ਗਾਇਕ ਏਪੀ ਢਿੱਲੋਂ ਨੂੰ ਮੁਸਲਿਮ ਪਹਿਰਾਵਾ ਪਾਉਣਾ ਪਿਆ ਮਹਿੰਗਾ, ਲੋਕਾਂ ਨੇ ਇੰਝ ਕੀਤਾ ਟ੍ਰੋਲ
ਪੰਜਾਬੀ ਗਾਇਕ ਏਪੀ ਢਿੱਲੋਂ (AP Dhillon) ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਨੇ, ਕਦੇ ਆਪਣੇ ਗਾਣਿਆਂ ਕਰਕੇ ਤੇ ਕਦੇ ਆਪਣੀ ਕੰਟੋਵਰਸੀ ਕਰਕੇ । ਹਾਲ ਹੀ ਵਿੱਚ ਗਾਇਕ ਏਪੀ ਢਿਲੋਂ ਨਵੇਂ ਵਿਵਾਦ ਵਿੱਚ ਫਸ ਗਏ ਹਨ । ਇਸ ਵਿਵਾਦ ਕਰਕੇ ਉਹ ਖਬਰਾਂ ਵਿੱਚ ਬਣੇ ਹੋਏ ਹਨ । ਏਪੀ ਨੇ ਕੁਝ ਦਿਨ ਪਹਿਲਾਂ ਦੁਬਈ ਵਿੱਚ ਇੱਕ ਸ਼ੋਅ ਕੀਤਾ ਸੀ, ਇਸ ਦੌਰਾਨ ਉਹ ਇੱਕ ਮਸਜਿਦ ਨੂੰ ਦੇਖਣ ਲਈ ਉਥੇ ਗਏ ਸਨ । ਇਸ ਦੌਰਾਨ ਏਪੀ ਨੇ ਦੁਬਈ ਦਾ ਰਵਾਇਤੀ ਪਹਿਰਾਵਾ ਵੀ ਪਹਿਨਿਆ ਸੀ, ਤੇ ਇਸ ਸਭ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਸਨ । ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕ ਉਹਨਾਂ ਨੂੰ ਲਗਾਤਾਰ ਟਰੋਲ ਕਰ ਰਹੇ ਹਨ । ਕੁਝ ਲੋਕ ਏਪੀ ਦੇ ਪਹਿਰਾਵੇ ਨੂੰ ਲੈ ਕੇ ਕਮੈਂਟਬਾਜੀ ਕਰ ਰਹੇ ਹਨ ਤੇ ਕੁਝ ਲੋਕ ਉਹਨਾਂ ਦੇ ਮਸਜਿਦ ਦੇ ਅੰਦਰ ਜੁੱਤੀਆਂ ਪਹਿਨ ਕੇ ਜਾਣ ’ਤੇ ਇਤਰਾਜ ਜਤਾ ਰਹੇ ਹਨ ।
ਹੋਰ ਪੜ੍ਹੋ : ਗੁਰਲੇਜ ਅਖਤਰ ਨੂੰ ਮਿਲਿਆ 'ਗੁਰਮੀਤ ਬਾਵਾ ਅਵਾਰਡ', ਕਿਹਾ ‘ਕੁਲਵਿੰਦਰ ਕੈਲੀ ਤੋਂ ਬਿਨ੍ਹਾਂ ਸੰਭਵ ਨਹੀਂ ਸੀ ਇਹ ਮੁਕਾਮ ਮਿਲਣਾ’
ਸ਼ਨੀਵਾਰ ਨੂੰ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿਨ੍ਹਾਂ ‘ਚ ਉਹ ਸ਼ੇਖਾਂ ਵਾਲੇ ਪਹਿਰਾਵੇ ‘ਚ ਨਜ਼ਰ ਆ ਰਹੇ ਸਨ । ਜਿਸ ਤੋਂ ਕਈਆਂ ਲੋਕਾਂ ਨੇ ਉਨ੍ਹਾਂ ਨੂੰ ਰੱਜ ਕੇ ਟਰੋਲ ਕੀਤਾ।
ਏਪੀ ਢਿੱਲੋਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲ ਨਾਂਅ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ। ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਏਪੀ ਢਿੱਲੋਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਏਪੀ ਢਿੱਲੋਂ ਪੰਜਾਬ ਦੇ ਗੁਰਦਾਸਪੁਰ ਜ਼ਿਲੇ੍ਹ ਦੇ ਛੋਟੇ ਜਿਹੇ ਪਿੰਡ ‘ਚ ਹੋਇਆ । ੧੯੯੩ ਨੂੰ ਜਨਮੇ ਏਪੀ ਢਿੱਲੋਂ ਨੇ ਆਪਣੀ ਸਕੂਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪੂਰੀ ਕੀਤੀ ਸੀ। ਇਸੇ ਦੌਰਾਨ ਉਨ੍ਹਾਂ ਦੀ ਦਿਲਚਸਪੀ ਗਾਇਕੀ ‘ਚ ਹੋਈ ।
ਸਕੂਲੀ ਪੜ੍ਹਾਈ ਤੋਂ ਬਾਅਦ ਏਪੀ ਢਿੱਲੋਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ।ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਤੇ ਕੋਮੋਸਨ ਕਾਲਜ ‘ਚ ਐਡਮਿਸ਼ਨ ਲਿਆ ਅਤੇ ਬਿਜਨੇਸ ਐਡਮਿਨੀਸਟ੍ਰੇਸ਼ਨ ਅਤੇ ਮੈਨੇਜਮੈਂਟ ‘ਚ ਪੋਸਟ ਗ੍ਰੈਜੂਏਸ਼ਨ ਕੀਤੀ ।
ਸਾਲ 2019 ਚ ਏਪੀ ਢਿੱਲੋਂ ਨੇ ਆਪਣਾ ਪਹਿਲਾ ਪੰਜਾਬੀ ਟ੍ਰੈਕ ਫਰਾਰ ਅਤੇ ਟੌਪ ਬੁਆਏ ਰਿਲੀਜ਼ ਕੀਤਾ । ਏਪੀ ਢਿੱਲੋਂ ਦੇ ਗਾਣਿਆਂ ਨੂੰ ਵਧੀਆ ਰਿਸਪਾਂਸ ਮਿਲਿਆ । ਏਪੀ ਨੇ ਪੰਜਾਬੀ ਲਿਰਿਕਸ ਅਤੇ ਵੈਸਟਨ ਮਿਊਜ਼ਿਕ ਦੇ ਨਾਲ ਤਜ਼ਰਬਾ ਕੀਤਾ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ ।