29 ਸਾਲਾਂ ਬਾਅਦ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ ਅਨੀਤਾ ਮੀਤ, ਸੁਣਨੇ ਪਏ ਸਨ ਤਾਅਨੇ, ਜਾਣੋ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਅਦਾਕਾਰਾ ਅਨੀਤਾ ਮੀਤ ਦੀ ਪੂਰੀ ਕਹਾਣੀ
ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਅੱਜ ਅਸੀਂ ਤੁਹਾਨੂੰ ਅਨੀਤਾ ਮੀਤ ਦੀ ਜ਼ਿੰਦਗੀ ਦੇ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਆਪਣਿਆਂ ਦੇ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ।
ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਅੱਜ ਅਸੀਂ ਤੁਹਾਨੂੰ ਅਨੀਤਾ ਮੀਤ ਦੀ ਜ਼ਿੰਦਗੀ ਦੇ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਆਪਣਿਆਂ ਦੇ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਅਨੀਤਾ ਮੀਤ (Anita Meet) ਪੰਜਾਬ ਦੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ ।ਅਨੀਤਾ ਮੀਤ ਚਾਰ ਭੈਣ ਭਰਾ ਹਨ ਅਤੇ ਅਨੀਤਾ ਮੀਤ ਨੂੰ ਪੜ੍ਹਾਈ ਦੇ ਦੌਰਾਨ ਹੀ ਅਦਾਕਾਰੀ ਦਾ ਸ਼ੌਂਕ ਜਾਗਿਆ ਸੀ। ਉਨ੍ਹਾਂ ਦੇ ਪਿਤਾ ਜੀ ਇੰਜੀਨੀਅਰ ਸਨ ਅਤੇ ਪਿਤਾ ਦੇ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਪਿਆਰ ਸੀ ।
ਹੋਰ ਪੜ੍ਹੋ : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਦਾ ਰੁਪਿੰਦਰ ਹਾਂਡਾ ਨੇ ਸਾਂਝਾ ਕੀਤਾ ਵੀਡੀਓ, ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਪਤੀ ਨਾਲ ਮੁਲਾਕਾਤ
ਅਨੀਤਾ ਮੀਤ ਦੀ ਉਨ੍ਹਾਂ ਦੇ ਪਤੀ ਮੀਤ ਦੇ ਨਾਲ ਮੁਲਾਕਾਤ ਥੀਏਟਰ ਦੇ ਦਿਨਾਂ ਦੌਰਾਨ ਹੀ ਹੋਈ ਸੀ ।ਦੋਵੇਂ ਇੱਕਠੇ ਥੀਏਟਰ ਕਰਦੇ ਸਨ ।ਉਹ ਇੱਕ ਵਧੀਆ ਕਵੀ ਵੀ ਹਨ ।ਅਨੀਤਾ ਮੀਤ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ। ਪਰ ਘਰ ਵਾਲੇ ਇਸ ਵਿਆਹ ਦੇ ਲਈ ਰਾਜ਼ੀ ਨਹੀਂ ਸਨ ।
ਇਸ ਲਈ ਉਨ੍ਹਾਂ ਨੂੰ ਮਨਾਉਂਦੇ ਮਨਾਉਂਦੇ ਪੰਜ ਸਾਲ ਦਾ ਸਮਾਂ ਲੱਗ ਗਿਆ ।ਮਾਪੇ ਕਹਿੰਦੇ ਸਨ ਕਿ ਮੁੰਡਾ ਕੰਮਕਾਰ ਕੀ ਕਰਦਾ ਹੈ। ਮਾਪਿਆਂ ਨੂੰ ਲੱਗਦਾ ਸੀ ਕਿ ਅਦਾਕਾਰੀ ਮਰਾਸੀਆਂ ਵਾਲਾ ਕੰਮ ਹੈ।
