Ammy Virk: ਐਮੀ ਵਿਰਕ ਦੀ ਨਵੀਂ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਾ ਪੋਸਟਰ ਹੋਇਆ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਾ ਪੋਸਟਰ ਰਿਲੀਜ਼ ਕੀਤਾ ਹੈ। ਐਮੀ ਵਿਰਕ ਨੇ ਫ਼ਿਲਮ ਦੇ ਪੋਸਟਰ ਦੇ ਨਾਲ-ਨਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਗਾਇਕ ਦੇ ਫੈਨਜ਼ ਬੇਹੱਦ ਖੁਸ਼ ਹਨ।

By  Pushp Raj July 7th 2023 05:13 PM

Gaddi Jandi Ae Chhalangan Mardi release date: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇੱਕ ਵਾਰ ਫਿਰ ਸੁਰਖੀਆਂ 'ਚ ਛਾਏ ਹੋਏ ਹਨ। ਐਮੀ ਦੀਆਂ ਇਸ ਸਾਲ 2 ਫਿਲਮਾਂ 'ਅੰਨ੍ਹੀ ਦਿਆ ਮਜ਼ਾਕ ਏ' ਤੇ 'ਮੌੜ' ਰਿਲੀਜ਼ ਹੋਈਆਂ ਹਨ। ਇਨ੍ਹਾਂ ਦੋਵੇਂ ਹੀ ਫਿਲਮਾਂ ਨੂੰ ਦਰਸ਼ਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ। ਫ਼ਿਲਮ ਮੌੜ ਤੋਂ ਬਾਅਦ ਐਮੀ ਵਿਰਕ ਦੀ ਮੁੜ ਆਪਣੀ ਅਗਲੀ ਫ਼ਿਲਮ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। 


ਹਾਲ ਹੀ ਵਿੱਚ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ  ਫੈਨਜ਼ ਨਾਲ ਆਪਣੀ ਨਵੀਂ ਫ਼ਿਲਮ ਬਾਰੇ ਨਵੀਂ ਅਪਡੇਟ ਸਾਂਝੀ ਕੀਤੀ ਹੈ।  ਐਮੀ ਵਿਰਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਾ ਅਧਿਕਾਰਤ ਪੋਸਟਰ ਰਿਲੀਜ਼ ਕੀਤਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਵੀ ਖੁਲਾਸਾ ਕੀਤਾ ਹੈ।

 ਇਸ ਫਿਲਮ 'ਚ ਐਮੀ ਵਿਰਕ ਦੇ ਨਾਲ ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਜੈਸਮੀਨ ਬਾਜਵਾ, ਮਾਹੀ ਸ਼ਰਮਾ, ਬੀਐਨ ਸ਼ਰਮਾ, ਸੀਮਾ ਕੌਸ਼ਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। 

ਕਦੋਂ ਰਿਲੀਜ਼ ਹੋਵੇਗੀ ਫਿਲਮ?

 ਐਮੀ ਵਿਰਕ ਦੀ ਨਵੀਂ ਫਿਲਮ 'ਗੱਡੀ ਜਾਂਦੀ ਏ...' 20 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਐਮੀ ਨੇ ਫਿਲਮ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਸਰਪ੍ਰਾਈਜ਼... ਸਾਡੀ ਫਿਲਮ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ 20 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। 20 ਅਕਤੂਬਰ ਦੀ ਤਰੀਕ ਨੋਟ ਕਰ ਲਓ ਸੱਜਣੋ... ਫਿਲਮ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ....ਲਵ ਯੂ ਮਿੱਤਰੋ।'

View this post on Instagram

A post shared by Ammy virk (@ammyvirk)


ਹੋਰ ਪੜ੍ਹੋ: ਪੰਜਾਬੀ ਗਾਇਕ ਗੁਰਸ਼ਬਦ ਦੀ ਨਵੀਂ ਐਲਬਮ ‘ਦੀਵਾਨਾ 2 ਹੋਈ ਰਿਲੀਜ਼, ਐਲਬਮ ‘ਚ ਨਜ਼ਰ ਆਈ ਫੈਮਿਨਾ ਮਿਸ ਇੰਡੀਆ ਫਾਈਨਲਿਸਟ ਨਵਪ੍ਰੀਤ ਕੌਰ

ਐਮੀ ਵਿਰਕ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਇਸ ਮੁਕਾਮ ਤੱਕ ਹਾਸਿਲ ਕਰਨ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਬੀਤੇ ਦਿਨੀਂ ਗਾਇਕ ਦੀ ਐਲਬਮ 'ਲੇਅਰਜ਼' ਰਿਲੀਜ਼ ਹੋਈ ਸੀ। ਇਸ ਦੇ ਨਾਲ ਨਾਲ ਐਮੀ ਹਾਲ ਹੀ 'ਚ ਦੋ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਵੀ ਮਨਵਾਇਆ। 


Related Post