ਛੋਟੇ ਸਿੱਧੂ ਦੇ ਜਨਮ ਦੀ ਖੁਸ਼ੀ 'ਚ ਅਫਸਾਨਾ ਖਾਨ ਨੇ ਕੇਕ ਕੱਟ ਕੇ ਮਨਾਇਆ ਜਸ਼ਨ, ਕਿਹਾ 'ਮੇਰਾ ਵੱਡਾ ਬਾਈ ਸਿੱਧੂ ਵਾਪਸ ਆ ਗਿਆ'
Afsana Khan welcome little Shubh: ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਘਰ ਬੀਤੇ ਦਿਨ ਤੋਂ ਹੀ ਖੁਸ਼ੀਆਂ ਦਾ ਮਾਹੌਲ ਹੈ ਤੇ ਖੂਬ ਰੌਣਕਾਂ ਲਗੀਆਂ ਹਨ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਤੇ ਉਨ੍ਹਾਂ ਦੀ ਭੈਣ ਅਫਸਾਨਾ ਖਾਨ ਨੇ ਵੀ ਨਿੱਕੇ ਸਿੱਧੂ ਦੇ ਆਉਣ ਦਾ ਜਸ਼ਨ ਮਨਾਉਂਦੀ ਹੋਈ ਨਜ਼ਰ ਆਈ।
ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਅਤੇ ਪਿੰਡ ਮੂਸਾ ਸਣੇ ਸਿੱਧੂ ਦੇ ਫੈਨਜ਼ ਨਿੱਕੇ ਸ਼ੁਭ ਦੇ ਆਉਣ ਦੀ ਖੁਸ਼ੀ ਮਨਾ ਰਹੇ ਹਨ। ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਨੂੰ ਵਧਾਈ ਦੇਣ ਲਈ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਵਿਚਾਲੇ ਗਾਇਕਾ ਅਫਸਾਨਾ ਖਾਨ ਨੇ ਨਿਕੇ ਸਿੱਧੂ ਦਾ ਸਵਾਗਤ ਕੀਤਾ ਹੈ।
ਅਫਸਾਨਾ ਖਾਨ ਨੇ ਕੇਕ ਕੱਟ ਕੇ ਮਨਾਇਆ ਨਿੱਕੇ ਸਿੱਧੂ ਦੇ ਆਉਣ ਦਾ ਜਸ਼ਨ
ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਅਫਸਾਨਾ ਖਾਨ ਸੋਸ਼ਲ ਮੀਡੀਆ ਅਕਾਊਂਟ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਫਸਾਨਾ ਖਾਨ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਗਾਇਕਾ ਅਫਸਾਨਾ ਖਾਨ ਆਪਣੇ ਨਿੱਕੇ ਭਰਾ ਦੇ ਜਨਮ ਦਾ ਜਸ਼ਨ ਮਨਾਉਂਦੀ ਹੋਈ ਨਜ਼ਰ ਆਈ। ਉਨ੍ਹਾਂ ਨੇ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਦਾ ਜਸ਼ਨ ਕੇਕ ਕੱਟ ਤੇ ਭਗੜੇ ਪਾ ਕੇ ਮਨਾਇਆ ਹੈ। ਦੱਸ ਦੇਈਏ ਕਿ ਅਫਸਾਨਾ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀ ਸੀ ਅਤੇ ਰੱਖੜੀ ਵੀ ਬੰਨ੍ਹਦੀ ਸੀ।
ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਸਿੱਧੂ ਦੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਨੇ ਨਿੱਕੇ ਸਿੱਧੂ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਸਿੱਧੂ ਇਜ ਬੈਕ’। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਗਾਇਕਾ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੂੰ ਖੁਸ਼ੀ ‘ਚ ਭੰਗੜਾ ਪਾਉਂਦੇ ਵੀ ਦੇਖਿਆ ਜਾ ਸਕਦਾ ਹੈ।
ਹੋਰ ਪੜ੍ਹੋ: ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਮਾਤਾ ਚਰਨ ਕੌਰ ਨੇ ਸਾਂਝੇ ਕੀਤੇ ਦਿਲ ਦੇ ਜਜ਼ਬਾਤ, ਕਿਹਾ-'ਘਰ ਪਰਤਣ ਲਈ ਧੰਨਵਾਦ ਪੁੱਤ'
ਅਫਸਾਨਾ ਖਾਨ ਦਾ ਵਰਕ ਫਰੰਟ
ਅਫਸਾਨਾ ਖਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰਿਆਂ ਚੋਂ ਇੱਕ ਹ, ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅਫਸਾਨਾ ਖਾਨ ਪਾਲੀਵੁੱਡ (Pollywood) ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਬੁਲੰਦ ਆਵਾਜ਼ ਲਈ ਕਾਫੀ ਮਸ਼ਹੂਰ ਹੈ। ਅਫਸਾਨਾ ਖਾਨ ਦੇ ਕਈ ਗੀਤ ਜਿਵੇਂ ਧੱਕਾ, ਵਧਾਈਆਂ, ਯਾਰ ਮੇਰਾ ਤਿਤਲੀਆਂ ਵਰਗਾ ਆਦਿ ਮਸ਼ਹੂਰ ਹੋਏ। ਫੈਨਜ਼ ਗਾਇਕਾ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਗਾਇਕਾ ਦਾ ਗੀਤ MOHALLA ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਫਸਾਨਾ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤਾਂ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ।