ਕੁੱਲੜ੍ਹ ਪੀਜ਼ੇ ਵਾਲਿਆਂ ਦੇ ਹੱਕ 'ਚ ਨਿਤਰੇ ਸਮਾਜ ਸੇਵੀ ਅਨਮੋਲ ਕਵਾਤਰਾ, ਕਿਹਾ ਕਿਰਪਾ ਕਰਕੇ 'Video ਨੂੰ Viral ਨਾ ਕਰੋ '

ਸੋਸ਼ਲ ਮੀਡੀਆ ਤੋਂ ਚੜ੍ਹਤ ਹਾਸਿਲ ਕਰਨ ਵਾਲੇ ਕੁੱਲੜ੍ਹ ਪੀਜ਼ਾ ਵਾਲੇ ਜੋੜੇ ਨਾਲ ਜੋ ਬੀਤੇ ਦਿਨੀਂ ਭਾਣਾ ਵਾਪਰਿਆ ਉਸਤੋਂ ਬਾਅਦ ਵਾਇਰਲ ਹੋਈ ਵੀਡੀਓ 'ਤੇ ਲੋਕਾਂ ਦੇ ਵੱਖੋ-ਵੱਖਰੇ ਪ੍ਰਤੀਰਕਮ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਸਮਾਜ ਸੇਵੀ ਅਨਮੋਲ ਕਵਾਤਰਾ ਕੁੱਲੜ੍ਹ ਪੀਜ਼ੇ ਵਾਲਿਆਂ ਦੇ ਹੱਕ 'ਚ ਲੋਕਾਂ ਨੂੰ ਵੀਡੀਓ ਵਾਇਰਲ ਨਾਂ ਕਰਨ ਦੀ ਅਪੀਲ ਕੀਤੀ ਹੈ।

By  Pushp Raj September 23rd 2023 02:39 PM

Kuladh Pizza Viral Video Controversy: ਸੋਸ਼ਲ ਮੀਡੀਆ ਤੋਂ ਚੜ੍ਹਤ ਹਾਸਿਲ ਕਰਨ ਵਾਲੇ ਕੁੱਲੜ੍ਹ ਪੀਜ਼ਾ ਵਾਲੇ ਜੋੜੇ ਨਾਲ ਜੋ ਬੀਤੇ ਦਿਨੀਂ ਭਾਣਾ ਵਾਪਰਿਆ ਉਸਤੋਂ ਬਾਅਦ ਵਾਇਰਲ ਹੋਈ ਵੀਡੀਓ 'ਤੇ ਲੋਕਾਂ ਦੇ ਵੱਖੋ-ਵੱਖਰੇ ਪ੍ਰਤੀਰਕਮ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਸਮਾਜ ਸੇਵੀ ਅਨਮੋਲ ਕਵਾਤਰਾ ਕੁੱਲੜ੍ਹ ਪੀਜ਼ੇ ਵਾਲਿਆਂ ਦੇ ਹੱਕ 'ਚ ਲੋਕਾਂ ਨੂੰ ਵੀਡੀਓ ਵਾਇਰਲ ਨਾਂ ਕਰਨ ਦੀ ਅਪੀਲ ਕੀਤੀ ਹੈ।

ਹਾਲ ਹੀ 'ਚ ਅਨਮੋਲ ਕਵਾਤਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ 'ਚ ਉਹ ਕੁੱਲੜ੍ਹ ਪੀਜ਼ਾ ਵਾਲੇ ਜੋੜੇ ਨਾਲ ਜੋ ਬੀਤੇ ਦਿਨੀਂ ਭਾਣਾ ਵਾਪਰਿਆ ਉਸ ਤੋਂ ਬਾਅਦ ਵਾਇਰਲ ਹੋਈ ਵੀਡੀਓ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। 

View this post on Instagram

A post shared by Sirf Panjabiyat (@sirfpanjabiyat)


ਅਨਮੋਲ ਕਵਾਤਰਾ ਨੇ ਕਿਹਾ ਕਿ ਕਿਰਪਾ ਕਰਕੇ ਕਿਸੇ ਵੀ ਤਰੀਕੇ ਨਾਲ ਪਹਿਲਾਂ ਤੋਂ ਪਰੇਸ਼ਾਨ ਵਿਅਕਤੀ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ। ਅਨਮੋਲ ਕਵਾਤਰਾ ਨੇ ਲੋਕਾਂ ਨੂੰ ਕਪਲ ਦੀ ਵੀਡੀਓ ਸ਼ੇਅਰ ਨਾਂ ਕਰਨ ਦੀ ਅਪੀਲ ਕੀਤੀ ਹੈ।

ਕੋਈ ਉਨ੍ਹਾਂ ਨੂੰ ਸਮਰਥਨ ਦਿੰਦਾਂ ਵਿੱਖ ਰਿਹਾ ਅਤੇ ਕੋਈ ਬਲੈਕਮੇਲਿੰਗ ਹਾਦਸੇ ਦਾ ਸ਼ਿਕਾਰ ਹੋਏ ਜੋੜੇ 'ਤੇ ਤਨਜ਼ ਕੱਸਣੋ ਨਹੀਂ ਹੱਟ ਰਿਹਾ। ਇਸ ਵਿਚਕਾਰ ਕੁੱਲੜ੍ਹ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਦੀ ਨਵੀਂ ਵੀਡੀਓ ਸਾਮਣੇ ਆਈ ਹੈ, ਜਿਸ ਵਿੱਚ ਉਹ ਰੋਂਦਿਆਂ ਹੋਇਆਂ ਹੱਥ ਜੋੜ ਲੋਕਾਂ ਨੂੰ ਇਸ ਭਖੇ ਵਿਵਾਦ ਤੋਂ ਤੌਬਾ ਕਰਨ ਅਤੇ ਉਨ੍ਹਾਂ ਨੂੰ ਥੋੜੀ ਨਿੱਜਤਾ ਬਖਸ਼ਣ ਦੀ ਅਪੀਲ ਕਰ ਰਿਹਾ ਹੈ।

ਇਸ ਵੀਡੀਓ 'ਚ ਅਰੋੜਾ ਨੇ ਦਾਅਵਾ ਕੀਤਾ ਕਿ ਉਸ ਨੂੰ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਸੰਦੇਸ਼ ਮਿਲਿਆ ਸੀ ਜਿਸ ਵਿੱਚ ਵਾਇਰਲ ਵੀਡੀਓ ਵੀਡੀਓ ਭੇਜਿਆ ਗਿਆ ਸੀ। ਪੀੜਤ ਦਾ ਕਹਿਣਾ ਕਿ ਇਸ ਤੋਂ ਬਾਅਦ ਉਸ ਪਾਸੋਂ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਜਾਵੇਗਾ। 


ਹੋਰ ਪੜ੍ਹੋ: Shinda Grewal Birthday: ਸ਼ਿੰਦਾ ਗਰੇਵਾਲ ਦਾ ਜਨਮਦਿਨ ਅੱਜ, ਗਿੱਪੀ ਗਰੇਵਾਲ ਦੇ ਬੇਟੇ ਨੇ ਨਿੱਕੀ ਉਮਰੇ ਅਦਾਕਾਰੀ ਦੀ ਦੁਨੀਆ 'ਚ ਕਮਾਇਆ ਨਾਂਅ

ਪੀੜਤ ਦਾ ਕਹਿਣਾ ਕਿ ਵੀਡੀਓ ਵਿੱਚ ਚਿਹਰਿਆਂ ਨੂੰ ਬਲੈਕਮੇਲਰਾਂ ਦੁਆਰਾ ਏ.ਆਈ. ਦੀ ਵਰਤੋਂ ਕਰਕੇ ਬਦਲਿਆ ਗਿਆ ਹੋ ਸਕਦਾ ਹੈ। ਇਸ ਤੋਂ ਇਲਾਵਾ ਸਹਿਜ ਅਰੋੜਾ ਨੇ ਸਾਰਿਆਂ ਨੂੰ ਇਸ ਵੀਡੀਓ ਨੂੰ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਵੀਡੀਓ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਕਾਬਲੇਗੌਰ ਹੈ ਕਿ ਇਸ ਵੀਡੀਓ ਲੀਕ ਕਾਂਡ ਦੇ ਵਿਚਕਾਰ ਜਲੰਧਰ ਦੀ ਪੁਲਿਸ ਨੇ ਇੱਕ ਕਥਿਤ ਦੋਸ਼ੀ ਮਹਿਲਾ ਨੂੰ ਵੀ ਹਿਰਾਸਤ 'ਚ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। 


Related Post