ਅਫਸਾਨਾ ਖਾਨ ਨੇ ਪਿਆਰ ਭਰੇ ਅੰਦਾਜ਼ 'ਚ ਪਤੀ ਸਾਜ਼ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪਤੀ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ
ਪੰਜਾਬੀ ਗਾਇਕਾ ਅਫਸਾਨਾ ਖ਼ਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਅੱਜ ਅਫਸਾਨਾ ਖਾਨ ਦੇ ਪਤੀ ਸਾਜ਼ ਦਾ ਜਨਮਦਿਨ ਹੈ, ਇਸ ਖਾਸ ਮੌਕੇ ਉੱਤੇ ਗਾਇਕਾ ਨੇ ਆਪਣੇ ਪਤੀ ਨੂੰ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।
Afsana Khan Husband Saajz Birthday : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਅੱਜ ਅਫਸਾਨਾ ਖਾਨ ਦੇ ਪਤੀ ਸਾਜ਼ ਦਾ ਜਨਮਦਿਨ ਹੈ, ਇਸ ਖਾਸ ਮੌਕੇ ਉੱਤੇ ਗਾਇਕਾ ਨੇ ਆਪਣੇ ਪਤੀ ਨੂੰ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।
ਅਫਸਾਨਾ ਖਾਨ ਨੇ ਪਤੀ ਸਾਜ਼ ਨੂੰ ਦਿੱਤੀ ਜਨਮਦਿਨ ਦੀ ਵਧਾਈਦੱਸ ਦਈਏ ਕਿ ਅਫਸਾਨਾ ਖਾਨ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅੱਜ ਅਫਸਾਨਾ ਦੇ ਪਤੀ ਸਾਜ਼ ਦਾ ਜਨਮਦਿਨ ਹੈ।
ਇਸ ਖਾਸ ਮੌਕੇ ਉੱਤੇ ਅਫਸਾਨਾ ਖਾਨ ਨੇ ਪਤੀ ਸਾਜ ਨਾਲ ਬੇਹੱਦ ਹੀ ਪਿਆਰ ਭਰੀ ਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ ਆਪਣੇ ਪਤੀ ਲਈ ਪਿਆਰ ਭਰਿਆ ਸੰਦੇਸ਼ ਵੀ ਲਿਖਿਆ ਹੈ, 'ਜਨਮਦਿਨ ਮੁਬਾਰਕ ਮੇਰੇ ਪਤੀ @saajzofficial ❤️🧿 ਇਸ ਸੰਸਾਰ ਵਿੱਚ ਤੁਹਾਡੇ ਤੋਂ ਵੱਧ ਕੀਮਤੀ ਹੋਰ ਕੋਈ ਨਹੀਂ ਹੈ। ਜਨਮਦਿਨ ਮੁਬਾਰਕ, ਪਤੀ। '
ਇਸ ਦੇ ਨਾਲ ਹੀ ਅਫਸਾਨਾ ਖਾਨ ਨੇ ਇੱਕ ਰੋਮਾਂਟਿਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਦੇ ਕੈਪਸ਼ਨ ਵਿੱਚ ਉਸ ਨੇ ਲਿਖਿਆ, 'Happy birthday My love 🎂🧿❤️🫶🏻 @saajzofficial my Hero 💫। '
ਹੋਰ ਪੜ੍ਹੋ : Happy Birthday Lakhwinder wadali : ਜਾਣੋ ਕਿੰਝ ਸੰਗੀਤ ਤੇ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਨੇ ਬਣਾਈ ਆਪਣੀ ਪਛਾਣ
ਦੱਸ ਦਈਏ ਸਾਲ 2022 ਦੇ ਫਰਵਰੀ ਮਹੀਨੇ ਵਿੱਚ ਅਫਸਾਨਾ ਅਤੇ ਸਾਜ਼ ਦਾ ਵਿਆਹ ਹੋਇਆ ਸੀ। ਜੋੜੇ ਦੇ ਵਿਆਹ ਦੇ ਪ੍ਰੋਗਰਾਮ ਵਿੱਚ ਕਈ ਬਾਲੀਵੁੱਡ ਕਲਾਕਾਰ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਖ਼ਾਸ ਮੌਕੇ ਉੱਤੇ ਸਿੱਧੂ ਮੂਸੇਵਾਲਾ ਵੀ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਿਲ ਹੋਏ ਸੀ।