ਬੀ ਪਰਾਕ ਦੀ ਆਵਾਜ਼ ਦੀ ਬੋਲਦੀ ਹੈ ਤੂਤੀ, ਸੈਡ ਰੋਮਾਂਟਿਕ ਗੀਤਾਂ ਤੋਂ ਲੈ ਕੇ ਭਗਤੀ ਵਾਲੇ ਭਜਨਾਂ 'ਚ ਵੀ ਵਿਖਾਇਆ ਦਮ

By  Prerit Chauhan February 7th 2024 09:46 AM

ਬੀ ਪਰਾਕ (B Praak) ਜਿੱਥੇ ਉੱਘੇ ਗਾਇਕ, , , ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ ਆਦਿ ਵੱਜੋਂ ਪਛਾਣੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਦਾ ਇੱਕ ਹੋਰ ਪਹਿਲੂ ਵੀ ਹੈ। ਬੀਤੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਰਾਧਾ-ਕ੍ਰਿਸ਼ਨ ਭਗਤ ਵੱਜੋਂ ਵੀ ਪਛਾਣ ਮਿਲ ਰਹੀ ਹੈ। ਉਨ੍ਹਾਂ ਦੀਆਂ ਵਰਿੰਦਾਵਨ , ਬਾਬਾ ਪ੍ਰੇਮਾਨੰਦ ਜੀ ਦੇ ਡੇਰੇ ਜਾਂ ਫਿਰ ਕਈ ਹੋਰ ਥਾਵਾਂ ਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਹਨ, ਜਿਨ੍ਹਾਂ ‘ਚ ਉਹ ‘ਰਾਧਾ’ ਜਾਪ ਕਰਦੇ ਵਿਖਾਈ ਦਿੰਦੇ ਹਨ।

ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਰਲਵੇਂ ਮਿਲਵੇਂ ਗਾਣਿਆਂ ਜ਼ਰੀਏ ਆਪਣੀ ਵਿਲੱਖਣ ਪਛਾਣ ਕਾਇਮ ਕਰਨ ਵਾਲੇ ਬੀ ਪਰਾਕ ਦਾ ਅਸਲ ਨਾਮ ਪ੍ਰਤੀਕ ਬੱਚਨ ਹੈ। ਬੀ ਪਰਾਕ ਨੇ ਆਪਣੇ ਗਾਣਿਆਂ ਦੇ ਜ਼ਰੀਏ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਹੈ।

B Praak
ਦਮਦਾਰ ਆਵਾਜ਼ ਦੇ ਮਾਲਕ

ਬੀ ਪਰਾਕ ਦੀ ਆਵਾਜ਼ ਵਿੱਚ ਬਹੁਤ ਦਮ ਹੈ । ਉਨ੍ਹਾਂ ਦੀ ਆਵਾਜ਼ ਵੱਖਰੀ ਹੀ ਪਛਾਣੀ ਜਾਂਦੀ ਹੈ। ਸੈਡ ਰੋਮਾਂਟਿਕ (Sad Romantic) ਗੀਤ ਹੋਵੇ ਜਾਂ ਫਿਰ ਭਗਤੀ ਵਾਲਾ ਭਜਨ, ਉਹ ਹਰ ਵਨੰਗੀ ਨੂੰ ਬਾਖੂਬੀ ਨਿਭਾਉਂਦੇ ਹਨ। 


ਸੈਡ ਰੋਮਾਂਟਿਕ ਗਾਣਿਆਂ ਦਾ ਚਮਕਦਾ ਤਾਰਾ

ਉਨ੍ਹਾਂ ਨੇ ਆਪਣੇ ਕਰੀਅਰ ਦਾ ਆਗਾਜ਼ ਭਾਵੇਂ ਬਤੌਰ ਸੰਗੀਤ ਨਿਰਮਾਤਾ ਕੀਤਾ ਸੀ ਪਰ ‘ਮਨ ਭਰਿਆ’ ਗੀਤ ਨੇ ਉਨ੍ਹਾਂ ਨੂੰ ਸੈਡ ਰੋਮਾਂਟਿਕ ਗਾਣਿਆਂ ਦਾ ਚਮਕਦਾ ਤਾਰਾ ਬਣਾ ਦਿੱਤਾ। ਉਨ੍ਹਾਂ ਦੀ ਝੋਲੀ ਰਾਸ਼ਟਰੀ ਫਿਲਮ ਅਵਾਰਡ (National Film Award) ਅਤੇ ਦੋ ਫਿਲਮਫੇਅਰ ਅਵਾਰਡ (Filmfare Award) ਸਮੇਤ ਹੋਰ ਕਈ ਅਹਿਮ ਪੁਰਸਕਾਰ ਵੀ ਪਏ ਹਨ।

