ਅਮਨ ਰੋਜ਼ੀ ਦਾ ਵੀਡੀਓ ਹੋਇਆ ਵਾਇਰਲ, ਕਿਹਾ ‘ਮੈਂ ਮਰ ਸਕਦੀ ਹਾਂ, ਪਰ ਆਤਮਾ ਨਾਲ ਗਾ ਨਹੀਂ ਸਕਦੀ’
ਅਮਨ ਰੋਜ਼ੀ (Aman Rozi) ਜਿਸ ਨੇ ਕੁਝ ਸਮਾਂ ਪਹਿਲਾਂ ਆਤਮਾ ਸਿੰਘ ਦੇ ਨਾਲ ਕੋਈ ਵੀ ਸ਼ੋਅ ਅਤੇ ਗੀਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਹੁਣ ਅਮਨ ਰੋਜ਼ੀ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਗਾਇਕਾ ਦੱਸ ਰਹੀ ਹੈ ਕਿ ਉਹ ਮਰ ਸਕਦੀ ਹੈ ਪਰ ਆਤਮਾ ਸਿੰਘ ਦੇ ਨਾਲ ਦੁਬਾਰਾ ਕਦੇ ਵੀ ਕੰਮ ਨਹੀਂ ਕਰੇਗੀ’ ।ਸੋਸ਼ਲ ਮੀਡੀਆ ‘ਤੇ ਅਮਨ ਰੋਜ਼ੀ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਮਹਿਮਾਨਾਂ ਨੂੰ ਖੁਦ ਖਾਣਾ ਪਰੋਸਦੇ ਨਜ਼ਰ ਆਏ ਅਨੰਤ ਅੰਬਾਨੀ ਅਤੇ ਰਾਧਿਕਾ, ਵੀਡੀਓ ਹੋ ਰਹੇ ਵਾਇਰਲ
ਅਮਨ ਰੋਜ਼ੀ ਨੇ ਕੁਝ ਸਮਾਂ ਪਹਿਲਾਂ ਸਾਂਝਾ ਕੀਤਾ ਸੀ ਵੀਡੀਓ
ਅਮਨ ਰੋਜ਼ੀ ਨੇ ਸਾਲ 2022 ‘ਚ ਆਤਮਾ ਸਿੰਘ (Atma singh)ਦੇ ਨਾਲੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ । ਜਿਸ ਤੋਂ ਬਾਅਦ ਅਮਨ ਰੋਜ਼ੀ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਸੀ ਕਿ ‘ਉਨ੍ਹਾਂ ਦਾ ਕੰਟਰੈਕਟ ਖਤਮ ਹੋ ਚੁੱਕਿਆ ਹੈ । ਜਿਸ ਕਾਰਨ ਉਹ ਆਤਮਾ ਸਿੰਘ ਦੇ ਨਾਲ ਕਦੇ ਵੀ ਕੰਮ ਨਹੀਂ ਕਰਨਗੇ’।ਗਾਇਕਾ ਨੇ ਕਿਹਾ ਸੀ ਕਿ ਆਤਮਾ ਸਿੰਘ ਦੇ ਨਾਲ ਉਹ ਪਿਛਲੇ ਅਠਾਰਾਂ ਸਾਲਾਂ ਤੋਂ ਕੰਮ ਕਰਦੇ ਆ ਰਹੇ ਸਨ ਅਤੇ 18 ਸਾਲਾਂ ਦਾ ਸਮਾਂ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ ।
ਅਮਨ ਰੋਜ਼ੀ ਇਹ ਗੱਲਬਾਤ ਕਰਦੇ ਹੋਏ ਭਾਵੁਕ ਹੋ ਗਈ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਕਿਸੇ ਕੰਟਰੋਵਰਸੀ ‘ਚ ਆਉਣਾ ਹੁੰਦਾ ਤਾਂ ਉਹ ਜਦੋਂ ਲਾਈਵ ਹੋਏ ਸਨ, ਉਦੋਂ ਹੀ ਆ ਜਾਂਦੇ ।ਵੀਡੀਓ ‘ਚ ਪੱਤਰਕਾਰ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਆਤਮਾ ਸਿੰਘ ਦਾ ਅਜਿਹਾ ਬਿਆਨ ਵੀ ਆਇਆ ਹੈ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਗਾਊਂਗਾ ਤਾਂ ਅਮਨ ਰੋਜ਼ੀ ਦੇ ਨਾਲ ਗਾਊਂਗਾ, ਨਹੀਂ ਤਾਂ ਘਰ ਬੈਠ ਜਾਊਂਗਾ। ਜਿਸ ‘ਤੇ ਅਮਨ ਰੋਜ਼ੀ ਕਹਿੰਦੀ ਹੈ ਕਿ ਉਹ ਕਿਸੇ ਵੀ ਹਾਲਤ ‘ਚ ਆਤਮਾ ਸਿੰਘ ਦੇ ਨਾਲ ਨਹੀਂ ਗਾਏਗੀ ।
ਆਤਮਾ ਸਿੰਘ ਅਤੇ ਅਮਨ ਰੋਜ਼ੀ ਨੇ ਗਾਏ ਕਈ ਗੀਤ
ਆਤਮਾ ਸਿੰਘ ਅਤੇ ਅਮਨ ਰੋਜ਼ੀ ਨੇ ਇੱਕਠਿਆਂ ਕਈ ਗੀਤ ਗਾਏ ਹਨ । ਦੋਵਾਂ ਨੇ ਇੱਕਠਿਆਂ ਕਈ ਲਾਈਵ ਸ਼ੋਅ ਵੀ ਕੀਤੇ ਹਨ । ਪਰ ਅਚਾਨਕ ਕੁਝ ਸਮਾਂ ਪਹਿਲਾਂ ਦੋਵਾਂ ਨੇ ਵੱਖ-ਵੱਖ ਗਾਉਣ ਦਾ ਫ਼ੈਸਲਾ ਕਰ ਲਿਆ ਸੀ।