ਅਨਮੋਲ ਕਵਾਤਰਾ ਨੇ ਦੋ ਨੌਜਵਾਨਾਂ ਦੀ ਇੱਛਾ ਇੰਝ ਕੀਤੀ ਪੂਰੀ, ਟਿਕਟਾਂ ਬੁੱਕ ਕਰਵਾ ਕੇ ਵਿਖਾਈ ਫਿਲਮ ਜੱਟ ਐਂਡ ਜੂਲੀਅਟ 3
ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਇਸ 'ਚ ਉਹ ਦੋ ਨੌਜਵਾਨਾਂ ਦੀ ਇੱਕ ਇੱਛਾ ਪੂਰੀ ਕਰਦੇ ਹੋਏ ਨਜ਼ਰ ਆਏ।

Anmol Kwatra fulfilled two youngsters wish : ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਇਸ 'ਚ ਉਹ ਦੋ ਨੌਜਵਾਨਾਂ ਦੀ ਇੱਕ ਇੱਛਾ ਪੂਰੀ ਕਰਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਅਨਮੋਲ ਕਵਾਤਰਾ ਸਮਾਜ ਸੇਵਾ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਨਮੋਲ ਅਕਸਰ ਹੀ ਵੱਖ -ਵੱਖ ਮੁੱਦਿਆਂ ਉੱਤੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝ ਕਰਦੇ ਹੋਏ ਨਜ਼ਰ ਆਉਂਦੇ ਹਨ।
ਹਾਲ ਹੀ ਵਿੱਚ ਅਨਮੋਲ ਕਵਾਤਰਾ ਨੇ ਆਪਣੀ ਫਾਊਂਡੇਸ਼ਨ ਏਕ ਜ਼ਰੀਆ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਪਹੁੰਚੇ ਦੋ ਨੌਜਵਾਨਾਂ ਦਾ ਸੁਫਨਾ ਪੂਰਾ ਕੀਤਾ। ਅਨਮੋਲ ਨੇ ਦੋਹਾਂ ਨੌਜਵਾਨਾਂ ਦੀ ਜਮ ਕੇ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਾਲ ਫਿਲਮ ਜੱਟ ਐਂਡ ਜੂਲੀਅਟ 3 ਵਿਖਾਉਣ ਲਈ ਥੀਏਟਰ ਲੈ ਕੇ ਗਏ।
ਸਮਾਜ ਸੇਵੀ ਅਨਮੋਲ ਕਵਾਤਰਾ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਖੇਡਣ ਦੀ ਉਮਰ 'ਚ ਆਪਣਾ ਘਰ ਚਲਾਉਣ ਲਈ ਕੰਮ ਕਰਨ ਲੱਗ ਪਏ। ਹੁਣ ਇਹ ਹਰ ਐਤਵਾਰ ਲੁਧਿਆਣਾ ਪਹੁੰਚ ਕੇ ਆਪਣੇ ਦਸਵੰਧ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕਰਨ ਪਹੁੰਚਦੇ ਹਨ , ਜਦੋਂ ਕਿ ਇਹ ਕੋਈ ਗੱਡੀਆਂ ਜਾਂ ਕਾਰਾਂ ਰਾਹੀਂ ਨਹੀਂ ਸਗੋਂ ਖ਼ੁਦ ਵੀ ਸਾਈਕਲ ਤੋਂ ਆਉਂਦੇ ਹਨ।
ਅਨਮੋਲ ਨੇ ਕਿਹਾ ਕਿ ਇਨ੍ਹਾਂ ਭਰਾਵਾਂ ਦਾ ਬਹੁਤ ਸਮੇਂ ਤੋਂ ਸੁਫਨਾ ਸੀ ਕਿ ਉਹ ਕੋਈ ਫਿਲਮ ਥੀਏਟਰ ਵਿੱਚ ਜਾ ਕੇ ਵੇਖਣ। ਜੇਕਰ ਇਹ ਨੌਜਵਾਨ ਆਪਣੀ ਕਮਾਈ ਚੋਂ ਦਸਵੰਧ ਕੱਢ ਕੇ ਹੋਰਨਾਂ ਦੀ ਮਦਦ ਕਰ ਸਕਦੇ ਹਨ ਤਾਂ ਅਸੀਂ ਵੀ ਇਨ੍ਹਾਂ ਦੀ ਇਸ ਇੱਛਾ ਨੂੰ ਜ਼ਰੂਰ ਪੂਰਾ ਕਰਾਂਗੇ। ਫੈਨਜ਼ ਅਨਮੋਲ ਕਵਾਤਰਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਜਮ ਕੇ ਤਾਰੀਫ ਕਰ ਰਹੇ ਹਨ।
View this post on Instagram
ਹੋਰ ਪੜ੍ਹੋ : ਸਿਧਾਰਥ ਤੇ ਕਿਆਰਾ ਦੇ ਨਾਮ 'ਤੇ ਫੈਨ ਨਾਲ ਹੋਈ ਠੱਗੀ, ਪੀੜਤ ਨੇ ਕਿਹਾ ਮੈਨੂੰ ਝੂਠੀ ਕਹਾਣੀ ਸੁਣ ਕੇ ਲੁੱਟੇ 50 ਲੱਖ
ਦੱਸਣਯੋਗ ਹੈ ਕਿ ਅਨਮੋਲ ਕਵਾਤਾਰ ਵੀ ਪੰਜਾਬ ਵਿੱਚ ਬਤੌਰ ਸਮਾਜ ਸੇਵਕ ਕੰਮ ਕਰ ਰਹੇ ਹਨ। ਉਹ ਏਕ ਜ਼ਰੀਆ ਨਾਮ ਦੀ ਸਮਾਜ ਸੇਵੀ ਸੰਸਥਾ ਚਲਾਉਂਦੇ ਹਨ। ਉਹ ਅਕਸਰ ਲੋੜਵੰਦ ਲੋਕਾਂ ਦੇ ਇਲਾਜ ਵਿੱਚ ਮਦਦ ਕਰਦੇ ਹਨ। ਉਹ ਮਸ਼ਹੂਰ ਮਾਡਲ ਵੀ ਰਹਿ ਚੁੱਕੇ ਹਨ ਪਰ ਉਨ੍ਹਾਂ ਨੇ ਆਪਣੇ ਸਫਲ ਮਾਡਲਿੰਗ ਤੇ ਅਦਾਕਾਰੀ ਦੇ ਕਰੀਅਰ ਨੂੰ ਛੱਡ ਕੇ ਸਮਾਜ ਸੇਵਾ ਦਾ ਰਾਹ ਚੁਣਿਆ।