ਅਨਮੋਲ ਕਵਾਤਰਾ ਨੇ ਸ਼ੁਭ ਦਾ ਸਮਰਥਨ ਕਰਨ 'ਤੇ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰੜਾ ਜਵਾਬ, ਵੇਖੋ ਵੀਡੀਓ

By  Pushp Raj January 11th 2024 05:53 PM

 Anmol Kwatra Supports Shubh: ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ 'ਚ ਅਨਮੋਲ ਮਸ਼ਹੂਰ ਗਾਇਕ ਸ਼ੁਭ  ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਅਨਮੋਲ ਕਵਾਤਰਾ (Anmol Kwatra) ਪੰਜਾਬ ਦੀਆਂ ਮਸ਼ਹੂਰ ਹਸਤੀਆਂ ਚੋਂ ਇੱਕ ਹਨ। ਅਨਮੋਲ ਕਵਾਤਰਾ ਇੱਕ ਮਸ਼ਹੂਰ ਸਮਾਜ ਸੇਵੀ ਹਨ। ਲੋੜਵੰਦ ਲੋਕਾਂ ਦੀ ਮਦਦ ਕਰਕੇ ਅਨਮੋਲ ਹਰ ਕਿਸੇ ਦੇ ਚਹੇਤੇ ਬਣ ਗਏ ਹਨ। ਸਮਾਜ ਸੇਵਾ ਕਰਨ ਦੇ ਨਾਲ-ਨਾਲ ਅਨਮੋਲ ਕਵਾਤਰਾ ਬੇਬਾਕੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਵੀ ਮਸ਼ਹੂਰ ਹਨ। 

View this post on Instagram

A post shared by Punjabi Grooves (@punjabi_grooves)

 

ਗਾਇਕ ਸ਼ੁਭ ਦੇ ਸਮਰਥਨ 'ਚ ਆਏ ਅਨਮੋਲ ਕਵਾਤਰਾ 

ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਅਨਮੋਲ ਕਵਾਤਰਾ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਅਨਮੋਲ ਮਸ਼ਹੂਰ ਇੰਟਰਨੈਸ਼ਨਲ ਗਾਇਕ ਸ਼ੁਭ (Shubh) ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਅਨਮੋਲ ਨੇ ਆਪਣੀ ਇਸ ਵੀਡੀਓ ਰਾਹੀਂ ਗਾਇਕ ਸ਼ੁਭ  ਦਾ ਸਮਰਥਨ ਕਰਨ ਉੱਤੇ ਉਨ੍ਹਾਂ ਟ੍ਰੋਲ ਕਰਨ ਵਾਲਿਆਂ ਨੂੰ ਕਰੜਾ ਜਵਾਬ ਦਿੱਤਾ ਹੈ।

ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਨਮੋਲ ਕਵਾਤਰਾ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਵੱਲੋਂ ਸ਼ੁਭ ਦਾ ਸਮਰਥਨ ਨਾਂ ਕਰਨ ਲਈ ਕਹਿਣ ਉੱਤੇ ਕਰੜੇ ਸ਼ਬਦਾਂ ਵਿੱਚ ਜਵਾਬ ਦਿੰਦੇ ਹੋਏ ਨਜ਼ਰ ਆਏ।
ਅਨਮੋਲ ਕਵਾਤਰਾ ਨੇ ਕਿਹਾ ਕਿ ਕੋਈ ਉਸ ਨੂੰ ਸੁਪਰੋਟ ਕਰੇ ਜਾਂ ਨਾਂ ਕਰੇ ਦੁਨੀਆ ਉਸ ਦੇ ਸੁਪੋਰਟ ਵਿੱਚ ਖੜੀ ਹੈ।  ਇੱਕ ਪੰਜਾਬੀ ਹੋਣ ਦੇ ਨਾਤੇ ਜਿੱਥੇ ਤੱਕ ਮੇਰੀ ਗੱਲ ਹੈ ਤਾਂ ਮੈਂ ਹਿੱਕ ਠੋਕ ਕੇ ਉਸ ਨੂੰ ਸੁਪੋਰਟ ਕਰਦਾ ਹਾਂ, ਮਨ ਨਾਲ, ਤਨ ਨਾਲ ਤੇ ਧਨ ਨਾਲ ਮੈਂ ਹਰ ਤਰੀਕੇ ਉਸ ਦੇ ਨਾਲ ਖੜਾ ਹਾਂ।

