ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਔਖੇ ਸਮੇਂ ‘ਚ ਇਨ੍ਹਾਂ ਦੋ ਸ਼ਖਸੀਅਤਾਂ ਨੇ ਕੀਤੀ ਸੀ ਅਮਰ ਨੂਰੀ ਦੀ ਮਦਦ, ਵੇਖੋ ਵੀਡੀਓ

ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਅਮਰ ਨੂਰੀ ਬਹੁਤ ਬੁਰੀ ਤਰ੍ਹਾਂ ਟੁੱਟ ਗਏ ਸਨ । ਪਰ ਔਖੇ ਵੇਲੇ ਟਾਵੇਂ ਟਾਵੇਂ ਬੰਦੇ ਹੀ ਹੁੰਦੇ ਨੇ ਜੋ ਕਿਸੇ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ । ਅਮਰ ਨੂਰੀ ਇੱਕ ਸ਼ੋਅ ਦੇ ਦੌਰਾਨ ਆਪਣੇ ਔਖੇ ਦਿਨਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਹਾਨੂੰ ਦੋ-ਚਾਰ ਦਿਨ ਕੋਈ ਹਮਦਰਦੀ ਪ੍ਰਗਟ ਕਰਦਾ ਹੈ, ਪਰ ਆਪਣਾ ਦੁੱਖ ਤੁਹਾਨੂੰ ਆਪ ਨੂੰ ਹੀ ਚੁੱਕਣਾ ਪੈਂਦਾ ਹੈ ।

By  Shaminder September 5th 2023 06:00 PM -- Updated: September 5th 2023 06:25 PM

ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹੈ । ਕੁਝ ਸਮਾਂ ਪਹਿਲਾਂ ਸਰਦੂਲ ਸਿਕੰਦਰ ਦਾ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਗਈ ਸੀ । ਪਰ ਅਮਰ ਨੂਰੀ ਅੱਜ ਵੀ ਸਰਦੂਲ ਸਿਕੰਦਰ ਨੂੰ ਆਪਣੇ ਕੋਲ ਹੀ ਮਹਿਸੂਸ ਕਰਦੇ ਹਨ । ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਅਮਰ ਨੂਰੀ ਬਹੁਤ ਬੁਰੀ ਤਰ੍ਹਾਂ ਟੁੱਟ ਗਏ ਸਨ ।

ਹੋਰ ਪੜ੍ਹੋ :  ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ, ਕੀ ਤੁਸੀਂ ਪਛਾਣਿਆ !

ਪਰ ਔਖੇ ਵੇਲੇ ਟਾਵੇਂ ਟਾਵੇਂ ਬੰਦੇ ਹੀ ਹੁੰਦੇ ਨੇ ਜੋ ਕਿਸੇ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ । ਅਮਰ ਨੂਰੀ ਇੱਕ ਸ਼ੋਅ ਦੇ ਦੌਰਾਨ ਆਪਣੇ ਔਖੇ ਦਿਨਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਹਾਨੂੰ ਦੋ-ਚਾਰ ਦਿਨ ਕੋਈ ਹਮਦਰਦੀ ਪ੍ਰਗਟ ਕਰਦਾ ਹੈ, ਪਰ ਆਪਣਾ ਦੁੱਖ ਤੁਹਾਨੂੰ ਆਪ ਨੂੰ ਹੀ ਚੁੱਕਣਾ ਪੈਂਦਾ ਹੈ । ਲੋਕ ਤੁਹਾਡੇ ਕੋਲ ਆ ਕੇ ਤੁਹਾਨੂੰ ਇਹ ਤਾਂ ਕਹਿਣਗੇ ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ ।


ਪਰ ਬਾਅਦ ‘ਚ ਫੋਨ ਚੁੱਕਣਾ ਵੀ ਬੰਦ ਕਰ ਦਿੰਦੇ ਹਨ।ਜਦੋਂ ਮੈਂ ਇਹ ਸਭ ਮਹਿਸੂਸ ਕੀਤਾ ਤਾਂ ਮੈਨੂੰ ਲੱਗਿਆ ਕਿ ਮੈਨੂੰ ਖੁਦ ਨੂੰ ਹੀ ਖੜੇ ਹੋਣਾ ਪੈਣਾ ਹੈ ।

ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਅਤੇ ਜਸਵਿੰਦਰ ਭੱਲਾ ਨੇ ਕੀਤੀ ਮਦਦ 

ਅਮਰ ਨੂਰੀ ਨੂੰ ਤੁਸੀਂ ਇਸ ਵੀਡੀਓ ‘ਚ ਕਹਿੰਦੇ ਹੋਏ ਸੁਣ ਸਕਦੇ ਹੋ ਕਿ ਪੀਟੀਸੀ ਪੰਜਾਬੀ ਅਤੇ ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ  ਤੇ ਜਸਵਿੰਦਰ ਭੱਲਾ ਅਜਿਹੀਆਂ ਦੋ ਸ਼ਖਸੀਅਤਾਂ ਹਨ ।ਜਿਨ੍ਹਾਂ ਨੇ ਮੈਨੂੰ ਇਸ ਸਥਿਤੀ ਚੋਂ ਉੱਭਰਨ ‘ਚ ਮੇਰੀ ਮਦਦ ਕੀਤੀ ਅਤੇ ਬਤੌਰ ਜੱਜ ਮੈਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ  ‘ਚ ਬੁਲਾਇਆ ।


ਜਿਸ ਤੋਂ ਬਾਅਦ ਉਹ ਮੁੜ ਤੋਂ ਆਪਣੇ ਕੰਮ ‘ਚ ਰੁੱਝ ਗਏ ਅਤੇ ਫਿਰ ਹੌਲੀ ਹੌਲੀ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਜੁੜਨ ਲੱਗ ਪਏ । ਉਨ੍ਹਾਂ ਨੇ ਵਾਇਸ ਆਫ਼ ਪੰਜਾਬ ਦੀ ਸਾਰੀ ਟੀਮ ਦੀ ਵੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ।  












Related Post