B Praak.jpg

ਵਰਕ ਫਰੰਟ

ਉਹ ਹਿੰਦੀ ਅਤੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦੇ ਚੁੱਕੇ ਹਨ। ਜਿਵੇਂ ਕਿ ਬਾਲੀਵੁੱਡ ਫਿਲਮ ਕੇਸਰੀ ਦਾ ਗੀਤ ‘ਤੇਰੀ ਮਿੱਟੀ..’, ਮਨ ਭਰਿਆ, ਰੱਬਾ ਵੇ, ਢੋਲਣਾ, ਪਛਤਾਓਗੇ..।

ਜਾਨੀ ਨਾਲ ਕੋਲੇਬੋਰੇਸ਼ਨ

ਬੀ ਪਰਾਕ ਅਕਸਰ ਹੀ ਗੀਤਕਾਰ ਜਾਨੀ (Jaani) ਨਾਲ ਕੋਲੇਬੋਰੇਸ਼ਨ (collaboration) ਕਰਦੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਦੇ ਗਾਣੇ ਵੀ ਇੱਕ ਤੋਂ ਬਾਅਦ ਇੱਕ ਹਿੱਟ ਜਾਂਦੇ ਹਨ। ਹੱਥ ਚੁੰਮੇ, ਪਛਤਾਓਗੇ, ਬੇਵਫਾਈ, ਕਿਸਮਤ, ਇੱਕ ਵਾਰ ਹੋਰ ਸੋਚ ਲੇ, ਗੱਲਾਂ ਤੇਰੀਆਂ ਆਦਿ ਗਾਣੇ ਦੋਵਾਂ ਦੀ ਸਾਂਝੇਦਾਰੀ ਦੀ ਸਫਲ ਕਹਾਣੀ ਨੂੰ ਬਿਆਨ ਕਰਦੇ ਹਨ।

ਨੌਜਵਾਨ ਦਿਲਾਂ ਦੀ ਧੜਕਨ

ਬੀ ਪਰਾਕ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਉਨ੍ਹਾਂ ਦੇ ਗੀਤ ਲੋਕਾਂ ਨੂੰ ਇਨ੍ਹੇ ਪਸੰਦ ਆਉਂਦੇ ਹਨ ਕਿ ਕੁਝ ਗੀਤ ਤਾਂ ਕਈ-ਕਈ ਦਿਨਾਂ ਅਤੇ ਮਹੀਨਿਆਂ ਤੱਕ ਸੁਣਾਈ ਦਿੰਦੇ ਰਹਿੰਦੇ ਹਨ। ਕਹਿ ਸਕਦੇ ਹੋ ਕੇ ਬਹੁਤੇ ਗੀਤ ਤਾਂ ਸਦਾਬਹਾਰ ਹਨ।

ਕੁਕਿੰਗ ਦਾ ਹੈ ਸ਼ੌਕ

ਬੀ ਪਰਾਕ ਨੂੰ ਸੰਗੀਤ ਤੋਂ ਇਲਾਵਾ ਕੁਕਿੰਗ (Cooking) ਕਰਨਾ ਬਹੁਤ ਹੀ ਪਸੰਦ ਹੈ। ਪੀਟੀਸੀ ਨਾਲ ਹੋਈ ਇੱਕ ਇੰਟਰਵਿਊ ‘ਚ ਉਨ੍ਹਾਂ ਦੱਸਿਆ ਸੀ ਕਿ ਜਦੋਂ ਉਨ੍ਹਾਂ ਦਾ ਕੋਈ ਗਾਣਾ 1 ਮਿਲੀਅਨ ਵਿਊ ਪਾਰ ਕਰਦਾ ਹੈ ਤਾਂ ਉਹ ਖੁਦ ਕੁਕਿੰਗ ਕਰਕੇ ਜਸ਼ਨ ਮਨਾਉਂਦੇ ਹਨ।

View this post on Instagram

A post shared by B PRAAK (@bpraak)

Related Post