8 ਸਾਲਾਂ ਬਾਅਦ ਪੰਜਾਬੀ ਫਿਲਮਾਂ 'ਚ ਮੁੜ ਹੋਣ ਜਾ ਰਹੀ ਹੈ ਸੁਨੀਲ ਗਰੋਵਰ ਦੀ ਐਂਟਰੀ, ਜਾਣੋ ਕਿਸ ਫਿਲਮ 'ਚ ਆਉਣਗੇ ਨਜ਼ਰ

ਸੁਨੀਲ ਗਰੋਵਰ ਨੂੰ ਦੇਸ਼ ਦੇ ਬਿਹਤਰੀਨ ਕਾਮੇਡੀਅਨਸ 'ਚ ਗਿਣਿਆ ਜਾਂਦਾ ਹੈ। ਲੋਕਾਂ ਨੂੰ ਹਸਾਉਣ ਦਾ ਉਨ੍ਹਾਂ ਦਾ ਅੰਦਾਜ਼ ਬਾਕੀਆਂ ਨਾਲੋਂ ਬਿਲਕੁਲ ਵੱਖਰਾ ਹੈ। 8 ਸਾਲਾਂ ਬਾਅਦ ਮੁੜ ਇੱਕ ਵਾਰ ਸੁਨੀਲ ਗਰੋਵਰ ਪੰਜਾਬੀ ਫਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ। ਆਓ ਜਾਣਦੇ ਹਾਂ ਕਿ ਉਹ ਕਿਸ ਫਿਲਮ ਵਿੱਚ ਨਜ਼ਰ ਆਉਣਗੇ।

By  Pushp Raj July 20th 2024 06:32 PM

Sunil Grover News : ਸੁਨੀਲ ਗਰੋਵਰ ਨੂੰ ਦੇਸ਼ ਦੇ ਬਿਹਤਰੀਨ ਕਾਮੇਡੀਅਨਸ 'ਚ ਗਿਣਿਆ ਜਾਂਦਾ ਹੈ। ਲੋਕਾਂ ਨੂੰ ਹਸਾਉਣ ਦਾ ਉਨ੍ਹਾਂ ਦਾ ਅੰਦਾਜ਼ ਬਾਕੀਆਂ ਨਾਲੋਂ ਬਿਲਕੁਲ ਵੱਖਰਾ ਹੈ। ਸੁਨੀਲ ਨਾਂ ਮਹਿਜ਼ ਟੈਲੀਵਿਜ਼ਨ 'ਤੇ ਅਦਾਕਾਰੀ ਕਰਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ, ਸਗੋਂ ਕੁਝ ਹੱਟ ਕੇ ਅਜਿਹੇ ਕੰਮ ਵੀ ਕਰਦੇ ਹਨ, ਜਿਸ ਨੂੰ ਵੇਖ ਫੈਨਜ਼ ਉਨ੍ਹਾਂ ਦੇ ਮੁਰੀਦ ਹੋ ਜਾਂਦੇ ਹਨ। 8 ਸਾਲਾਂ ਬਾਅਦ ਮੁੜ ਇੱਕ ਵਾਰ ਸੁਨੀਲ ਗਰੋਵਰ ਪੰਜਾਬੀ ਫਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ। 

ਦੱਸ ਦਈਏ ਕਿ ਸੁਨੀਲ ਗਰੋਵਰ ਸਾਲ 2016 ਦੇ ਵਿੱਚ ਰਰਿਲੀਜ਼ ਹੋਈ ਪੰਜਾਬੀ ਫ਼ਿਲਮ 'ਵਿਸਾਖੀ ਲਿਸਟ' ਦਾ ਅਹਿਮ ਹਿੱਸਾ ਰਹੇ ਸਨ। ਬਹੁ-ਪੱਖੀ ਅਦਾਕਾਰ ਸੁਨੀਲ ਗਰੋਵਰ, 8 ਸਾਲਾਂ ਬਾਅਦ ਮੁੜ ਪੰਜਾਬੀ ਫਿਲਮਾਂ 'ਚ ਨਜ਼ਰ ਆਉਣਗੇ। , 

View this post on Instagram

A post shared by Sunil Grover (@whosunilgrover)


