ਮੋਗਾ ਦੀ ਮਨਜੀਤ ਕੌਰ ਦੀ ਵਿਆਹ ਤੋਂ ਬਾਅਦ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪਤੀ ਨਾਲ ਪਹਿਲੀ ਤਸਵੀਰ

ਮੋਗਾ ਦੀ ਮਨਜੀਤ ਕੌਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਮਨਜੀਤ ਕੌਰ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ।

By  Shaminder May 30th 2024 04:12 PM

ਮੋਗਾ ਦੀ ਮਨਜੀਤ ਕੌਰ (Manjit Kaur) ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਮਨਜੀਤ ਕੌਰ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਤਸਵੀਰਾਂ ‘ਚ ਉਹ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਤਸਵੀਰਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਹੋਰ ਪੜ੍ਹੋ : ਅਦਾਕਾਰ ਰੱਬੀ ਕੰਦੋਲਾ ਪੰਜਾਬੀ ਕੁੜੀਆਂ ਦੇ ਹੱਕ ‘ਚ ਨਿੱਤਰੇ, ਕਿਹਾ ‘ਆਪਣਿਆਂ ਤੋਂ ਭੱਜਦੇ ਰਹੇ ਤਾਂ ਇੱਕ ਦਿਨ ਪੰਜਾਬ ਚੋਂ ਭੱਜਣਾ ਪੈ ਜਾਉ’

ਮੋਗੇ ਦੀ ਬਾਗ ਵਾਲੀ ਗਲੀ ‘ਚ ਚਲਾਉਂਦੀ ਦੁਕਾਨ 

ਮਨਜੀਤ ਕੌਰ ਮੋਗੇ ਦੀ ਬਾਗ ਵਾਲੀ ਗਲੀ ‘ਚ ਆਪਣੇ ਪਿਤਾ ਦੇ ਨਾਲ ਮੁੰਡਿਆਂ ਵਾਲੇ ਕੱਪੜੇ ਤੇ ਸਿਰ ‘ਤੇ ਜੂੜਾ ਸਜਾ ਕੇ ਕੰਮ ਕਰਦੀ ਹੈ।ਪਿਤਾ ਦੇ ਬੀਮਾਰ ਹੋਣ ਕਾਰਨ ਉਹ ਆਪਣੇ ਪਿਤਾ ਦੇ ਨਾਲ ਕੰਮ ‘ਚ ਹੱਥ ਵਟਾਉਣ ਲੱਗੀ ਅਤੇ ਖੁਦ ਉਸ ਨੇ ਦੁਕਾਨ ਸੰਭਾਲੀ।

View this post on Instagram

A post shared by sukhwinderkaur makeover moga 💫 (@pari_makeup_studio1313)


ਹੁਣ ਉਸ ਦੀ ਡੋਲੀ ਤੋਰੀ ਗਈ ਹੈ ਅਤੇ ਉਹ ਆਪਣੇ ਸਹੁਰੇ ਘਰ ਪਹੁੰਚ ਚੁੱਕੀ ਹੈ ।

View this post on Instagram

A post shared by Ajay Grover# pragati studio @# (@sunny_grover38)



ਮਨਜੀਤ ਕੌਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਵੀ ਹੋਈ ਸੀ ।ਮੋਗੇ ਦੀ ਬਾਗ ਵਾਲੀ ਗਲੀ ‘ਚ ਟਿੱਕੀ ਚਾਟ ਦੇ ਲਈ ਮਸ਼ਹੂਰ ਇਹ ਦੁਕਾਨ ਦੇਸ਼ ਹੀ ਨਹੀਂ ਦੁਨੀਆ ਭਰ ‘ਚ ਮਸ਼ਹੂਰ ਹੈ ਅਤੇ ਇਹ ਦੁਕਾਨ ਵਧੀਆ ਖਾਣੇ ਦੇ ਲਈ ਮਸ਼ਹੂਰ ਹੈ।  

View this post on Instagram

A post shared by sukhwinderkaur makeover moga 💫 (@pari_makeup_studio1313)


 




Related Post