ਅੰਮ੍ਰਿਤ ਮਾਨ ਤੇ ਸੋਨੂੰ ਸੂਦ ਜਲਦ ਲੈ ਕੇ ਆ ਰਹੇ ਕੁਝ ਨਵਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਅੰਮ੍ਰਿਤ ਮਾਨ ਜਲਦ ਹੀ ਸੋਨੂੰ ਸੂਦ ਦੇ ਨਾਲ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ । ਅੰਮ੍ਰਿਤ ਮਾਨ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਸੋਨੂੰ ਸੂਦ ਤੇ ਅੰਮ੍ਰਿਤ ਮਾਨ ਇੱਕਠੇ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਅੰਮ੍ਰਿਤ ਮਾਨ ਨੇ ਕੈਪਸ਼ਨ ‘ਚ ਲਿਖਿਆ ‘ਹਵਾਵਾਂ ਦਾ ਰੁੱਖ਼ ਸਾਫ਼ ਦੱਸ ਰਿਹੈ... 'ਤੂਫ਼ਾਨ ਨੁਕਸਾਨ ਕਰੇਗਾ'...ਤਿਆਰੀ ਰੱਖਿਓ’।

By  Shaminder June 20th 2024 05:32 PM

 ਅੰਮ੍ਰਿਤ ਮਾਨ (Amrit Maan) ਜਲਦ ਹੀ ਸੋਨੂੰ ਸੂਦ ਦੇ ਨਾਲ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ । ਅੰਮ੍ਰਿਤ ਮਾਨ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਸੋਨੂੰ ਸੂਦ ਤੇ ਅੰਮ੍ਰਿਤ ਮਾਨ ਇੱਕਠੇ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਅੰਮ੍ਰਿਤ ਮਾਨ ਨੇ ਕੈਪਸ਼ਨ ‘ਚ ਲਿਖਿਆ ‘ਹਵਾਵਾਂ ਦਾ ਰੁੱਖ਼ ਸਾਫ਼ ਦੱਸ ਰਿਹੈ... 'ਤੂਫ਼ਾਨ ਨੁਕਸਾਨ ਕਰੇਗਾ'...ਤਿਆਰੀ ਰੱਖਿਓ’।

ਹੋਰ ਪੜ੍ਹੋ  : 

ਜਿਸ ਤੋਂ ਲੱਗਦਾ ਹੈ ਕਿ ਅੰਮ੍ਰਿਤ ਮਾਨ ਤੇ ਸੋਨੂੰ ਸੂਦ ਦਰਸ਼ਕਾਂ ਦੇ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ । ਅੰਮ੍ਰਿਤ ਮਾਨ ਨੇ ਜੋ ਤਸਵੀਰ ਸਾਂਝੀ ਕੀਤੀ ਹੈ। ਉਸ ਤਸਵੀਰ ‘ਚ ਦੋਵੇਂ ਜਣੇ ਡਬਿੰਗ ਰੂਮ ‘ਚ ਦਿਖਾਈ ਦੇ ਰਹੇ ਹਨ । ਜਿਉਂ ਹੀ ਅੰਮ੍ਰਿਤ ਮਾਨ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਕਮੈਂਟਸ ਕੀਤੇ ਹਨ । 

ਸੋਨੂੰ ਸੂਦ ਵਧੀਆ ਅਦਾਕਾਰ ਦੇ ਨਾਲ-ਨਾਲ ਵਧੀਆ ਇਨਸਾਨ ਵੀ 

ਸੋਨੂੰ ਸੂਦ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਹਨ । ਕਿਉਂਕਿ ਉਨ੍ਹਾਂ ਨੇ ਲਾਕਡਾਊਨ ਦੇ ਦੌਰਾਨ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਹ ਅਕਸਰ ਲੋੜਵੰਦਾਂ ਦੀ ਮਦਦ ਕਰਦੇ ਹੋਏ ਦਿਖਾਈ ਦਿੰਦੇ ਹਨ । ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਦੋਂਕਿ ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਹਿੱਟ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੰੂੰ ਦਿੱਤੇ ।ਹੁਣ ਅੰਮ੍ਰਿਤ ਮਾਨ ਸੋਨੂੰ ਸੂਦ ਦੇ ਨਾਲ ਕੁਝ ਨਵਾਂ ਕਰਨ ਦੇ ਲਈ ਤਿਆਰ ਹਨ । 



Related Post