ਅਨਮੋਲ ਗਗਨ ਮਾਨ ਨੇ ਵਿਆਹ ਤੋਂ ਬਾਅਦ ਪਤੀ ਦੇ ਲਈ ਲਿਖਿਆ ਖ਼ਾਸ ਸੁਨੇਹਾ

ਅਨਮੋਲ ਗਗਨ ਮਾਨ ਨੇ ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹਿਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਵਿਆਹ ਤੋਂ ਬਾਅਦ ਗਾਇਕਾ ਨੇ ਆਪਣੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤੀ ਦੇ ਲਈ ਖ਼ਾਸ ਸੁਨੇਹਾ ਵੀ ਲਿਖਿਆ ਹੈ।

By  Shaminder June 19th 2024 06:15 PM

ਅਨਮੋਲ ਗਗਨ ਮਾਨ (Anmol Gagan Maan)  ਨੇ ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹਿਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਵਿਆਹ ਤੋਂ ਬਾਅਦ ਗਾਇਕਾ ਨੇ ਆਪਣੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤੀ ਦੇ ਲਈ ਖ਼ਾਸ ਸੁਨੇਹਾ ਵੀ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਸੁੱਖ ਭਰੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਕਾਮਨਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ‘ਸ. ਸ਼ਹਿਬਾਜ਼ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। 


ਹੋਰ ਪੜ੍ਹੋ :  ਗੋਬਿੰਦਾ ਸਰਦਾਰ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਵਧਾਈਆਂ


ਇਸ ਮੋਹ ਭਰੇ ਪਰਿਵਾਰ ਵਿੱਚ ਲਿਆਉਣਾ ਸਤਿਗੁਰੂ ਜੀ ਦੀ ਰਹਿਮਤ ਸਦਕਾ ਹੈ। ਜ਼ਿੰਦਗੀ ਦੀ ਹਰ ਦੁੱਖ-ਸੁੱਖ ਦੀ ਘੜੀ ਵਿੱਚ ਮੇਰੇ ਸਿਰ 'ਤੇ ਜਿਵੇਂ ਹੱਥ ਰੱਖਿਆ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖ਼ਸ਼ਣ’।


ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ 

ਆਮ ਆਦਮੀ ਪਾਰਟੀ ਆਗੂ ਅਨਮੋਲ ਗਗਨ ਮਾਨ ਸ਼ਾਹਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਸੋਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਐਡਵੋਕੇਟ ਹਨ ।  

View this post on Instagram

A post shared by Anmol Gagan Maan (@anmolgaganmaanofficial)



ਵਿਆਹ ‘ਚ ਇੰਡਸਟਰੀ ਦੀਆਂ ਕਈ ਹਸਤੀਆਂ ਪੁੱਜੀਆਂ 

ਅਨਮੋਲ ਗਗਨ ਮਾਨ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਜਿਸ ‘ਚ ਨਿਸ਼ਾ ਬਾਨੋ, ਗੁੱਗੂ ਗਿੱਲ, ਅਫਸਾਨਾ ਖ਼ਾਨ, ਬੱਬੂ ਮਾਨ, ਸਤਿੰਦਰ ਸੱਤੀ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । 



Related Post