ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦਾ ਅੱਜ ਵਿਆਹ

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਵਿਆਹ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ । ਇਹ ਜੋੜਾ ਅੱਜ ਵਿਆਹ ਦੇ ਬੰਧਨ ‘ਚ ਬੱਝ ਜਾਏਗਾ ।ਵਿਆਹ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਹੋਵੇਗਾ ।

By  Shaminder July 12th 2024 10:10 AM

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਵਿਆਹ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ । ਇਹ ਜੋੜਾ ਅੱਜ ਵਿਆਹ ਦੇ ਬੰਧਨ ‘ਚ ਬੱਝ ਜਾਏਗਾ ।ਵਿਆਹ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਹੋਵੇਗਾ । ਵਿਆਹ ਤੋਂ ਅਗਲੇ ਦਿਨ ਯਾਨੀ ਕਿ ਤੇਰਾਂ ਜੁਲਾਈ ਨੂੰ ਸ਼ੁਭ ਅਸ਼ੀਰਵਾਦ ਸਮਾਰੋਹ ਹੋਵੇਗਾ।14 ਜੁਲਾਈ ਨੂੰ ਅੰਬਾਨੀ ਪਰਿਵਾਰ ਮੰਗਲ ਉਤਸਵ ਯਾਨੀ ਕਿ ਗ੍ਰੈਂਡ ਵੈਡਿੰਗ ਰਿਸੈਪਸ਼ਨ ਰੱਖੇਗਾ । ਜਿਸ ‘ਚ ਹਰ ਕੋਈ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆਏਗਾ।ਇਸ ਤੋਂ ਪਹਿਲਾਂ ਅਨੰਤ ਤੇ ਰਾਧਿਕਾ ਦੇ ਵਿਆਹ ਦੀਆਂ ਕਈ ਰਸਮਾਂ ਦੇ ਵੀਡੀਓ ਵਾਇਰਲ ਹੋਏ ਸਨ । ਜਿਸ ‘ਚ ਰਾਧਿਕਾ ਦੀ ਹਲਦੀ ਵਾਲੀ ਲੁੱਕ ਵੀ ਵਾਇਰਲ ਹੋਈ ਸੀ ।


ਹੋਰ ਪੜ੍ਹੋ : ਗਇਕ ਮਨਕਿਰਤ ਔਲਖ ਦੂਜੀ ਵਾਰ ਬਣਨਗੇ ਪਿਤਾ, ਗਾਇਕ ਨੇ ਸੁਣਾਈ ਗੁੱਡ ਨਿਊਜ਼

ਵਿਆਹ ‘ਚ ਕਈ ਹਸਤੀਆਂ ਹੋਣਗੀਆਂ ਸ਼ਾਮਿਲ 

ਇਸ ਵਿਆਹ ‘ਚ ਬਾਲੀਵੁੱਡ, ਸਿਆਸੀ ਅਤੇ ਹੋਰ ਕਈ ਕਾਰੋਬਾਰੀ ਹਸਤੀਆਂ ਸ਼ਾਮਿਲ ਹੋਣਗੀਆਂ । ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਵਿਆਹ ਦੇ ਸਮਾਰੋਹ ਚੱਲ ਰਹੇ ਹਨ । ਦੇਸ਼ ਵਿਦੇਸ਼ ‘ਚ ਅੰਬਾਨੀ ਪਰਿਵਾਰ ਦੇ ਵੱਲੋਂ ਸਮਾਗਮ ਰੱਖੇ ਗਏ ਸਨ ਅਤੇ ਹੁਣ ਆਖਿਰਕਾਰ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।


ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਬੀਤੇ ਦਿਨੀਂ ਨੀਤਾ ਅੰਬਾਨੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ‘ਚ ਅਨੰਤ ਦੇ ਵਿਆਹ ਦੇ ਲਈ ਰੱਖੀ ਗਈ ਪੂਜਾ ‘ਚ ਸ਼ਾਮਿਲ ਹੋਣ ਦੇ ਲਈ ਸੋਨੇ ਦੇ ਬਣੇ ਬਲਾਊਜ਼ ਨੂੰ ਪਹਿਨੇ ਹੋਏ ਦਿਖਾਈ ਦਿੱਤੀ ਸੀ।

View this post on Instagram

A post shared by Nita Ambani (@officenitaambani)

   



Related Post