ਇਸ ਦੌਰਾਨ ਅਨਮੋਲ ਕਵਾਤਰਾ ਨੇ ਕਿਹਾ ਕਿ ਨੈਸ਼ਨਲ ਮੀਡੀਆ ਕਦੇ ਵੀ ਕਿਸੇ ਬਾਰੇ ਵੀ ਕੁੱਝ ਵੀ ਲਿਖ ਦਿੰਦੀ ਹੈ ਤੇ ਇੱਕ ਪੋਸਟ ਪਾਉਣ ਨਾਲ ਤੁਸੀਂ ਕਿਸੇ ਵਿਅਕਤੀ ਦੇ ਅਸਲ ਸ਼ਖਸੀਅਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਇਸ ਦੌਰਾਨ ਅਨਮੋਲ ਨੇ ਪੰਜਾਬੀਆਂ ਨੂੰ ਬਦਨਾਮ ਕੀਤੇ ਜਾਣ ਦੀ ਕੋਸ਼ਿਸ਼ਾਂ ਬਾਰੇ ਵੀ ਗੱਲ ਕੀਤੀ। ਅਨਮੋਲ ਕਵਾਤਰਾ ਨੇ ਅੱਗੇ ਕਿਹਾ, ' ਮੈਂ ਹਰ ਤਰੀਕੇ ਨਾਲ ਉਸ ਦੇ ਨਾਲ ਹਾਂ ਉਹ ਮੇਰੇ ਛੋਟੇ ਭਰਾ ਵਰਗਾ ਹੈ। ਸ਼ੁਭ ਬਹੁਤ ਹੀ ਚੰਗਾ ਇਨਸਾਨ ਹੈ। ਕੁਝ ਲੋਕਾਂ ਨੂੰ ਲੈ ਕੇ ਪੰਜਾਬੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 
ਅਨਮੋਲ ਨੇ ਸ਼ੁਭ ਵੱਲੋ ਕੀਤੀ ਗਈ ਮਰੀਜਾਂ ਦੀ ਮਦਦ ਦਾ ਕਿੱਸਾ ਵੀ ਕੀਤਾ ਸਾਂਝਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸ਼ੁਭ ਕਿੰਦਾਂ ਦਾ ਹੈ ਇਹ ਉਹੀ ਜਾਣ ਸਕਦਾ ਹੈ ਜੋ ਉਸ ਨੂੰ ਕਦੇ ਮਿਲਿਆ ਹੋਵੇ। ਅੱਜ ਤੋਂ ਇੱਕ ਸਾਲ ਪਹਿਲਾਂ ਮੈਨੂੰ ਸ਼ੁਭ ਦਾ ਇੱਕ ਮਰੀਜ਼  ਲਈ ਫੋਨ ਆਇਆ, ਉਸ ਨੇ ਮੈਨੂੰ ਇਹ ਨਹੀਂ ਕਿਹਾ ਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਬਿਨਾਂ ਇਹ ਸੋਚੇ ਕਿ ਮਰੀਜ਼ ਪੰਜਾਬੀ ਹੈ ਜਾਂ ਸਰਦਾਰ ਹੈ ਜਾਂ ਨਹੀਂ ,ਉਹ ਮਰੀਜ਼ ਦੀ ਮਦਦ ਲਈ ਇਨਸਾਨੀਅਤ ਦੇ ਨਾਤੇ ਅੱਗੇ ਆਏ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਮਿਲੇ ਤੇ ਉਸ ਬਾਰੇ ਬਿਨਾਂ ਜਾਣੇ ਉਸ ਬਾਰੇ ਗ਼ਲਤ ਨਾ ਸੋਚੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਸਾਰੇ ਸ਼ੁਭ ਬਾਈ ਨੂੰ ਸੁਪੋਰਟ ਕਰੋ।

View this post on Instagram

A post shared by Punjabi Grooves (@punjabi_grooves)



ਹੋਰ ਪੜ੍ਹੋ: ਕੈਟਰੀਨਾ ਕੈਫ ਦੀ ਫਿਲਮ ਮੈਰੀ ਕ੍ਰਿਸਮਸ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪੁੱਜੇ ਵਿੱਕੀ ਕੌਸ਼ਲ, ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਇਆ ਜੋੜਾ 


ਅਨਮੋਲ ਕਵਾਤਾਰ ਨੇ ਸਮਾਜ ਸੇਵਾ ਲਈ ਕੁਰਬਾਨ ਕੀਤਾ ਆਪਣਾ ਕਰੀਅਰ 


ਦੱਸ ਦਈਏ ਕਿ ਸਮਾਜ ਸੇਵਾ ਕਰਨ ਦੇ ਨਾਲ ਅਨਮੋਲ ਕਵਾਤਾਰ ਏਕ ਜ਼ਰੀਆ ਫਾਊਂਡੇਸ਼ਨ (Ek Zaria) ਨਾਮ ਦੀ ਐਨਜੀਓ ਚਲਾਉਂਦੇ ਹਨ। ਇਸ ਐਨਜੀਓ ਦੇ ਰਾਹੀਂ ਉਹ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਅਨਮੋਲ ਕਵਾਤਰਾ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਉਹ ਪੂਰੇ ਮਨ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਸਫਲ ਕਰੀਅਰ ਵੀ ਕੁਰਬਾਨ ਕਰ ਦਿੱਤਾ। 

Related Post