AP DHILLON ਨੇ ਆਪਣੀ ਡਾਕੂਮੈਂਟਰੀ 'First of a Kind' 'ਚ ਸਿੱਧੂ ਮੂਸੇਵਾਲਾ ਨਾਲ ਹੋਈ ਗੱਲਬਾਤ ਤੇ ਆਪਣੇ ਪਿੱਛੇ ਛੱਡੀ ਗਈ ਵਿਰਾਸਤ ਨੂੰ ਬਾਰੇ ਕੀਤੀ ਗੱਲਬਾਤ

ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ (AP Dhillon ) ਇਨ੍ਹੀਂ ਦਿਨੀਂ ਆਪਣੀ ਡਾਕੂਮੈਂਟਰੀ 'First of a Kind' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਇਹ ਡਾਕੂਮੈਂਟਰੀ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮ ਹੋਈ ਹੈ। ਗਾਇਕ ਨੇ ਆਪਣੀ ਡਾਕੂਮੈਂਟਰੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਹੋਈ ਗੱਲਬਾਤ ਤੇ ਆਪਣੇ ਪਿੱਛੇ ਛੱਡੀ ਗਈ ਵਿਰਾਸਤ ਨੂੰ ਬਾਰੇ ਗੱਲਬਾਤ ਕੀਤੀ।

By  Pushp Raj August 19th 2023 01:43 PM -- Updated: August 19th 2023 01:48 PM

AP Dhillon talks about Sidhu Moose Wala: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ (AP Dhillon ) ਇਨ੍ਹੀਂ ਦਿਨੀਂ ਆਪਣੀ  ਡਾਕੂਮੈਂਟਰੀ 'First of a Kind' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਇਹ   ਡਾਕੂਮੈਂਟਰੀ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮ ਹੋਈ ਹੈ। 


ਏਪੀ ਢਿੱਲੋ ਦੀ ਡਾਕੂਮੈਂਟਰੀ 'First of a Kind' ਵਿੱਚ ਉਨ੍ਹਾਂ ਦੇ ਗੁਰਦਾਸਪੁਰ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਲੈ ਕੇ ਸੰਗੀਤ ਦੇ ਸਫਰ ਕੀਤੇ ਗਏ ਸੰਘਰਸ਼ ਨੂੰ ਦਰਸਾਇਆ ਗਿਆ ਹੈ। ਗਾਇਕ ਨੇ ਇਸ ਡਾਕੂਮੈਂਟਰੀ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਹਨ। 

ਹਾਲ ਹੀ ਵਿੱਚ ਗਾਇਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਆਉਣ ਮਗਰੋਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ। ਇਸ ਦੇ ਨਾਲ ਹੀ ਗਾਇਕ ਨੇ ਆਪਣੀ ਡਾਕੂਮੈਂਟਰੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਨਾਲ ਹੋਈ ਗੱਲਬਾਤ ਤੇ ਆਪਣੇ ਪਿੱਛੇ ਛੱਡੀ ਗਈ ਵਿਰਾਸਤ ਬਾਰੇ ਵੀ ਗੱਲਬਾਤ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

View this post on Instagram

A post shared by Punjabi Grooves (@punjabi_grooves)

ਹੋਰ ਪੜ੍ਹੋ: Sidhu Moose wala Murder Case : ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀਆਂ ਹਥੀਆਰਾਂ ਸਣੇ ਤਸਵੀਰਾਂ ਵਾਇਰਲ ਹੋਣ ਮਗਰੋਂ  ਸਾਂਝੀ ਕੀਤੀ ਭਾਵੁਕ ਪੋਸਟ

ਏਪੀ ਢਿੱਲੋਂ ਨੇ ਖੁਲਾਸਾ ਕੀਤਾ ਕਿ ਸਿੱਧੂ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਨਾਲ ਮਿਲਣ ਲਈ ਕਿਹਾ ਸੀ। ਏਪੀ ਨੇ ਸਿੱਧੂ ਨੂੰ ਕਿਹਾ ਕਿ ਜਦੋਂ ਉਹ ਪੰਜਾਬ ਵਿਖੇ ਆਪਣੇ ਪਿੰਡ ਆਉਣਗੇ ਤਾਂ ਉਸ ਨੂੰ ਮਿਲਣਗੇ। ਕਿਉਂਕਿ ਸਿੱਧੂ ਮੂਸੇਵਾਲਾ ਤੇ ਏਪੀ ਢਿੱਲੋ ਕਦੇ ਵੀ ਇੱਕੋ ਸਮੇਂ ਵਿਦੇਸ਼ ਵਿੱਚ ਸ਼ੋਅ ਨਹੀਂ ਕਰਦੇ ਸਨ।

ਦੱਸ ਦਈਏ ਕਿ ਇਹ ਕਿ ਐਮਾਜ਼ਾਨ ਪ੍ਰਾਈਮ ਨੇ ਗਾਇਕ ਦੀ ਡਾਕੂਮੈਂਟਰੀ 'First of a Kind' ਰਿਲੀਜ ਹੋਣ ਤੋਂ ਪਹਿਲਾਂ ਇੱਕ ਟਵੀਟ ਸਾਂਝਾ ਕਰਦੇ ਹੋਏ ਲਿਖਿਆ ਸੀ, ਤੁਸੀਂ ਉਸ ਦੇ ਸੰਗੀਤ ਨੂੰ ਜਾਣਦੇ ਹੋ ਉਸ ਨੂੰ ਨਹੀਂ। ਜਾਣੋ AP Dhillon First of Kind 'ਚ। 


Related Post