ਅਮਰ ਨੂਰੀ ਨੇ ਖੰਨਾ ‘ਚ ਤੀਜ ਮੇਲੇ ‘ਚ ਕੀਤੀ ਸ਼ਿਰਕਤ, ਨੱਚ ਨੱਚ ਪਾਈ ਧਮਾਲ

ਤੀਆਂ ਦੇ ਇਸ ਮੇਲੇ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੱਚਦੀ ਹੋਈ ਨਜ਼ਰ ਆ ਰਹੀ ਹੈ। ਅਮਰ ਨੂਰੀ ਇਨ੍ਹਾਂ ਤਸਵੀਰਾਂ ‘ਚ ਕੁੜੀਆਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।

By  Shaminder August 12th 2024 05:00 PM

ਤੀਆਂ ਦਾ ਤਿਉਹਾਰ ਜੋਸ਼ੋ ਖਰੋਸ਼ ਦੇ ਨਾਲ ਪੰਜਾਬ ‘ਚ ਮਨਾਇਆ ਗਿਆ । ਇਸ ਮੌਕੇ ‘ਤੇ ਕਈ ਥਾਵਾਂ ‘ਤੇ ਤੀਜ ਮੇਲਿਆਂ ਦਾ ਆਯੋਜਨ ਕੀਤਾ ਗਿਆ । ਖੰਨਾ ‘ਚ ਹੋਏ ਤੀਜ ਮੇਲੇ ‘ਚ ਪ੍ਰਸਿੱਧ ਗਾਇਕਾ ਅਮਰ ਨੂਰੀ ਨੇ ਸ਼ਿਰਕਤ ਕੀਤੀ । ਤੀਆਂ ਦੇ ਇਸ ਮੇਲੇ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੱਚਦੀ ਹੋਈ ਨਜ਼ਰ ਆ ਰਹੀ ਹੈ। ਅਮਰ ਨੂਰੀ ਇਨ੍ਹਾਂ ਤਸਵੀਰਾਂ ‘ਚ ਕੁੜੀਆਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । 



ਕੁੜੀਆਂ ਲਈ ਖ਼ਾਸ ਸੁਨੇਹਾ 

ਇਸ ਮੌਕੇ ਗਾਇਕਾ ਨੇ ਕੁੜੀਆਂ ਦੇ ਲਈ ਖ਼ਾਸ ਸੁਨੇਹਾ ਵੀ ਦਿੱਤਾ । ਗਾਇਕਾ ਨੇ ਕਿਹਾ ਕਿ ਧੀਆਂ ਹਰ ਘਰ ਦੀ ਰੌਣਕ ਹੁੰਦੀਆਂ ਹਨ ਅਤੇ ਧੀਆਂ ਹੀ ਘਰ ਤੇ ਰਿਸ਼ਤਿਆਂ ਨੂੰ ਸਵਾਰਦੀਆਂ ਹਨ ।


ਭਰਾ ਹੋਵੇ ਜਾਂ ਭਰਾ ਹੋਵੇ ਸਭ ਲਈ ਸਕਰਾਤਮਕ ਸੋਚ ਅਤੇ ਸ਼ਕਤੀ ਦਾ ਨਾਂਅ ਧੀ ਹੈ। ਇਸ ਦੇ ਨਾਲ ਹੀ ਗਾਇਕਾ ਨੇ ਸੱਭਿਆਚਾਰ ਨੂੰ ਸੰਭਾਲਣ ਦਾ ਸੁਨੇਹਾ ਵੀ ਲੋਕਾਂ ਨੂੰ ਦਿੱਤਾ । 


ਅਮਰ ਨੂਰੀ ਦਾ ਵਰਕ ਫ੍ਰੰਟ 

 ਅਮਰ ਨੂਰੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਦੇ ਨਾਲ-ਨਾਲ ਗਾਇਕਾ ਫ਼ਿਲਮਾਂ ‘ਚ ਵੀ ਸਰਗਰਮ ਹਨ ।ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।  

View this post on Instagram

A post shared by Amar Noori (@amarnooriworld)


ਹੋਰ ਪੜ੍ਹੋ 


Related Post