ਅਫਸਾਨਾ ਖ਼ਾਨ ਆਪਣੇ ਪਰਿਵਾਰ ਦੇ ਨਾਲ ਪੂਲ ‘ਚ ਮਸਤੀ ਕਰਦੀ ਆਈ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਗਾਇਕਾ ਅਫਸਾਨਾ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸਵਿਮਿੰਗ ਪੂਲ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦੇ ਪਰਿਵਾਰਕ ਮੈਂਬਰ ਵੀ ਪੂਲ ‘ਚ ਮਸਤੀ ਕਰ ਰਹੇ ਹਨ ।

By  Shaminder June 28th 2024 09:59 AM

ਉੱਤਰ ਭਾਰਤ ‘ਚ ਅੰਤਾਂ ਦੀ ਗਰਮੀ ਤੋਂ ਬਾਅਦ ਮਾਨਸੂਨ ਦੇ ਕਈ ਥਾਈਂ ਪਹੁੰਚਣ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਉੱਥੇ ਹੀ ਅਫਸਾਨਾ ਖ਼ਾਨ ਵੀ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਨ ਦੇ ਲਈ ਕਿਸੇ ਟੂਰਿਸਟ ਪਲੇਸ ‘ਤੇ ਪਹੁੰਚੀ ਹੋਈ ਹੈ।ਗਾਇਕਾ  ਅਫਸਾਨਾ ਖ਼ਾਨ  (Afsana Khan)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸਵਿਮਿੰਗ ਪੂਲ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ :  ਸਿੱਪੀ ਗਿੱਲ ਆਪਣੇ ਫਾਰਮ ਹਾਊਸ ਤੋਂ ਸਾਂਝਾ ਕੀਤਾ ਵੀਡੀਓ, ਪੁੱਤਰ ਨਾਲ ਵੀ ਕੀਤੀ ਮਸਤੀ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦੇ ਪਰਿਵਾਰਕ ਮੈਂਬਰ ਵੀ ਪੂਲ ‘ਚ ਮਸਤੀ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਗਾਇਕਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕਾ ਨੇ ਅਨਮੋਲ ਗਗਨ ਮਾਨ ਦੇ ਵਿਆਹ ‘ਚ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ ਸਨ।  View this post on Instagram

A post shared by Instant Pollywood (@instantpollywood)




ਅਫਸਾਨਾ ਖ਼ਾਨ ਦਾ ਵਰਕ ਫਰੰਟ

ਅਫਸਾਨਾ ਖਾਨ ਦੇ ਵਰਕ ਫੰ੍ਰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪਰ ਉਨ੍ਹਾਂ ਨੂੰ ਪਛਾਣ ਮਿਲੀ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਨਾਲ । ਇਸ ਗੀਤ ਨੂੰ ਗੈਰੀ ਸੰਧੂ ਨੇ ਲਿਖਿਆ ਸੀ ਅਤੇ ਜੀ ਖ਼ਾਨ ਤੇ ਅਫਸਾਨਾ ਖ਼ਾਨ ਨੇ ਇਸ ਨੂੰ ਆਪਣੀਆਂ ਆਵਾਜ਼ਾਂ ਦੇ ਨਾਲ ਸ਼ਿੰਗਾਰਿਆ ਸੀ। ਅਫਸਾਨਾ ਖ਼ਾਨ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ। ਆਪਣੀ ਕਾਮਯਾਬੀ ਦਾ ਸਿਹਰਾ ਉਹ ਆਪਣੀ ਮਾਂ ਨੂੰ ਦਿੰਦੇ ਹਨ । 


View this post on Instagram

A post shared by Afsana Khan (@itsafsanakhan)




Related Post