ਅਨਮੋਲ ਕਵਾਤਰਾ ਨੇ ਕੰਗਨਾ ਰਣੌਤ ਦੇ ਖਿਲਾਫ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ
Anmol Kwatra statement against Kangana Ranaut: ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ (Anmol Kwatra) ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਅਨਮੋਲ ਕਵਾਤਰਾ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੇ ਖਿਲਾਫ ਇੱਕ ਬਿਆਨ ਦੇ ਦਿੱਤਾ ਹੈ, ਜਿਸ ਨੂੰ ਲੈ ਕੇ ਉਹ ਚਰਚਾ 'ਚ ਆ ਗਏ ਹਨ।
ਹਾਲ ਹੀ ਵਿੱਚ ਅਨਮੋਲ ਕਵਾਤਰਾ ਆਪਣੇ ਇੱਕ ਇੰਟਰਵਿਊ ਦੌਰਾਨ ਦਿੱਤੇ ਗਏ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਇੰਟਰਵਿਊ ਦੌਰਾਨ ਸਮਾਜ ਸੇਵੀ ਚੌਣਾਂ ਤੇ ਬਾਲੀਵੁੱਡ ਅਦਾਕਾਰਾ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ।
ਅਨਮੋਲ ਕਵਾਤਾਰਾ ਨੇ ਆਪਣੇ ਇਸ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੇ ਸੁਣਿਆ ਕਿ ਅਦਾਕਾਰਾ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣਾਂ ਲੜਨ ਵਾਲੀ ਹੈ, ਇਸ ਦੇ ਲਈ ਉਸ ਨੇ ਚੰਡੀਗੜ੍ਹ 'ਚ ਕਈ ਕਰੋੜਾਂ ਦਾ ਘਰ ਵੀ ਖਰੀਦੀਆ ਹੈ। ਅਨਮੋਲ ਕਵਾਤਰਾ ਨੇ ਕਿਹਾ ਕਿ ਉਹ ਬੇਸ਼ਕ ਸਾਰੀ ਉਮਰ ਚੋਂਣ ਨਹੀਂ ਲੜਨਗੇ, ਪਰ ਹਾਲ ਹੀ ਵਿੱਚ ਗਾਇਕ ਦੇ ਕਿਹਾ ਜੇਕਰ ਕੰਗਨਾ ਰਣੌਤ ਪੰਜਾਬ ਵਿੱਚ ਚੋਣ ਲੜੇਗੀ ਤਾਂ ਉਸ ਦੇ ਖਿਲਾਫ ਜ਼ਰੂਰ ਚੋਣ ਲੜਨਗੇ। ਕਿਉਂਕਿ ਉਹ ਅਦਾਕਾਰਾ ਦੇ ਖਿਲਾਫ ਕੈਂਪੇਨਿੰਗ ਵੀ ਕਰਨਗੇ।
ਅਨਮੋਲ ਦਾ ਕਿਹਣਾ ਹੈ ਕਿ ਮੇਰੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਪਰ ਹਰ ਵਾਰ ਪੰਜਾਬੀਆਂ ਜਾਂ ਸਿੱਖਾਂ ਨੂੰ ਟਾਰਗੇਟ ਕਰਨਾ ਸਹੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਿਨਾਂ ਕਿਸੇ ਚੀਜ਼ ਨੂੰ ਜਾਣੇ ਜਾਂ ਸਮਝੇ ਕੋਈ ਵੀ ਬਿਆਨ ਦਿੰਦੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਗਾਂ ਕਿ ਇੱਕ ਵਾਰ ਉਹ ਪੰਜਾਬ ਆ ਕੇ ਵੇਖੋ, ਮੈਂ ਖ਼ੁਦ ਹਿੰਦੂ ਪਰਿਵਾਰ ਨਾਲ ਸਬੰਧਤ ਹਾਂ ਪਰ ਮੈਂ ਖ਼ੁਦ ਨੂੰ ਪੰਜਾਬ ਵਿੱਚ ਕਾਫੀ ਸੁਰੱਖਿਅਤ ਮਹਿਸੂਸ ਕਰਦਾਂ ਹਾਂ।
ਦਅਰਸ ਅਨਮੋਲ ਕਵਾਤਾਰ ਨੇ ਇਹ ਬਿਆਨ ਇਸ ਲਈ ਦਿੱਤਾ ਕਿ ਉਹ ਕੰਗਨਾ ਰਣੌਤ ਦੇ ਇੱਕ ਬਿਆਨ ਤੋਂ ਕਾਫੀ ਨਾਰਾਜ਼ ਸਨ। ਜਿਸ ਵਿੱਚ ਕੰਗਨਾ ਨੇ ਕਿਹਾ ਕਿ ਪੰਜਾਬੀ ਕਿਸਾਨੀ ਧਰਨੇ ਉੱਤੇ ਭਾੜੇ ਉੱਤੇ ਬੀਬੀਆਂ ਬੁਲਾ ਲੈਂਦੇ ਹਨ, ਜਦੋਂ ਕਿ ਜਿਸ ਮਹਿਲਾ ਨੂੰ ਲੈ ਕੇ ਇਹ ਗੱਲ ਕਹੀ ਗਈ ਸੀ ਉਹ ਬੇਹੱਦ ਚੰਗੇ ਘਰ ਤੋਂ ਸਨ ਤੇ ਕਰੋੜਾਂ ਦੇ ਮਾਲਕਨ ਸਨ। ਇਸ ਲਈ ਕੰਗਨਾ ਨੂੰ ਬਿਨਾਂ ਕੁਝ ਜਾਣੇ ਇੰਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਹਨ।
ਹੋਰ ਪੜ੍ਹੋ: ਫਿਲਮ 'ਫਾਈਟਰ' ਦੇ ਮੇਕਰਸ ਨੂੰ ਹਵਾਈ ਫੌਜ ਦੇ ਅਧਿਕਾਰੀ ਨੇ ਭੇਜਿਆ ਕਾਨੂੰਨੀ ਨੋਟਿਸ
ਅਨਮੋਲ ਕਵਾਤਰਾ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਅਨਮੋਲ ਪੰਜਾਬੀ ਇੰਡਸਟਰੀ ਵਿੱਚ ਬਤੌਰ ਗਾਇਕ, ਮਾਡਲ ਤੇ ਅਦਾਕਾਰ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਸਮਾਜ ਸੇਵਾ ਦੇ ਲਈ ਆਪਣੇ ਸਫਲ ਕਰੀਅਰ ਨੂੰ ਕੁਰਬਾਨ ਕਰ ਦਿੱਤਾ। ਉਹ ਲਗਾਤਾਰ ਲੋੜਵੰਦ ਲੋਕਾਂ ਦੀ ਇਲਾਜ ਤੇ ਹੋਰਨਾਂ ਕਈ ਤਰੀਕੀਆਂ ਨਾਲ ਮਦਦ ਕਰਦੇ ਹਨ।