ਵਿਆਹ ਮਗਰੋਂ ਪਤੀ ਨਾਲ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਨਤਮਸਤਕ ਹੋਣ ਪਹੁੰਚੀ ਅਨਮੋਲ ਗਗਨ ਮਾਨ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਮਸ਼ਹੂਰ ਪੰਜਾਬੀ ਗਾਇਕਾ ਤੇ ਆਪ ਨੇਤਾ ਗਗਨ ਮਾਨ ਦਾ ਬੀਤੇ ਦਿਨੀਂ ਵਿਆਹ ਹੋ ਗਿਆ ਹੈ। ਅਨਮੋਲ ਗਗਨ ਮਾਨ ਦੇ ਵਿਆਹ ਤੋਂ ਬਾਅਦ ਆਪਣੇ ਪਤੀ ਸ਼ਹਿਬਾਜ਼ ਨਾਲ ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਨਤਮਸਤਕ ਹੋਣ ਪਹੁੰਚੀ , ਜਿੱਥੇ ਇਸ ਜੋੜੇ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

By  Pushp Raj June 25th 2024 06:54 PM -- Updated: June 29th 2024 06:50 PM

Anmol Gagan Mann visit Takht Sachkhand Sri Hazoor Sahib : ਮਸ਼ਹੂਰ ਪੰਜਾਬੀ ਗਾਇਕਾ ਤੇ ਆਪ ਨੇਤਾ ਗਗਨ ਮਾਨ ਦਾ ਬੀਤੇ ਦਿਨੀਂ ਵਿਆਹ ਹੋ ਗਿਆ ਹੈ। ਅਨਮੋਲ ਗਗਨ ਮਾਨ ਦੇ ਵਿਆਹ ਤੋਂ ਬਾਅਦ ਆਪਣੇ ਪਤੀ ਸ਼ਹਿਬਾਜ਼ ਨਾਲ ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਨਤਮਸਤਕ ਹੋਣ ਪਹੁੰਚੀ , ਜਿੱਥੇ ਇਸ ਜੋੜੇ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।  

View this post on Instagram

A post shared by Anmol Gagan Maan (@anmolgaganmaanofficial)


ਪੰਜਾਬੀ ਗਾਇਕਾ ਤੋਂ ਨੇਤਾ ਬਣੀ ਅਨਮੋਲ ਦੇ ਵਿਆਹ ਮਗਰੋਂ ਅੱਜ ਪਤੀ ਤੇ ਆਪਣੇ ਪੂਰੇ ਪਰਿਵਾਰ ਨਾਲ ਗੁਰੂ ਘਰ ਦੇ ਦਰਸ਼ਨ ਲਈ ਪਹੁੰਚੀ। ਗਾਇਕਾ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚ ਕੇ ਗੁਰੂ ਘਰ ਵਿੱਚ ਹਾਜ਼ਰੀ ਲਵਾਈ। ਗਾਇਕਾ ਨੇ ਆਪਣੇ ਪਰਿਵਾਰ ਨਾਲ ਇੱਥੇ ਮੱਥਾ ਟੇਕਿਆ ਤੇ ਗੁਰੂ ਦੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ। ਇਸ ਮੌਕੇ ਇਸ ਨਵ ਵਿਆਹੀ ਜੋੜੀ ਨੇ ਗੁਰੂ ਘਰ ਤੋਂ ਆਪਣੇ ਲਈ ਅਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

ਅਨਮੋਲ ਗਗਨ ਮਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਆਪਣੀਆਂ  ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਨਮੋਲ ਗਗਨ ਮਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ, ਨੰਦੇੜ ਵਿਖੇ ਨਤਮਸਤਕ ਹੋ ਕੇ ਸਾਹਿਬੇ ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੱਚੇ ਪਾਤਸ਼ਾਹ ਜੀ ਅੱਗੇ ਆਪਣੀ ਨਦਰਿ ਮਿਹਰ ਸਦਕਾ ਸਾਡੇ ਜੀਵਨ ਦੀ ਅਗਵਾਈ ਕਰਕੇ ਰਾਹਾਂ ਨੂੰ ਰੁਸ਼ਨਾਉਣ ਲਈ ਅਰਦਾਸ ਕੀਤੀ ਤੇ ਰੱਬੀ ਬਾਣੀ ਦੇ ਵਿਸਮਾਦਮਈ ਕੀਰਤਨ ਦਾ ਆਨੰਦ ਮਾਣਿਆ।'

ਇਸ ਜੋੜੇ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਅਨਮੋਲ ਗਗਨ ਮਾਨ ਨੂੰ ਹਲਕੇ ਗੁਲਾਬੀ ਰੰਗ ਦਾ ਸੂਟ ਪਹਿਨੇ ਤੇ ਉਨ੍ਹਾਂ ਦੇ ਪਤੀ ਨੂੰ ਚਿੱਟਾ ਕੁੜਤਾ ਪਜ਼ਾਮਾ ਪਹਿਨੇ ਹੋਏ ਵੇਖ ਸਕਦੇ ਹੋ। 

View this post on Instagram

A post shared by Anmol Gagan Maan (@anmolgaganmaanofficial)



ਹੋਰ ਪੜ੍ਹੋ : ਕੀ ਦਿਲਜੀਤ ਦੋਸਾਂਝ ਨੂੰ ਇਲੂਮਿਨਾਟੀ ਦੇ ਕਾਰਨ ਰਾਤੋਂ -ਰਾਤ ਮਿਲੀ ਸ਼ੌਹਰਤ ? ਗਾਇਕ ਨੇ ਟ੍ਰੋਲਰਸ ਨੂੰ ਇੰਝ ਦਿੱਤਾ ਕਰਾਰਾ ਜਵਾਬ 

ਸ਼ਾਹਬਾਜ਼ ਸਿੰਘ ਸੋਹੀ ਨਾਲ ਹੋਇਆ ਵਿਆਹ 

ਆਮ ਆਦਮੀ ਪਾਰਟੀ ਆਗੂ ਅਨਮੋਲ ਗਗਨ ਮਾਨ ਸ਼ਾਹਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਸੋਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਤੇ ਐਡਵੋਕੇਟ ਹਨ । ਗਾਇਕਾ ਨੇ ਆਪਣੇ ਲਾੜੇ ਨਾਲ ਸਟੇਜ਼ ਉੱਤੇ ਤਸਵੀਰਾਂ ਖਿਚਵਾਉਂਦੀ ਹੋਈ ਨਜ਼ਰ ਆਈ। 



Related Post