ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕਿੰਝ ਨੇ ਏ.ਪੀ. ਢਿੱਲੋਂ, ਗਾਇਕ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦਿੱਤਾ ਅਪਡੇਟ
ਏ.ਪੀ. ਢਿੱਲੋਂ ਦੇ ਘਰ ਦੇ ਬਾਹਰ ਬੀਤੇ ਦਿਨੀਂ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਸ ਘਟਨਾ ਦੀ ਖਬਰਾਂ ਤੋਂ ਬਾਅਦ ਗਾਇਕ ਦੇ ਫੈਨਜ਼ ਕਾਫੀ ਚਿੰਤਾ ਵਿੱਚ ਹਨ, ਹਾਲ ਹੀ ਵਿੱਚ ਏ.ਪੀ. ਢਿੱਲੋਂ ਨੇ ਪੋਸਟ ਸਾਂਝੀ ਕਰ ਆਪਣੇ ਫੈਨਜ਼ ਨੂੰ ਦੱਸਿਆ ਕਿ ਉਹ ਠੀਕ ਹਨ।
Firing Outside AP Dhillon's Residence : ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ਦੇ ਬਾਹਰ ਬੀਤੇ ਦਿਨੀਂ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਸ ਘਟਨਾ ਦੀ ਖਬਰਾਂ ਤੋਂ ਬਾਅਦ ਗਾਇਕ ਦੇ ਫੈਨਜ਼ ਕਾਫੀ ਚਿੰਤਾ ਵਿੱਚ ਹਨ, ਹਾਲ ਹੀ ਵਿੱਚ ਏ.ਪੀ. ਢਿੱਲੋਂ ਨੇ ਪੋਸਟ ਸਾਂਝੀ ਕਰ ਆਪਣੇ ਫੈਨਜ਼ ਨੂੰ ਦੱਸਿਆ ਕਿ ਉਹ ਠੀਕ ਹਨ।
ਦਰਅਸਲ, ਸੋਮਵਾਰ 2 ਸਤੰਬਰ ਨੂੰ ਕੈਨੇਡਾ 'ਚ ਸਥਿਤ ਗਾਇਕ ਏ.ਪੀ ਢਿੱਲੋਂ ਦੇ ਘਰ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਗਾਇਕਾਂ ਅਤੇ ਬਾਲੀਵੁੱਡ ਸਿਤਾਰਿਆਂ ਲਈ ਖਤਰਾ ਬਣਿਆ ਹੋਇਆ ਹੈ। ਇਸੇ ਗੈਂਗ ਨੇ ਹਨੀ ਸਿੰਘ, ਕਰਨ ਜੌਹਰ ਅਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਹੁਣ ਗੋਲੀਬਾਰੀ ਦੀ ਘਟਨਾ 'ਤੇ ਖੁਦ ਏਪੀ ਢਿੱਲੋਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਇਸ ਘਟਨਾ ਦੇ ਕੁਝ ਘੰਟਿਆਂ ਬਾਅਦ ਪੰਜਾਬੀ ਗਾਇਕ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹੈ। ਉਨ੍ਹਾਂ ਆਪਣੇ ਫੈਨਜ਼ ਨੂੰ ਉਨ੍ਹਾਂ ਲਈ ਦੁਆਵਾਂ ਕਰਨ ਲਈ ਧੰਨਵਾਦ ਦਿੱਤਾ ਹੈ।
ਗਾਇਕ ਨੇ ਦੱਸਿਆ ਮੈਂ ਸੁਰੱਖਿਅਤ ਹਾਂ
ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਹਣ ਮਗਰੋਂ ਗਾਇਕ ਨੇ ਇਸ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਘਟਨਾ ਦੇ ਕੁਝ ਘੰਟਿਆਂ ਬਾਅਦ, ਏਪੀ ਢਿੱਲੋ ਨੇ ਖੁਦ ਆ ਕੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਕਿੱਥੇ ਹਨ ਅਤੇ ਕਿਵੇਂ ਹਨ। ਏਪੀ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ, "ਮੈਂ ਸੁਰੱਖਿਅਤ ਹਾਂ। ਮੇਰੇ ਲੋਕ ਸੁਰੱਖਿਅਤ ਹਨ। ਮਦਦ ਕਰਨ ਲਈ ਪਹੁੰਚਣ ਵਾਲੇ ਹਰ ਕਿਸੇ ਦਾ ਧੰਨਵਾਦ, ਤੁਹਾਡਾ ਸਮਰਥਨ ਹੀ ਮੇਰਾ ਸਭ ਕੁਝ ਹੈ। ਸਾਰਿਆਂ ਲਈ ਸ਼ਾਂਤੀ ਅਤੇ ਪਿਆਰ।"
ਪੰਜਾਬ ਵਿੱਚ ਜਨਮੇ ਏਪੀ ਢਿੱਲੋਂ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਉਸਨੇ ਆਪਣੇ ਕੈਪਸ਼ਨ ਵਿੱਚ ਲਿਖਿਆ, "ਪਿਆਰ ਫੈਲਾਉਂਦੇ ਰਹੋ।" ਪ੍ਰਸ਼ੰਸਕਾਂ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ। ਇੱਕ ਯੂਜ਼ਰ ਨੇ ਲਿਖਿਆ, "ਮੈਨੂੰ ਖੁਸ਼ੀ ਹੈ ਕਿ ਤੁਸੀਂ ਸੁਰੱਖਿਅਤ ਹੋ, ਧਿਆਨ ਰੱਖੋ ਭਰਾ।"
ਸਲਮਾਨ ਖਾਨ ਨਾਲ ਗੀਤ ਕਰਨਾ ਪਿਆ ਭਾਰੀ
ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਰੋਹਿਤ ਗੋਦਾਰਾ ਨੇ ਏ.ਪੀ.ਢਿੱਲੋਂ ਦੇ ਘਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਇਸ ਗਰੋਹ ਨੇ ਕਾਫੀ ਸਮਾਂ ਪਹਿਲਾਂ ਢਿੱਲੋਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਹਾਲ ਹੀ 'ਚ ਏਪੀ ਢਿੱਲੋਂ ਨੇ ਸਲਮਾਨ ਖਾਨ ਨਾਲ ਇੱਕ ਮਿਊਜ਼ਿਕ ਵੀਡੀਓ ਲਾਂਚ ਕੀਤਾ ਸੀ, ਜਿਸ ਨੂੰ ਲੈ ਕੇ ਲਾਰੇਂਸ ਬਿਸ਼ਨੋਈ ਗੈਂਗ ਨੇ ਗੁੱਸੇ 'ਚ ਆ ਕੇ ਗਾਇਕ ਨੂੰ ਮੌਤ ਦਾ ਸੁਨੇਹਾ ਦਿੱਤਾ ਸੀ। ਏਪੀ ਢਿੱਲੋਂ ਨੇ ਆਪਣੇ ਗੀਤ ਓਲਡ ਮਨੀ ਵਿੱਚ ਸਲਮਾਨ ਖਾਨ ਨੂੰ ਦਿਖਾਇਆ ਹੈ। ਗੈਂਗਸਟਰ ਦਾ ਦਾਅਵਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੇ ਏਪੀ ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।
ਹੋਰ ਪੜ੍ਹੋ : ਹਨੀ ਸਿੰਘ ਨੇ ਕਿਹਾ ਕਿ ਉਹ ਭਵਿੱਖ 'ਚ ਕਦੇ ਵੀ ਬਾਦਸ਼ਾਹ ਨਾਲ ਨਹੀਂ ਕਰਨਾ ਚਾਹੁੰਦੇ, ਜਾਣੋ ਕਿਉਂ
ਏਪੀ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਰਾਊਨ ਮੁੰਡੇ, ਐਕਸਕਿਊਜ਼, ਸਮਰ ਹਾਈ, ਵਿਦ ਯੂ ਅਤੇ ਦਿਲ ਨੂ ਵਰਗੇ ਹਿੱਟ ਗੀਤ ਦਿੱਤੇ ਹਨ। ਢਿੱਲੋਂ ਵਿਕਟੋਰੀਆ ਆਈਲੈਂਡ, ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ।