ਅਮਰ ਸਿੰਘ ਚਮਕੀਲਾ ਨੂੰ ਕਈ ਵਾਰ ਅਪਮਾਨ ਦਾ ਕਰਨਾ ਪੈਂਦਾ ਸੀ ਸਾਹਮਣਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਇਮਤਿਆਜ਼ ਅਲੀ ਨੇ ਇਸ ਫ਼ਿਲਮ ‘ਚ ਚਮਕੀਲਾ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ।ਅਮਰ ਸਿੰਘ ਚਮਕੀਲਾ ਦੀ ਜਿਸ ਵੇਲੇ ਪੰਜਾਬੀ ਇੰਡਸਟਰੀ ‘ਚ ਚੜ੍ਹਤ ਸੀ ਉਸ ਵੇਲੇ ਪੰਜਾਬ ‘ਚ ਜਾਤੀਵਾਦ ਦਾ ਬੋਲਬਾਲਾ ਸੀ ।
ਦਿਲਜੀਤ ਦੋਸਾਂਝ (Diljit Dosanjh) ਅਤੇ ਪਰੀਣੀਤੀ ਚੋਪੜਾ (Parineeti Chopra) ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ (Amar Singh Chamkila) ਅਪ੍ਰੈਲ ਮਹੀਨੇ ‘ਚ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਮਤਿਆਜ਼ ਅਲੀ ਨੇ ਇਸ ਫ਼ਿਲਮ ‘ਚ ਚਮਕੀਲਾ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ।ਅਮਰ ਸਿੰਘ ਚਮਕੀਲਾ ਦੀ ਜਿਸ ਵੇਲੇ ਪੰਜਾਬੀ ਇੰਡਸਟਰੀ ‘ਚ ਚੜ੍ਹਤ ਸੀ ਉਸ ਵੇਲੇ ਪੰਜਾਬ ‘ਚ ਜਾਤੀਵਾਦ ਦਾ ਬੋਲਬਾਲਾ ਸੀ ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਮਸ਼ਹੂਰ ਅਦਾਕਾਰ ਕੰਵਲਜੀਤ ਸਿੰਘ ਦੇ ਘਰ ‘ਚ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਜਾਨ
ਚਮਕੀਲਾ ਕਿਉਂਕਿ ਦਲਿਤ ਵਰਗ ਨਾਲ ਸਬੰਧ ਰੱਖਦਾ ਸੀ । ਜਿਸ ਕਾਰਨ ਕਈ ਵਾਰ ਉਸ ਨੂੰ ਅਪਮਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ।ਇੱਕ ਇੰਟਰਵਿਊ ‘ਚ ਇਮਤਿਆਜ਼ ਅਲੀ ਨੇ ਇਹ ਗੱਲ ਵੀ ਆਖੀ ਸੀ ਕਿ ਪੰਜਾਬ ‘ਚ ਉਨ੍ਹਾਂ ਨੂੰ ਇਹ ਗੱਲ ਮਹਿਸੂਸ ਹੋਈ ਕਿ ਹਾਲੇ ਵੀ ਕਿਤੇ ਨਾ ਕਿਤੇ ਜਾਤੀਵਾਦ ਹਾਵੀ ਹੈ। ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਵੀ ਉਨ੍ਹਾਂ ਨੇ ਅਮਰ ਸਿੰਘ ਚਮਕੀਲਾ ਦੇ ਨਾਲ ਹੁੰਦੇ ਭੇਦ ਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।ਇਸ ਫ਼ਿਲਮ ‘ਚ ਉਨ੍ਹਾਂ ਨੇ ਜਾਤੀਵਾਦ ਦੇ ਮੁੱਦੇ ਨੂੰ ਵਿਖਾਇਆ ਹੈ।
ਅਮਰ ਸਿੰਘ ਚਮਕੀਲਾ 80 ਦੇ ਦਹਾਕੇ ਦਾ ਪ੍ਰਸਿੱਧ ਗਾਇਕ
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅੱਸੀ ਦੇ ਦਹਾਕੇ ਦੇ ਪ੍ਰਸਿੱਧ ਗਾਇਕ ਸਨ । ਇੰਡਸਟਰੀ ‘ਚ ਚਮਕੀਲੇ ਦੀ ਪੂਰੀ ਚੜਤ ਸੀ ।ਪਰ ਕੁਝ ਲੋਕ ਉਸ ਦੀ ਚੜ੍ਹਾਈ ਤੋਂ ਈਰਖਾ ਵੀ ਰੱਖਦੇ ਸਨ । ਅੱਸੀ ਦੇ ਦਹਾਕੇ ‘ਚ ਪੰਜਾਬ ‘ਚ ਹਾਲਾਤ ਸੁਖਾਵੇਂ ਨਹੀਂ ਸਨ । ਜਿਸ ਦਾ ਖਾਮਿਆਜ਼ਾ ਚਮਕੀਲੇ ਨੂੰ ਵੀ ਭੁਗਤਣਾ ਪਿਆ ਸੀ ਅਤੇ ਮਾਰਚ ੧੯੮੮ ‘ਚ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਅਮਰਜੋਤ ਤੇ ਚਮਕੀਲੇ ਦਾ ਕਤਲ ਕਰ ਦਿੱਤਾ ਗਿਆ ਸੀ ।