Ammy Virk: ਐਮੀ ਵਿਰਕ ਦੇ ਇੰਗਲੈਂਡ ਸ਼ੋਅ 'ਚ ਫੀਮੇਲ ਫੈਨ ਨੇ ਕੀਤਾ ਕੁਝ ਅਜਿਹਾ ਜਿਸ ਨੂੰ ਵੇਖ ਲੋਕ ਹੋਏ ਹੈਰਾਨ, ਵੇਖੋ ਵੀਡੀਓ

ਮਸ਼ਹੂਰ ਗਾਇਕ ਐਮੀ ਵਿਰਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਐਮੀ ਵਿਰਕ ਦੇ ਇੰਗਲੈਂਡ ਸ਼ੋਅ 'ਚ ਫੀਮੇਲ ਫੈਨ ਨੇ ਕੁਝ ਅਜਿਹਾ ਕੀਤਾ ਜਿਸ ਨੂੰ ਵੇਖ ਲੋਕ ਹੈਰਾਨ ਹੋ ਗਏ।

By  Pushp Raj October 13th 2023 12:21 PM

Ammy Virk Viral Video: ਮਸ਼ਹੂਰ ਗਾਇਕ ਐਮੀ ਵਿਰਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ  ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਐਮੀ ਵਿਰਕ  (Ammy Virkਦੇ ਇੰਗਲੈਂਡ ਸ਼ੋਅ 'ਚ ਫੀਮੇਲ ਫੈਨ ਨੇ ਕੁਝ ਅਜਿਹਾ ਕੀਤਾ  ਜਿਸ ਨੂੰ ਵੇਖ ਲੋਕ ਹੈਰਾਨ ਹੋ ਗਏ। 


ਇਸ ਦੇ ਨਾਲ ਨਾਲ ਐਮੀ ਇੱਕ ਬੇਹੱਦ ਉਮਦਾ ਐਕਟਰ ਵੀ ਹੈ। ਹਾਲ ਹੀ 'ਚ ਐਮੀ ਵਿਰਕ ਇੰਗਲੈਂਡ 'ਚ ਲਾਈਵ ਸ਼ੋਅ ਕਰਨ ਗਏ ਸੀ। ਹੁਣ ਐਮੀ ਨਾਲ ਉੱਥੇ ਸ਼ੋਅ ਦੌਰਾਨ ਅਜਿਹੀ ਹਰਕਤ ਹੋਈ ਕਿ ਗਾਇਕ ਸੁਰਖੀਆਂ 'ਚ ਆ ਗਏ ਹਨ। 

ਬੀਬੀਸੀ ਏਸ਼ੀਆ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਐਮੀ ਨੇ ਦੱਸਿਆ ਕਿ ਉਸ ਦੇ ਸ਼ੋਅ 'ਚ ਇੱਕ ਪਾਗਲ ਫੀਮੇਲ ਫੈਨ ਨੇ ਸਟੇਜ 'ਤੇ ਆਪਣੀ ਬ੍ਰਾ ਲਾਹ ਕੇ ਸੁੱਟ ਦਿੱਤੀ ਸੀ। ਇਸ ਦੇ ਨਾਲ ਗਾਇਕ ਕਾਫੀ ਸ਼ਰਮਿੰਦਾ ਹੋਇਆ ਸੀ, ਪਰ ਉਸ ਨੇ ਬਿਨਾਂ ਕਿਸੇ ਡਰ ਤੇ ਸ਼ਰਮ ਦੇ ਪੈਰ ਨਾਲ ਉਸ ਦੀ ਬ੍ਰਾ ਨੂੰ ਸਟੇਜ ਤੋਂ ਹੇਠਾਂ ਸੁੱਟ ਦਿੱਤਾ। ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਦੱਸ ਦਈਏ ਕਿ ਐਮੀ ਵਿਰਕ ਦੀ ਇਹ ਵੀਡੀਓ ਕੁੱਝ ਦਿਨ ਪੁਰਾਣੀ ਹੈ। ਹਾਲ ਹੀ 'ਚ ਐਮੀ ਨੇ ਇੰਗਲੈਂਡ ਸ਼ੋਅ ਦਾ ਐਲਾਨ ਕੀਤਾ ਸੀ। ਉਸੇ ਦੌਰਾਨ ਇਹ ਘਟਨਾ ਐਮੀ ਦੇ ਨਾਲ ਵਾਪਰੀ, ਜਿਸ ਦਾ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। 

View this post on Instagram

A post shared by BBC Asian Network (@bbcasiannetwork)


ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਮੁੜ ਰਚਿਆ ਇਤਿਹਾਸ, ਮੈਲਬੋਰਨ ਕੰਸਰਟ ਨੂੰ ਲੈ ਕੇ ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

ਵਰਕਫਰੰਟ ਦੀ ਗੱਲ ਕਰੀਏ ਤਾਂ ਸਾਲ 2023 ਐਮੀ ਲਈ ਮਿਲੀ ਜੁਲੀ ਪ੍ਰਤੀਕਿਰਿਆ ਰਹੀ ਹੈ। ਇਸ ਸਾਲ ਐਮੀ ਦੀ ਐਲਬਮ 'ਲੇਅਰਜ਼' ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਐਮੀ ਇਸ ਸਾਲ ਫਿਲਮਾਂ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ', 'ਮੌੜ' ਤੇ 'ਅੰਨ੍ਹੀ ਦਿਆ ਮਜ਼ਾਕ ਏ' 'ਚ ਨਜ਼ਰ ਆਇਆ ਸੀ, ਇਨ੍ਹਾਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਠੀਕ ਠਾਕ ਰਿਸਪੌਂਸ ਮਿਿਲਿਆ ਸੀ। 


Related Post