋਂ ਹਰ ਆਮ ਤੇ ਖਾਸ ਵਿਅਕਤੀ ਉਨ੍ਹਾਂ ਨੂੰ ਮਿਲਣ ਪਹੁੰਚ ਰਿਹਾ ਹੈ ਤੇ ਵਧਾਈ ਦੇ ਰਿਹਾ ਹੈ। 

View this post on Instagram

A post shared by Babbu Maan (@babbumaaninsta)

 

ਬੱਬੂ ਮਾਨ ਨਿੱਕੇ ਮੂਸੇ ਦੇ ਆਉਣ 'ਤੇ ਦਿੱਤੀ ਵਧਾਈ 

ਹਾਲ ਹੀ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਨਿੱਕੇ ਸਿੱਧੂ ਦੇ ਆਉਣ 'ਤੇ ਵਧਾਈਆਂ ਦਿੱਤੀਆਂ ਹਨ। ਬੱਬੂ ਮਾਨ ਨੇ ਆਪਣੇ ਅਧਿਕਾਰਿਤ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, 'ਇੱਕ ਨਵੀਂ ਜ਼ਿੰਦਗੀ, ਜਿਸ ਲਈ ਕਾਮਨਾ ਤੇ ਪ੍ਰਾਰਥਨਾ ਕੀਤੀ। ਸ਼ੁਭਦੀਪ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ।  ਪ੍ਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ। ਲੰਮੀ ਉਮਰ ਹੋਵੇ। '

ਵੱਡੀ ਗਿਣਤੀ ਵਿੱਚ ਫੈਨਜ਼ ਬੱਬੂ ਮਾਨ ਦੇ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ' ਵਾਹ ਉਏ ਜੱਟਾਂ ਦਿਲ ਖੁਸ਼ ਕੀਤਾ ਹੈ ,, ਲੋਕ ਜਿੰਨੀ ਮਰਜੀ ਨਫਰਤ ਕਰੀ ਜਾਣ ,, ਪਰ ਮਾਨਾ ਤੇਰੇ 'ਚ ਪਿਆਰ ਭਰਿਆ ਪਿਆ ਉਏ ❤????।' ਇੱਕ ਹੋਰ ਨੇ ਲਿਖਿਆ, 'ਚੰਗੀ ਸੋਚ ਦਾ ਮਾਲਕ ❤️ ਸਾਡਾ ਬਾਈ।'

ਦੱਸਣਯੋਗ ਹੈ ਕਿ ਸਿੱਧੂ ਦੀ ਮਾਤਾ ਚਰਨ ਕੌਰ ਨੇ ਬੀਤੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਜਿਸ ਮਗਰੋਂ ਪਿੰਡ ਮੂਸਾ ਸਣੇ ਪੰਜਾਬ ਭਰ ਵਿੱਚ ਨਿੱਕੇ ਸਿੱਧੂ ਦੇ ਆਉਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਕਾਫੀ ਖੁਸ਼ ਹਨ ਤੇ ਨਿੱਕੇ ਸਿੱਧੂ ਉੱਤੇ ਖੂਬ ਪਿਆਰ ਲੁਟਾ ਰਹੇ ਹਨ। 

View this post on Instagram

A post shared by Balkaur Singh (@sardarbalkaursidhu)



ਹੋਰ ਪੜ੍ਹੋ : ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਜਸਮੀਤ ਦੇ ਘਰ ਆਇਆ ਨਿੱਕਾ ਮਹਿਮਾਨ, ਅਦਾਕਾਰਾ ਨੇ ਸ਼ੇਅਰ ਕੀਤੀ ਬੇਟੇ ਦੀ ਤਸਵੀਰ

ਵੱਡੀ ਗਿਣਤੀ ਵਿੱਚ ਫੈਨਜ਼ ਸਿੱਧੂ ਦੇ ਛੋਟੇ ਭਰਾ ਦੇ ਜਨਮ ਨੂੰ ਉਸ ਨਾਲ ਜੋੜ ਕੇ ਵੇਖ ਰਹੇ ਹਨ। ਖਾਸ ਗੱਲ ਇਹ ਹੈ ਕਿ ਨਿੱਕੇ ਸਿੱਧੂ ਦਾ ਜਨਮ ਐਤਵਾਰ ਨੂੰ ਤੜਕੇ 5 ਤੋਂ ਸਾਢੇ 5 ਵਜੇ ਵਿਚਾਲੇ ਹੋਇਆ ਹੈ । ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਲਿਖ ਰਹੇ ਹਨ ਕਿ ਸਿੱਧੂ ਬਾਈ ਐਤਵਾਰ ਸ਼ਾਮ ਨੂੰ ਗਿਆ ਸੀ ਤੇ ਐਤਵਾਰ ਦੀ ਸਵੇਰੇ ਨੂੰ ਮੁੜ ਪਰਤ ਆਇਆ। 

Related Post