ਪਤੀ ਕਿਉਂਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਨ, ਪਰ ਅਨੀਤਾ ਦੇ ਲਈ ਉਨ੍ਹਾਂ ਨੇ ਆਪਣੀ ਅਦਾਕਾਰੀ ਛੱਡ ਦਿੱਤੀ ਤੇ ਲੈਕਚਰਾਰ ਲੱਗ ਗਏ । ਜਿਸ ਤੋਂ ਬਾਅਦ ਘਰ ਵਾਲੇ ਵਿਆਹ ਲਈ ਮੰਨ ਗਏ । ਦੋਵਾਂ ਨੇ ਵਿਆਹ ਕਰਵਾ ਲਿਆ । ਪਰ ਵਿਆਹ ਤੋਂ ਬਾਅਦ ਦੋਵਾਂ ਦੇ ਘਰ ਕਈ ਸਾਲ ਤੱਕ ਔਲਾਦ ਨਾ ਹੋਈ । ਇਸ ਦੌਰਾਨ ਕਈਆਂ ਨੇ ਸਲਾਹ ਦਿੱਤੀ ਕਿ ਕੋਈ ਬੱਚਾ ਗੋਦ ਲੈ ਲਓ ।
ਪਰ ਅਨੀਤਾ ਨੂੰ ਹਮੇਸ਼ਾ ਇਹੀ ਲੱਗਦਾ ਕਿ ਉਹ ਖੁਦ ਬੱਚੇ ਨੂੰ ਜਨਮ ਦੇਵੇਗੀ । ਆਖਿਰਕਾਰ ਕੁਝ ਸਮਾਂ ਪਹਿਲਾਂ ੨੯ ਸਾਲ ਬਾਅਦ ਅਨੀਤਾ ਮੀਤ ਦੇ ਘਰ ਦੋ ਜੁੜਵਾ ਬੱਚਿਆਂ ਦਾ ਜਨਮ ਹੋਇਆ । ਜਿਸ ਦੇ ਪਾਲਣ ਪੋਸ਼ਣ ਕਾਰਨ ਅਨੀਤਾ ਨੂੰ ਲੰਮਾ ਸਮਾਂ ਇੰਡਸਟਰੀ ਤੋਂ ਦੂਰ ਵੀ ਰਹਿਣਾ ਪਿਆ ਸੀ।
ਫ਼ਿਲਮਾਂ ਪਾਉਣ ਦੇ ਲਈ ਕਰਨਾ ਪਿਆ ਸੰਘਰਸ਼
ਅਨੀਤਾ ਮੀਤ ਇੱਕ ਬਿਹਤਰੀਨ ਅਦਾਕਾਰਾ ਹੈ। ਪਰ ਬਾਵਜੂਦ ਇਸ ਦੇ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਲੈਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ । ਉਨ੍ਹਾਂ ਨੇ ਡਾਕੂਆਂ ਦਾ ਮੁੰਡਾ ਫ਼ਿਲਮ ‘ਚ ਵੀ ਬਿਹਤਰੀਨ ਕਿਰਦਾਰ ਨਿਭਾਇਆ ।ਇਸ ਤੋਂ ਇਲਾਵਾ ਅਣਗਿਣਤ ਪੰਜਾਬੀ ਤੇ ਹਿੰਦੀ ਸੀਰੀਅਲਸ ‘ਚ ਵੀ ਕੰਮ ਕੀਤਾ ।
ਘਰ ਵਾਲਿਆਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ
ਅਨੀਤਾ ਮੀਤ ਨੂੰ ਜਿੱਥੇ ਆਪਣੇ ਪਰਿਵਾਰ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ । ਕਿੳੇੁਂਕਿ ਜਿਸ ਵੇਲੇ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ । ਉਸ ਵੇਲੇ ਸਮਾਜ ‘ਚ ਕੁੜੀਆਂ ਨੂੰ ਐਕਟਿੰਗ ਦੇ ਖੇਤਰ ‘ਚ ਕੰਮ ਕਰਨ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ ਅਤੇ ਰਿਸ਼ਤੇਦਾਰ ਵੀ ਆਪਣੀਆਂ ਕੁੜੀਆਂ ਨੂੰ ਉਸ ਤੋਂ ਦੂਰ ਰੱਖਦੇ ਸਨ । ਪਰ ਹੌਲੀ ਹੌਲੀ ਰਿਸ਼ਤੇਦਾਰਾਂ ਨੇ ਜਦੋਂ ਬਾਹਰ ਦੇ ਲੋਕਾਂ ਨੂੰ ਅਨੀਤਾ ਦੀ ਅਦਾਕਾਰੀ ਦੀਆਂ ਤਾਰੀਫਾਂ ਸੁਣੀਆਂ ਤਾਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਦਾਕਾਰੀ ਕੋਈ ਮਾੜਾ ਕੰਮ ਨਹੀਂ ਹੈ।