ਅੰਬਰਦੀਪ ਨੇ ਦਿਲਜੀਤ ਦੋਸਾਂਝ ਨਾਲ ਆਪਣੀ ਨਵੀਂ ਫਿਲਮ 'ਸ਼ਿਕਰਾ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗ ਰਿਲੀਜ਼
ਮਸ਼ਹੂਰ ਪੰਜਾਬੀ ਅਦਾਕਾਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਕਦੇ ਵੀ ਲੋਕਾਂ ਨੂੰ ਐਂਟਰਟੇਨ ਕਰਨ ‘ਚ ਨਾਕਾਮਯਾਬ ਨਹੀਂ ਹੋਏ। ਇਸ ਪ੍ਰਤਿਭਾਸ਼ਾਲੀ ਫ਼ਿਲਮ ਡਾਇਰੈਕਟਰ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨਾਲ ਆਪਣੀ ਨਵੀਂ ਫਿਲਮ 'ਸ਼ਿਕਰਾ' ਦਾ ਐਲਾਨ ਕੀਤਾ ਹੈ।
Amberdeep Singh and Diljit Dosanjh announce film 'Shikra' : ਆਪਣੀਆਂ ਸ਼ਾਨਦਾਰ ਫਿਲਮਾਂ ਤੇ ਸ਼ਾਨਦਾਰ ਨਿਰਦੇਸ਼ਨ ਲਈ ਮਸ਼ਹੂਰ ਪੰਜਾਬੀ ਅਦਾਕਾਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਕਦੇ ਵੀ ਲੋਕਾਂ ਨੂੰ ਐਂਟਰਟੇਨ ਕਰਨ ‘ਚ ਨਾਕਾਮਯਾਬ ਨਹੀਂ ਹੋਏ। ਇਸ ਪ੍ਰਤਿਭਾਸ਼ਾਲੀ ਫ਼ਿਲਮ ਡਾਇਰੈਕਟਰ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨਾਲ ਆਪਣੀ ਨਵੀਂ ਫਿਲਮ 'ਸ਼ਿਕਰਾ' ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਅੰਬਰਦੀਪ ਸਿੰਘ ਅਦਾਕਾਰੀ ਦੇ ਨਾਲ-ਨਾਲ ਬਤੌਰ ਡਾਇਰੈਕਟਰ ਹੁਣ ਤੱਕ ਕਈ ਫਿਲਮ ਬਣਾ ਚੁੱਕੇ ਹਨ। ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ।
ਹਾਲ ਹੀ ਵਿੱਚ ਅੰਬਰਦੀਪ ਸਿੰਘ ਨੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਆਪਣੀ ਆਉਣ ਵਾਲੀ ਫ਼ਿਲਮ “ਸ਼ਿਕਰਾ” ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਅੰਬਰਦੀਪ ਦੀ ਅਗਲੀ ਫ਼ਿਲਮ ਸਾਲ 2025 ਵਿੱਚ ਵੱਡੇ ਪਰਦੇ ‘ਤੇ ਆਵੇਗੀ। ਅੰਬਰਦੀਪ ਨੇ ਇਸ ਫਿਲਮ ਦਾ ਪੋਸਟਰ ਆਪਣੀ ਇੰਸਟਾ ਸਟੋਰੀ ਉੱਤੇ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਅੰਬਰਦੀਪ ਸਿੰਘ ਨੇ ਫਿਲਮ ਦੀ ਘੋਸ਼ਣਾ ਬਹੁਤ ਪਹਿਲਾਂ ਕੀਤੀ ਸੀ। ਹਾਲਾਂਕਿ ਇਹ ਫਿਲਮ ਹੁਣ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਅੰਬਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਸ ਦਾ ਐਲਾਨ ਕੀਤਾ ਤੇ ਕੈਪਸ਼ਨ ਵਿੱਚ ਉਸਨੇ 2025 ‘ਚ ਫਿਲਮ ਦੀ ਰਿਲੀਜ਼ ਹੋਣ ਦਾ ਹਿੰਟ ਦਿੱਤਾ ਹੈ।
ਹੋਰ ਪੜ੍ਹੋ : ਗੋਲਡੀ ਬਰਾੜ ਦੇ ਕਤਲ ਦੀ ਖ਼ਬਰ ਸੱਚ ਹੈ ਜਾਂ ਝੂਠ, ਅਮਰੀਕੀ ਪੁਲਿਸ ਨੇ ਦੱਸੀ ਸੱਚਾਈ
ਫਿਲਮ ਸ਼ਿਕਰਾ ਦੇ ਪੋਸਟਰ ਤੋਂ ਇਲਾਵਾ ਇਸ ਵਿੱਚ ਦਿਲਜੀਤ ਦੋਸਾਂਝ ਦੇ ਲੀਡ ਰੋਲ ਤੇ ਫਿਲਮ ਦੀ ਹੋਰਨਾਂ ਕਾਸਟ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਹਾਲਾਂਕਿ ਫੈਨਜ਼ ਇਹ ਉਮੀਦ ਕਰ ਰਹੇ ਹਨ ਕਿ ਇਹ ਫਿਲਮ ਕੁਝ ਹੱਟ ਕੇ ਤੇ ਕਿਸੇ ਵੱਖਰੇ ਕੰਟੈਂਟ ਉੱਤੇ ਬਣੀ ਹੋਵੇਗੀ।