ਮਸ਼ਹੂਰ ਅਮਰੀਕੀ ਅਦਾਕਾਰ ਵਿਲ ਸਮਿਥ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਇੰਸਟਾਗ੍ਰਾਮ ਉੱਤੇ ਕੀਤਾ ਫਾਲੋ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਰਾਹੀਂ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦਾ ਜਾਦੂ ਵਿਦੇਸ਼ੀ ਲੋਕਾਂ ਉੱਤੇ ਵੀ ਛਾ ਗਿਆ ਹੈ। ਮਸ਼ਹੂਰ ਅਮਰੀਕੀ ਅਦਾਕਾਰ ਵਿਲ ਸਮਿਥ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੂੰ ਇੰਸਟਾਗ੍ਰਾਮ ਉੱਤੇ ਫਾਲੋ ਕਰ ਲਿਆ ਹੈ।

By  Pushp Raj August 30th 2024 03:42 PM

Will Smith following Diljit Dosanjh : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਰਾਹੀਂ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦਾ ਜਾਦੂ ਵਿਦੇਸ਼ੀ ਲੋਕਾਂ ਉੱਤੇ ਵੀ ਛਾ ਗਿਆ ਹੈ। ਮਸ਼ਹੂਰ ਅਮਰੀਕੀ ਅਦਾਕਾਰ  ਵਿਲ ਸਮਿਥ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੂੰ ਇੰਸਟਾਗ੍ਰਾਮ ਉੱਤੇ ਫਾਲੋ ਕਰ ਲਿਆ ਹੈ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਆਪਣੇ ਫੈਨਜ਼ ਨਾਲ ਰੁਬਰੂ ਹੋਣ ਦਾ ਜਾਂ ਉਨ੍ਹਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। 

View this post on Instagram

A post shared by DILJIT DOSANJH (@diljitdosanjh)

ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੇ ਮਿਊਜ਼ਿਕਲ ਟੂਰ ਦਿਲ ਇਊਮਿਨਾਟੀ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਹਨ। ਇਸ ਟੂਰ ਰਾਹੀਂ ਦਿਲਜੀਤ ਦੋਸਾਂਝ ਮਹਿਜ਼ ਪੰਜਾਬੀਆਂ ਦਾ ਹੀ ਨਹੀਂ ਸਗੋਂ ਵਿਦੇਸ਼ੀ ਲੋਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ। 

View this post on Instagram

A post shared by Esquire (@esquire)

ਹੋਰ ਪੜ੍ਹੋ : ਦੁਨੀਆ ਭਰ 'ਚ ਰਿਲੀਜ਼ ਹੋਈ ਪੰਜਾਬੀ ਧਾਰਮਿਕ ਫਿਲਮ 'ਬੀਬੀ ਰਜਨੀ' , ਜਾਣੋ ਬੀਬੀ ਰਜਨੀ ਦੀ ਅਸਲ ਕਹਾਣੀ ਬਾਰੇ

 ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਦਿਲਜੀਤ ਦੋਸਾਂਝ ਵਿਦੇਸ਼ੀ ਕਲਾਕਾਰਾਂ ਨਾਲ ਕੋਲੈਬ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਮਸ਼ਹੂਰ ਅਮਰੀਕੀ ਅਦਾਕਾਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਨੂੰ ਇੰਸਟਾਗ੍ਰਾਮ ਉੱਤੇ ਫਾਲੋ ਕੀਤਾ ਹੈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਦਿਲਜੀਤ ਮਹਿਜ਼ ਪਾਲੀਵੁੱਡ ਤੇ ਬਾਲੀਵੁੱਡ ਹੀ ਨਹੀਂ ਸਗੋਂ ਗਲੋਬਲ ਸਟਾਰ ਬਣ ਕੇ ਪੰਜਾਬੀਆਂ ਦਾ ਮਾਣ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ। 


Related Post