ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਵੀਡੀਓ, ਫੈਨਜ਼ ਹੋਏ ਭਾਵੁਕ

ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਬੇਸ਼ਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਅਮਰ ਨੂਰੀ ਦੇ ਦਿਲ 'ਚ ਸਰਦੂਲ ਲਈ ਅਥਾਹ ਪਿਆਰ ਹੈ। ਹਾਲ ਹੀ 'ਚ ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ।

By  Pushp Raj April 5th 2024 02:24 PM

Amar Noori posts heartfelt video : ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ (Sardool Sikandar) ਅਤੇ ਅਮਰ ਨੂਰੀ (Amar Noori) ਪੰਜਾਬੀ ਸੰਗੀਤ ਜਗਤ ਦੀ ਇੱਕ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਹਾਲ ਹੀ 'ਚ ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ। 

1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਨਾਲ ਰੇਡੀਓ ਅਤੇ ਟੈਲੀਵਿਜ਼ਨ 'ਤੇ ਡੈਬਿਊ ਕਰਨ ਵਾਲੇ ਸਰਦੂਲ ਸਿਕੰਦਰ ਬੇਸ਼ਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਅਮਰ ਨੂਰੀ ਦੇ ਦਿਲ 'ਚ ਸਰਦੂਲ ਲਈ ਅਥਾਹ ਪਿਆਰ ਹੈ। 
View this post on Instagram

A post shared by Amar Noori (@amarnooriworld)


ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਵੀਡੀਓ

ਇਸ ਦੀ ਮਿਸਾਲ ਆਏ ਦਿਨ ਅਮਰ ਨੂਰੀ ਨੇ ਸੋਸ਼ਲ ਮੀਡੀਆ ਪੋਸਟਾਂ ਤੋਂ ਮਿਲਦੀ ਹੈ। ਅਕਸਰ ਹੀ ਕਿਸੇ ਨਾਂ ਕਿਸੇ ਮੌਕੇ ਅਮਰ ਨੂਰੀ ਆਪਣੇ ਦਿਲਬਰ ਸਰਦੂਲ ਨੂੰ ਯਾਦ ਕਰਦੀ ਰਹਿੰਦੀ ਹੈ ਤੇ ਅਕਸਰ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। 

ਹਾਲ ਹੀ ਅਮਰ ਨੂਰੀ ਨੇ ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਮਰ ਨੂਰੀ ਸਰਦੂਲ ਸਿਕੰਦਰ ਜੀ ਦੀ ਤਸਵੀਰ ਦੇ ਸਾਹਮਣੇ ਖੜੇ ਹੋ ਕੇ ਰੰਗ ਲਗਾਉਂਦੇ ਅਤੇ ਉਨ੍ਹਾਂ ਦੇ ਕਬਰ ਉੱਤੇ ਫੁੱਲ ਚੜਾਉਂਦੇ ਹੋਏ ਨਜ਼ਰ ਆਏ। ਅਮਰ ਨੂਰੀ ਵੱਲੋਂ ਸਾਂਝੀ ਕੀਤੀ ਇਹ ਵੀਡੀਓ ਹਰ ਕਿਸੇ ਨੂੰ  ਭਾਵੁਕ ਕਰ ਰਹੀ ਹੈ। 

ਇਸ ਵੀਡੀਓ ਨੂੰ ਵੇਖ ਕੇ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਵੀਡੀਓ ਵੇਖ ਕੇ ਭਾਵੁਕ ਹੋ ਰਹੇ ਹਨ। ਫੈਨਜ਼ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ ਨੂੰ ਯਾਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

View this post on Instagram

A post shared by Amar Noori (@amarnooriworld)



ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਖਿਰ ਕਿਉਂ ਮਾਪਿਆਂ ਤੇ ਪਰਿਵਾਰ ਤੋਂ ਬਣਾਈ ਸੀ ਦੂਰੀ ? ਗਾਇਕ ਨੇ ਨਿੱਜੀ ਜ਼ਿੰਦਗੀ ਬਾਰੇ ਕੀਤੇ ਕਈ ਖੁਲਾਸੇ

ਇੱਕ ਯੂਜ਼ਰ ਨੇ ਲਿਖਿਆ, 'ਦੁਨੀਆ ਤੇ ਉਦਾਹਰਣ ਰਹਿਣੀ ਇਹ ਪਿਆਰ ਨੂਰੀ ਤੇ ਸਿਕੰਦਰ ਦਾ ਹੈ ❤️❤️।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਪਾਕ ਪਵਿੱਤਰ ਰੂਹਾਂ ਦਾ ਪਿਆਰ ਹਮੇਸ਼ਾਂ ਅਮਰ ਰਹਿੰਦਾ ਏ ❤ ਤੇ ਇੱਕ ਹੋਰ ਨੇ ਲਿਖਿਆ, 'ਸੁਰਾ ਦੀ ਤਾਲ ਜਨਾਬ ਸਰਦੂਲ, ਸਦਾ ਅਮਰ ਰਹਿਣ ਵਾਲੇ ਗੁਰੂ ਜੀ ਜਨਾਬ ਸਰਦੂਲ ਸਿਕੰਦਰ ਜੀ 🙏🙏😍। '


Related Post