ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਲਿਖਿਆ ‘ਮਿਸ ਯੂ ਮਾਂਏਂ ਮੇਰੀਏ’
ਬੱਚੇ ਭਾਵੇਂ ਕਿੰਨੇ ਵੀ ਵੱਡੇ ਕਿਉੇਂ ਨਾ ਹੋ ਜਾਣ ਪਰ ਮਾਪਿਆਂ ਦੀ ਹਮੇਸ਼ਾ ਹੀ ਉਨ੍ਹਾਂ ਨੂੰ ਲੋੜ ਹੁੰਦੀ ਹੈ।ਅੰਮ੍ਰਿਤ ਮਾਨ ਵੀ ਅਕਸਰ ਆਪਣੀ ਮਾਂ ਨੂੰ ਲੈ ਕੇ ਭਾਵੁਕ ਹੋ ਜਾਂਦੇ ਹਨ ।
ਮਾਂ ਵਰਗਾ ਘਣਛਾਂਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਜੀ ਹਾਂ ਮਾਂ ਦੀ ਛਤਰ ਛਾਇਆ ਹੇਠ ਬੱਚਾ ਖੁਦ ਨੂੰ ਮਹਿਫੂਜ਼ ਮਹਿਸੂਸ ਕਰਦਾ ਹੈ। ਮਾਂ ਉਸ ਦਾ ਪਹਿਲਾ ਗੁਰੁ ਹੁੰਦੀ ਹੈ।ਬੱਚਾ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ ਪਰ ਉਹ ਮਾਪਿਆਂ ਦੇ ਲਈ ਹਮੇਸ਼ਾ ਹੀ ਬੱਚਾ ਹੀ ਰਹਿੰਦਾ ਹੈ।ਗਾਇਕ ਅੰਮ੍ਰਿਤ ਮਾਨ ਦੀ ਮਾਂ ਨੇ ਵੀ ਕੁਝ ਸਮਾਂ ਪਹਿਲਾਂ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ । ਜਿਨ੍ਹਾਂ ਨੂੰ ਅੰਮ੍ਰਿਤ ਮਾਨ (Amrit Maan)ਅਕਸਰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।
ਹੋਰ ਪੜ੍ਹੋ : ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਰਿਪੁਤਪਨ ਸਿੰਘ ਗਿੱਲ ਦਾ ਦਿਹਾਂਤ
ਅੰਮ੍ਰਿਤ ਮਾਨ ਨੇ ਬੀਤੇ ਦਿਨ ਆਪਣੀ ਮਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਰੱਬਾ ਮਾਂਵਾਂ ਨਾ ਖੋਹਵੀਂ, ਮਿਸ ਯੂ ਮਾਏਂ ਮੇਰੀਏ’। ਅੰਮ੍ਰਿਤ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟਸ ਕੀਤੇ ਹਨ । ਅਦਾਕਾਰ ਸੋਨੂੰ ਸੂਦ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ ‘ਗੌਡ ਬਲੈਸ ਯੂ ਬ੍ਰਦਰ, ਉਹ ਤੁਹਾਡੇ ਮਾਰਗ ਦਰਸ਼ਕ ਐਂਜਲ ਹਨ’। ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਮਾਂ ਦਾ ਦਿਹਾਂਤ ਕੁਝ ਸਮਾਂ ਪਹਿਲਾਂ ਕੈਂਸਰ ਦੀ ਬਿਮਾਰੀ ਦੇ ਕਾਰਨ ਹੋ ਗਿਆ ਸੀ । ਜਿਸ ਤੋਂ ਬਾਅਦ ਉਹ ਹਮੇਸ਼ਾ ਆਪਣੀ ਮਾਂ ਨੂੰ ਲੈ ਕੇ ਭਾਵੁਕ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਅੰਮ੍ਰਿਤ ਮਾਨ ਦਾ ਵਰਕ ਫ੍ਰੰਟ
ਅੰਮ੍ਰਿਤ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਮਿੱਠੀ ਮਿੱਠੀ, ਬੰਬ ਜੱਟ, ਟ੍ਰੈਡਿੰਗ ਨਖਰਾ, ਪੈੱਗ ਦੀ ਵਾਸ਼ਨਾ, ਸਿਰਾ ਈ ਹੋਊ ਸਣੇ ਕਈ ਹਿੱਟ ਗੀਤ ਗਾਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।