ਐਮੀ ਵਿਰਕ ਅਤੇ ਸੋਨਮ ਬਾਜਵਾ ਨਵੀਂ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ‘ਚ ਆਉਣਗੇ ਨਜ਼ਰ, ਅਦਾਕਾਰ ਨੇ ਸਾਂਝੀ ਕੀਤੀ ਫਸਟ ਲੁੱਕ
ਐਮੀ ਵਿਰਕ ਅਤੇ ਸੋਨਮ ਬਾਜਵਾ ਮੁੜ ਤੋਂ ਇੱਕਠਿਆਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦੇ ਨਾਮ ਦੇ ਐਲਾਨ ਦੇ ਨਾਲ ਨਾਲ ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦੀ ਰਿਲੀਜ਼ ਡੇਟ ਅਤੇ ਇਸ ਦੀ ਫਸਟ ਲੁੱਕ ਵੀ ਸਾਂਝੀ ਕੀਤੀ ਹੈ ।
ਐਮੀ ਵਿਰਕ (Ammy Virk) ਅਤੇ ਸੋਨਮ ਬਾਜਵਾ ਮੁੜ ਤੋਂ ਇੱਕਠਿਆਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦੇ ਨਾਮ ਦੇ ਐਲਾਨ ਦੇ ਨਾਲ ਨਾਲ ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦੀ ਰਿਲੀਜ਼ ਡੇਟ ਅਤੇ ਇਸ ਦੀ ਫਸਟ ਲੁੱਕ ਵੀ ਸਾਂਝੀ ਕੀਤੀ ਹੈ । ਇਹ ਫ਼ਿਲਮ ਅਗਲੇ ਸਾਲ ਯਾਨੀ ਕਿ ਚੌਵੀ ਜੂਨ 2024 ਨੂੰ ਰਿਲੀਜ਼ ਹੋਵੇਗੀ ।
ਫ਼ਿਲਮ ਦੀ ਸਟੋਰੀ ਅਤੇ ਡਾਇਰੈਕਸ਼ਨ ਰਾਕੇਸ਼ ਧਵਨ ਦੇ ਵੱਲੋਂ ਕੀਤੀ ਗਈ ਹੈ, ਜਦੋਂਕਿ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਪਵਨ ਗਿੱਲ ਅਮਨ ਗਿੱਲ ਅਤੇ ਸੰਨੀ ਗਿੱਲ। ਇਸ ਫ਼ਿਲਮ ‘ਚ ਐਮੀ ਵਿਰਕ ਅਤੇ ਸੋਨਮ ਬਾਜਵਾ ਮੁੜ ਤੋਂ ਇੱਕਠੇ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਦੇ ਹੋਏ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਇਹ ਜੋੜੀ ਕਈ ਫ਼ਿਲਮਾਂ ‘ਚ ਇੱਕਠੀ ਨਜ਼ਰ ਆ ਚੁੱਕੀ ਹੈ ।
ਸੋਨਮ ਬਾਜਵਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਅੜਬ ਮੁਟਿਆਰਾਂ, ਗੁੱਡੀਆਂ ਪਟੋਲੇ, ਕੈਰੀ ਆਨ ਜੱਟਾ-੩ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉੱਥੇ ਹੀ ਐਮੀ ਵਿਰਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੌਂਕਣ ਸੌਂਕਣੇ, ਮੌੜ, ਗੱਡੀ ਜਾਂਦੀ ਏ ਛਲਾਂਗਾ ਮਾਰਦੀ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।