ਅਰਜਨ ਢਿੱਲੋਂ ਦਾ ਆਪਣੇ ਨਿੱਕੇ ਫੈਨ ਦੇ ਨਾਲ ਵੀਡੀਓ ਹੋੋਇਆ ਵਾਇਰਲ, ਫੈਨਸ ਨੂੰ ਆ ਰਿਹਾ ਪਸੰਦ
ਅਰਜਨ ਢਿੱਲੋਂ (Arjan Dhillon) ਦਾ ਆਪਣੇ ਛੋਟੇ ਜਿਹੇ ਫੈਨ ਦੇ ਨਾਲ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ‘ਚ ਗਾਇਕ ਆਪਣੇ ਛੋਟੇ ਜਿਹੇ ਪ੍ਰਸ਼ੰਸਕ ਦੇ ਨਾਲ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਜਨ ਢਿੱਲੋਂ ਦਾ ਇਹ ਛੋਟਾ ਜਿਹਾ ਫੈਨ ਉਸ ਨੂੰ ਕਹਿੰਦਾ ਹੈ ਹੱਥ ਮਿਲਾ । ਜਿਸ ‘ਤੇ ਅਰਜਨ ਢਿੱਲੋਂ ਬੱਚੇ ਦੇ ਨਾਲ ਹੱਥ ਮਿਲਾਉਂਦਾ ਹੈ ਅਤੇ ਇਸ ਤੋਂ ਬਾਅਦ ਪੁੱਛਦਾ ਹੈ ਕਿ ਤੂੰ ਕਲਾਕਾਰ ਬੰਦਾ ਹੈਂ। ਤੇਰੇ ਗਾਣੇ ‘ਚ ਪਿੱਛੇ ਦੋ ਸਰਦਾਰ ਮੁੰਡੇ ਖੜੇ ਸਨ । ਜਿਸ ‘ਤੇ ਅਰਜਨ ਢਿੱਲੋਂ ਪੁੱਛਦੇ ਹਨ ਕਿ ਗਲੋਰੀਅਸ ਗਾਣੇ ‘ਚ ਜਿਸ ‘ਤੇ ਬੱਚਾ ਕਹਿੰਦਾ ਹੈ ਹਾਂ, ਜਿਸ ‘ਤੇ ਅਰਜਨ ਢਿੱਲੋਂ ਕਹਿੰਦੇ ਹਨ ਕਿ ਹਾਂ ਉਹ ਮੇਰਾ ਹੀ ਗਾਣਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਸਿਹਤਮੰਦ ਹੋਣ ਪਿੱਛੋਂ ਮੀਡੀਆ ਸਾਹਮਣੇ ਆਏ ਅਦਾਕਾਰ ਧਰਮਿੰਦਰ, ਵੀਡੀਓ ਹੋ ਰਿਹਾ ਵਾਇਰਲ
ਅਰਜਨ ਢਿੱਲੋਂ ਦਾ ਵਰਕ ਫ੍ਰੰਟ
ਅਰਜਨ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗੇ।ਚੰਡੀਗੜ੍ਹ ਦੀ ਦਾਰੂ, ਗਲੋਰੀਅਸ, ਵਾਲ ਜਿਹੇ ਖੁੱਲ੍ਹੇ ਰੱਖਿਆ ਕਰ, ਇੱਕ ਬਸ ਹੋਰ ਨੀ ਜਵਾਨੀ ਕੁਝ ਮੰਗਦੀ, ਹੀਰ, ਸੈਟਿੰਗ ਬਾਹਲੀ ਹੋ ਗਈ ਸੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
ਬਹੁਮੁਖੀ ਪ੍ਰਤਿਭਾ ਦੇ ਧਨੀ ਅਰਜਨ ਢਿੱਲੋਂ
ਅਰਜਨ ਢਿੱਲੋਂ ਵਧੀਆ ਗਾਇਕੀ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ ।ਉਨ੍ਹਾਂ ਨੇ ਆਪਣੇ ਲਿਖੇ ਗੀਤ ਹੀ ਗਾਏ ਹਨ । ਉਨ੍ਹਾਂ ਦਾ ਪਹਿਲਾ ਪਿਆਰ ਲੇਖਣੀ ਹੈ । ਜਿਸ ਤੋਂ ਬਾਅਦ ਗਾਉਣ ਦੇ ਨਾਲ-ਨਾਲ ਉਹ ਕੰਪੋਜ਼ਿੰਗ ਵੀ ਖੁਦ ਕਰਦੇ ਹਨ । ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।