ਅਯੁੱਧਿਆ ‘ਚ ਬਣੇ ਰਾਮ ਮੰਦਰ ‘ਚ ਨਹੀਂ ਕੀਤਾ ਗਿਆ ਲੋਹੇ ਤੇ ਸਟੀਲ ਦਾ ਇਸਤੇਮਾਲ, ਜਾਣੋ ਵਜ੍ਹਾ
ਅਯੁੱਧਿਆ ‘ਚ ਬਣੇ ਰਾਮ ਮੰਦਰ (ayodhya ram mandir) ਦੀ ਪ੍ਰਾਣ ਪ੍ਰਤਿਸ਼ਠਾ ਦਿਨ ਸੋਮਵਾਰ, 22 ਜਨਵਰੀ ਯਾਨੀ ਕਿ ਅੱਜ ਕੀਤੀ ਜਾ ਰਹੀ ਹੈ ।ਜਿਸ ਦੇ ਲਈ ਪੂਰੀ ਅਯੁੱਧਿਆ ਨਗਰੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਅਤੇ ਜੰਗੀ ਪੱਧਰ ‘ਤੇ ਮੰਦਰ ‘ਚ ਤਿਆਰੀਆਂ ਚੱਲ ਰਹੀਆਂ ਸੀ। ਪਰ ਅੱਜ ਅਸੀਂ ਤੁਹਾਨੂੰ ਇਸ ਮੰਦਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।
ਹੋਰ ਪੜ੍ਹੋ : ਸਾਨੀਆ ਮਿਰਜ਼ਾ ਦੇ ਨਾਲ ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਨੇ ਪਾਕਿਸਤਾਨੀ ਅਦਾਕਾਰਾ ਨਾਲ ਕਰਵਾਇਆ ਦੂਜਾ ਵਿਆਹ
ਇਸ ਰਾਮ ਮੰਦਰ ‘ਚ ਭਾਰਤ ਦੀ ਵਿਰਾਸਤੀ ਕਲਾ ਝਲਕਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਸ ਦੇ ਨਿਰਮਾਣ ‘ਚ ਕੁਝ ਇਸ ਤਰ੍ਹਾਂ ਦੀ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦੇ ਨਾਲ ਸਦੀਆਂ ਤੱਕ ਇਹ ਅਜਿਹਾ ਹੀ ਰਹੇਗਾ। ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮੰਦਰ ‘ਚ ਲੋਹੇ ਤੇ ਸਟੀਲ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਗਿਆ ।ਮੰਦਰ ਨਿਰਮਾਣ ਸਮਿਤੀ ਦੇ ਪ੍ਰਧਾਨ ਨਿਰਪੇਂਦਰ ਮਿਸ਼ਰਾ ਨੇ ਦੱਸਿਆ ਕਿ ‘ਮੰਦਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲਣ ਦੇ ਹਿਸਾਬ ਦੇ ਨਾਲ ਤਿਆਰ ਕੀਤਾ ਗਿਆ ਹੈ। ਵਿਗਿਆਨੀਆਂ ਵੱਲੋਂ ਇਸ ਤਰ੍ਹਾਂ ਦੀ ਬਣਤਰ ਤਿਆਰ ਕੀਤੀ ਗਈ ਹੈ, ਜਿਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਕੀਤਾ ਗਿਆ । ਵਾਸਤੂਕਲਾ ਦਾ ਇਹ ਨਮੂਨਾ ਭਾਰਤ ਤੋਂ ਇਲਾਵਾ ਦੁਨੀਆ ਦੇ ਸ਼ਾਇਦ ਹੀ ਕਿਸੇ ਕੋਨੇ ‘ਚ ਵੇਖਣ ਨੂੰ ਮਿਲੇਗਾ । ਮੰਦਰ ਦਾ ਗ੍ਰਾਊਂਡ ਫਲੋਰ ਬਣ ਕੇ ਤਿਆਰ ਹੈ । ਜਿਸ ਦਾ ਉਦਘਾਟਨ 22 ਜਨਵਰੀ ਯਾਨੀ ਕਿ ਅੱਜ ਹੋਣ ਜਾ ਰਿਹਾ ਹੈ।
ਨਿਰਪੇਂਦਰ ਮਿਸ਼ਰਾ ਦੇ ਮੁਤਾਬਕ ਮੰਦਰ ਦੇ ਥੱਲੇ ਵਾਲੀ ਜ਼ਮੀਨ ਰੇਤਲੀ ਅਤੇ ਅਸਥਿਰ ਸੀ । ਜਿਸ ਕਾਰਨ ਇਸ ਮੰਦਰ ਨੂੰ ਤਿਆਰ ਕਰਨਾ ਵੱਡੀ ਚੁਣੌਤੀ ਸੀ । ਪਰ ਇਸ ਤੋਂ ਬਾਦ ਵਿਗਿਆਨੀਆਂ ਨੇ ਇਸ ਸਮੱਸਿਆ ਦਾ ਹੱਲ ਵੀ ਲੱਭ ਲਿਆ। ਪੂਰੇ ਮੰਦਰ ਖੇਤਰ ‘ਚ ਚੌਦਾਂ ਪੰਦਰਾਂ ਮੀਟਰ ਤੱਕ ਖ਼ਾਸ ਤਰ੍ਹਾਂ ਦੀ ਮਿੱਟੀ ਵਿਛਾਈ ਗਈ। ਕੋਈ ਸਟੀਲ ਰੀ-ਬਾਰ ਦਾ ਇਸਤੇਮਾਲ ਨਹੀਂ ਕੀਤਾ ਗਿਆ ।ਇਸ ਨੂੰ ਠੋਸ ਬਨਾਉਣ ਦੇ ਲਈ ਸੰਤਾਲੀ ਪਰਤਾਂ ਵਾਲੇ ਬੇਸਡ ਨੂੰ ਕੰਪੈਕਟ ਕੀਤਾ ਗਿਆ।ਇਸ ਦੇ ਉੱਪਰ ਮੋਟੀ ਮੈਟਲ ਫਰੀ ਕੰਕ੍ਰੀਟ ਨੂੰ ਵਿਛਾਇਆ ਗਿਆ ਹੈ।ਇਸ ਤੋਂ ਇਲਾਵਾ ਨੀਂਹ ਨੂੰ ਮਜ਼ਬੂਤ ਕਰਨ ਦੇ ਲਈ ਮੋਟਾ ਠੋਸ ਗ੍ਰੇਨਾਈਟ ਪੱਥਰ ਵਿਛਾਇਆ ਗਿਆ ਹੈ।ਹੋਰ ਵੀ ਕਈ ਖਾਸੀਅਤਾਂ ਇਸ ਮੰਦਰ ‘ਚ ਹਨ । ਦੇਸ਼ ਭਰ ਦੀਆਂ ਕਈ ਵੱਡੀਆਂ ਹਸਤੀਆਂ ਮੰਦਰ ਦੇ ਦਰਸ਼ਨ ਕਰਨ ਲਈ ਪੁੱਜੀਆਂ ਹਨ ।