ਅਮਰ ਨੂਰੀ ਨੇ ਮਰਹੂਮ ਪਤੀ ਸਰਦੂਲ ਸਿਕੰਦਰ ਨਾਲ ਬੀਤੇ ਪਲਾਂ ਦੀ ਸਾਂਝੀ ਕੀਤੀ ਯਾਦਗਾਰ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਪੰਜਾਬੀ ਸੰਗੀਤ ਜਗਤ ਦੀ ਇੱਕ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਹਾਲ ਹੀ ਵਿੱਚ ਗਾਇਕਾ ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

By  Pushp Raj July 23rd 2024 11:42 AM

Amar Noori remember Sardool Sikander :  ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ (Sardool Sikandar) ਅਤੇ ਅਮਰ ਨੂਰੀ (Amar Noori) ਪੰਜਾਬੀ ਸੰਗੀਤ ਜਗਤ ਦੀ ਇੱਕ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਹਾਲ ਹੀ ਵਿੱਚ ਗਾਇਕਾ ਅਮਰ ਨੂਰੀ  ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਨਾਲ ਰੇਡੀਓ ਅਤੇ ਟੈਲੀਵਿਜ਼ਨ 'ਤੇ ਡੈਬਿਊ ਕਰਨ ਵਾਲੇ ਸਰਦੂਲ ਸਿਕੰਦਰ ਬੇਸ਼ਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਅਮਰ ਨੂਰੀ ਦੇ ਦਿਲ 'ਚ ਸਰਦੂਲ ਲਈ ਅਥਾਹ ਪਿਆਰ ਹੈ। 

View this post on Instagram

A post shared by Amar Noori (@amarnooriworld)


ਹਾਲ ਹੀ ਵਿੱਚ ਗਾਇਕਾ ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਆਪਣੀ ਪੁਰਾਣੀ ਯਾਦ ਸਾਂਝੀ ਕੀਤੀ ਹੈ। ਅਮਰ ਨੂਰੀ ਨੇ ਸਰਦੂਲ ਸਿਕੰਦਰ ਜੀ ਦੇ ਨਾਲ ਇੱਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। 

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ਵਿੱਚ ਲਿਖਿਆ, 'ਯਾਦ ਨਾਂ ਜਾਏ ਬੀਤੇ ਦਿਨੋਂ ਕੀ ❤️❤️😢' ਇਸ ਤਸਵੀਰ ਵਿੱਚ ਤੁਸੀਂ ਅਮਰ ਨੂਰੀ ਨੂੰ ਪਤੀ ਸਰਦੂਲ ਸਿਕੰਦਰ ਨਾਲ ਡਾਂਸ ਕਰਦੇ ਹੋਏ ਵੇਖ ਸਕਦੇ ਹੋ। ਦੋਵੇ ਬਹੁਤ ਹੀ ਪਿਆਰ ਭਰੇ ਅੰਦਾਜ਼ 'ਚ ਡਾਂਸ ਕਰਦੇ ਹੋਏ ਇੱਕ ਦੂਜੇ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਹਨ। 

View this post on Instagram

A post shared by Amar Noori (@amarnooriworld)


ਹੋਰ ਪੜ੍ਹੋ : ਜੈਸਮੀਨ ਭਸੀਨ ਦੀ ਸਿਹਤ 'ਚ ਹੋਇਆ ਸੁਧਾਰ, ਅਦਾਕਾਰਾ ਨੇ ਪੋਸਟ ਕਰ ਬੁਆਏਫ੍ਰੈਂਡ ਐਲੀ ਗੋਨੀ ਨੂੰ ਖਾਸ ਅੰਦਾਜ਼ 'ਚ ਕੀਤਾ ਧੰਨਵਾਦ  

ਫੈਨਜ਼ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਅਮਰ ਨੂਰੀ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਹਮੇਸ਼ਾ ਤੋਂ ਸਰਦੂਲ ਜੀ ਦੇ ਪ੍ਰਤੀ ਆਪਣੇ ਪਿਆਰ ਨੂੰ ਘੱਟ ਨਹੀਂ ਹੋਣ ਦਿੰਦੇ। ਇੱਕ ਯੂਜ਼ਰ ਨੇ ਲਿਖਿਆ, ' 🙏🙏🙏 Always Respect Sikander Saab ❤️'


Related Post