ਪੁੁਲਿਸ ‘ਚ ਨੌਕਰੀ ਦੇ ਨਾਲ-ਨਾਲ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਅਜਾਇਬ ਸਿੰਘ ਉਰਫ ਗੋਲਡੀ,ਮਾਤਾ ਦੇ ਦਿਹਾਂਤ ‘ਤੇ ਭਾਵੁਕ ਪੋਸਟ ਕੀਤੀ ਸਾਂਝੀ
ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਮਾਤਾ ਦਾ ਦਿਹਾਂਤ ਹੋ ਗਿਆ । ਜਿਸ ਨੂੰ ਲੈ ਕੇ ਉਨ੍ਹਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਇਹ ਮਾਤਾ ਪਿਛਲੇ ਕਈ ਸਾਲਾਂ ਤੋਂ ਬੀਮਾਰ ਚੱਲ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ।

ਪੰਜਾਬ ਪੁਲਿਸ ‘ਚ ਨੌਕਰੀ ਕਰਨ ਵਾਲਾ ਅਜਾਇਬ ਸਿੰਘ (ajaib singh Akha Goldy)ਉਰਫ ਗੋਲਡੀ ਆਪਣੀ ਨੌਕਰੀ ਦੇ ਨਾਲ ਨਾਲ ਸਮਾਜ ਸੇਵਾ ਦੇ ਲਈ ਵੀ ਜਾਣਿਆ ਜਾਂਦਾ ਹੈ। ਉਹ ਹਮੇਸ਼ਾ ਹੀ ਸਮਾਜ ‘ਚ ਲੋੜਵੰਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਸੇਵਾ ‘ਚ ਜੁਟਿਆ ਹੋਇਆ ਹੈ ਅਤੇ ਅਕਸਰ ਲੋਕਾਂ ਨੂੰ ਵੀ ਮਦਦ ਦੇ ਲਈ ਪ੍ਰੇਰਦਾ ਰਹਿੰਦਾ ਹੈ।
ਹੋਰ ਪੜ੍ਹੋ : ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦਾ ਅੱਜ ਹੈ ਜਨਮ ਦਿਨ
ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਮਾਤਾ ਦਾ ਦਿਹਾਂਤ ਹੋ ਗਿਆ । ਜਿਸ ਨੂੰ ਲੈ ਕੇ ਉਨ੍ਹਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਇਹ ਮਾਤਾ ਪਿਛਲੇ ਕਈ ਸਾਲਾਂ ਤੋਂ ਬੀਮਾਰ ਚੱਲ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ । ਅਜਾਇਬ ਸਿੰਘ ਗੋਲਡੀ ਅਕਸਰ ਮਦਦ ਕਰਨ ਦੇ ਲਈ ਪਹੁੰਚਦੇ ਸਨ । ਅਜਾਇਬ ਸਿੰਘ ਨੇ ਮਾਤਾ ਜੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਮਾਤਾ ਜੀ ਉਸ ‘ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ ।
ਅਜਾਇਬ ਸਿੰਘ ਦੀ ਸੇਵਾ ਦੀ ਤਾਰੀਫ
ਅਜਾਇਬ ਸਿੰਘ ਦੀ ਸੇਵਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਲੋਕ ਉਸ ਦੇ ਸੇਵਾ ਪ੍ਰਤੀ ਜਜ਼ਬੇ ਨੂੰ ਪਸੰਦ ਕਰ ਰਹੇ ਹਨ । ਮਾਤਾ ਵੀ ਆਪਣੇ ਪੁੱਤਰਾਂ ਵਾਂਗ ਅਜਾਇਬ ਸਿੰਘ ‘ਤੇ ਪਿਆਰ ਵਰਸਾਉਂਦੇ ਸਨ ।