ਸੁਨੀਲ ਗਰੋਵਰ ਜਲਦ ਹੀ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ 'ਕੈਰੀ ਆਨ ਜੱਟੀਏ' ਵਿੱਚ ਨਜ਼ਰ ਆਉਣਗੇ। ਇਹ ਜਾਣਕਾਰੀ ਹੰਬਲ ਮੋਸ਼ਨ ਪਿਕਚਰਸ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਜਾ ਰਿਹਾ  ਹੈ। ਦੱਸ ਦਈਏ ਕਿ ਫਿਲਮ ਕੈਰੀ ਆਨ ਜੱਟਾ ਤੋਂ ਲੈ ਕੇ ਕੈਰੀ ਆਨ ਜੱਟਾ 3 ਤੱਕ ਸਮੀਪ ਕੰਗ ਨੇ ਇਸ ਫਿਲਮ ਦੇ ਸਾਰੇ ਸੀਕਵਲ ਡਾਇਰੈਕਟ ਕੀਤੇ ਹਨ ਤੇ ਹੁਣ ਉਹ ਇਸ ਫਿਲਮ ਦਾ ਚੌਥਾ ਸੀਕਵਲ ਫਿਲਮ 'ਕੈਰੀ ਆਨ ਜੱਟੀਏ' ਵੀ ਕਰ ਰਹੇ ਹਨ

'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ' ਵੱਲੋਂ ਸੁਯੰਕਤ ਰੂਪ 'ਚ ਬਣਾਈ ਗਈ ਇਸ ਕਾਮੇਡੀ ਡ੍ਰਾਮੈਟਿਕ ਫਿਲਮ 'ਕੈਰੀ ਆਨ ਜੱਟੀਏ'  ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਸਹਿ ਨਿਰਮਾਣਕਾਰ ਮੁਰਲੀਧਰ ਛਾਤਵਾਨੀ, ਸੰਜੀਵ ਜੋਸ਼ੀ, ਭਾਨਾ ਲਾ, ਵਿਨੋਦ ਅਸਵਾਲ ਹਨ।

View this post on Instagram

A post shared by Humble Motion Pictures (@humblemotionpictures)


ਫਿਲਮ 'ਕੈਰੀ ਆਨ ਜੱਟੀਏ' ਦੀ ਸਟਾਰ ਕਾਸਟ ਦੀ ਗੱਲ ਕਰੀਏ ਇਸ 'ਚ ਗਿੱਪੀ ਗਰੇਵਾਲ, ਸੁਨੀਲ ਗਰੋਵਰ, ਸਰਗੁਨ ਮਹਿਤਾ, ਜੈਸਮੀਨ ਭਸੀਨ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਆਦਿ ਜਿਹੇ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ 'ਚ ਨਜ਼ਰ ਆਉਣਗੇ। 


ਹੋਰ ਪੜ੍ਹੋ : ਪੰਜਾਬੀ ਗਾਇਕ ਸ਼ੁਭ ਨੇ ਨੌਜਵਾਨਾਂ ਨੂੰ ਕੀਤੀ ਖਾਸ ਅਪੀਲ, ਕਿਹਾ-ਹੱਥ ਜੋੜ ਕੇ ਬੇਨਤੀ ਨਾਂ ਕਰੋ ਅਜਿਹਾ ਨਹੀਂ ਤਾਂ ਰੁਲ ਜਾਵੇਗਾ ਘਰ

ਫੈਨਜ਼ ਸੁਨੀਲ ਗਰੋਵਰ ਨੂੰ ਮੁੜ ਇੱਕ ਵਾਰ ਵੱਡੇ ਪਰਦੇ ਉੱਤੇ ਵੇਖਣ ਲਈ ਉਤਸ਼ਾਹਿਤ ਹਨ। ਇਸ ਦੇ ਨਾਲ-ਨਾਲ ਇਹ ਵੀ ਦੱਸ ਦਈਏ ਕਿ ਇਨ੍ਹੀਂ ਦਿਨੀਂ ਸੁਨੀਲ ਗਰੋਵਰ ਕਾਸ਼ਮੀਰ ਵਿੱਚ ਹਨ ਤੇ ਉਹ ਆਪਣੀ ਆਉਣ ਵਾਲੀ ਨਵੀਂ ਫਿਲਮ ਬਲੈਕਆਊਟ ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। 


Related Post