ਐਮੀ ਵਿਰਕ ਦੀ ਫ਼ਿਲਮ 'ਗੱਡੀ ਜਾਂਦੀ ਐ ਛਲਾਂਗਾ ਮਾਰਦੀ' ਦਾ ਦੂਜਾ ਗੀਤ 'ਦਾਰੂ ਦੇ ਡਰਮ' ਹੋਇਆ ਰਿਲੀਜ਼, ਵੇਖੋ ਵੀਡੀਓ
ਐਮੀ ਵਿਰਕ, ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਸਟਾਰਰ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ। 'ਦਾਰੂ ਦੇ ਡਰੱਮ' ਗੀਤ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਵਿਆਹ ਦਾ ਸੀਨ ਦਿਖਾਇਆ ਗਿਆ ਹੈ। ਫਿਲਮ 'ਚ ਇਹ ਐਮੀ ਤੇ ਜੈਸਮੀਨ ਬਾਜਵਾ ਦੇ ਵਿਆਹ ਸੀਕਵੈਂਸ ਹੈ।
Song 'Daru De Drum': ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇੰਨੀ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਐਮੀ ਵਿਰਕ ਦੇਵ ਖਰੌੜ ਨਾਲ ਫਿਲਮ 'ਮੌੜ' 'ਚ ਨਜ਼ਰ ਆਏ ਹਨ। ਇਸ ਤੋਂ ਬਾਅਦ ਹੁਦ ਐਮੀ ਦੀ ਇੱਕ ਹੋਰ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਇਸ ਤੋਂ ਪਹਿਲਾਂ ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ।
ਹੁਣ ਐਮੀ ਵਿਰਕ, ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਸਟਾਰਰ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ। 'ਦਾਰੂ ਦੇ ਡਰੱਮ' ਗੀਤ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਵਿਆਹ ਦਾ ਸੀਨ ਦਿਖਾਇਆ ਗਿਆ ਹੈ। ਫਿਲਮ 'ਚ ਇਹ ਐਮੀ ਤੇ ਜੈਸਮੀਨ ਬਾਜਵਾ ਦੇ ਵਿਆਹ ਸੀਕਵੈਂਸ ਹੈ। ਵਿਆਹ ਦੀ ਪਾਰਟੀ ਦੌਰਾਨ ਇਹ ਗਾਣਾ ਫਿਲਮਾਇਆ ਗਿਆ ਹੈ। ਇਸ ਗਾਣੇ 'ਚ ਐਮੀ ਵਿਰਕ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਐਮੀ ਨੇ ਗੀਤ ਦੀ ਵੀਡੀਓ ਰਿਲੀਜ਼ ਕਰਦਿਆਂ ਕੈਪਸ਼ਨ ਲਿਖੀ, 'ਸਪੀਕਰਾਂ ਦੀ ਵਾਲਿਊਮ ਫੁੱਲ ਕਰ ਲਓ ਦਾਰੂ ਦੇ ਡਰੱਮ ਰਿਲੀਜ਼ ਹੋ ਗਿਆ ਹੈ।'
ਐਮੀ ਵਿਰਕ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਦਾਜ ਦੇ ਲੋਭੀ ਮਾਪਿਆਂ ਦੇ ਆਲੇ ਦੁਆਲੇ ਘੁੰਮਦਾ ਹੈ, ਜੋ ਕਿ ਆਪਣੇ ਐਮਬੀਏ ਪਾਸ ਮੁੰਡੇ ਲਈ ਅਜਿਹੀ ਕੁੜੀ ਦੀ ਤਲਾਸ਼ 'ਚ ਹਨ, ਜਿਸ ਦਾ ਪਰਿਵਾਰ ਉਨ੍ਹਾਂ ਨੂੰ ਕਾਰ ਗਿਫਟ ਕਰ ਸਕੇ।
ਹਾਲ ਹੀ 'ਚ ਐਮੀ ਵਿਰਕ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਦਾਜ ਦੇ ਲੋਭੀ ਮਾਪਿਆਂ ਦੇ ਆਲੇ ਦੁਆਲੇ ਘੁੰਮਦਾ ਹੈ, ਜੋ ਕਿ ਆਪਣੇ ਐਮਬੀਏ ਪਾਸ ਮੁੰਡੇ ਲਈ ਅਜਿਹੀ ਕੁੜੀ ਦੀ ਤਲਾਸ਼ 'ਚ ਹਨ, ਜਿਸ ਦਾ ਪਰਿਵਾਰ ਉਨ੍ਹਾਂ ਨੂੰ ਕਾਰ ਗਿਫਟ ਕਰ ਸਕੇ।