ਅਫਸਾਨਾ ਖ਼ਾਨ ਪਤੀ ਸਾਜ਼ ਨਾਲ ਵਿਦੇਸ਼ ਦੀਆਂ ਗਲੀਆਂ 'ਚ ਸੈਰ ਕਰਦੀ ਆਈ ਨਜ਼ਰ, ਗਾਇਕਾ ਨੇ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ
ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਉਹ ਵਿਦੇਸ਼ ‘ਚ ਜਿੱਥੇ ਸ਼ੋਅ ਕਰ ਰਹੀ ਹੈ, ਉੱਥੇ ਹੀ ਇਸ ਦੌਰਾਨ ਉਹ ਵਿਦੇਸ਼ ਜਾ ਕੇ ਆਪਣੇ ਟੂਰ ਦਾ ਪੂਰਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਗਾਇਕਾ ਨੇ ਆਪਣੇ ਪਤੀ ਸਾਜ਼ ਲ ਇੱਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਇਹ ਜੋੜਾ ਵਿਦੇਸ਼ ਦੀਆਂ ਗਲੀਆਂ 'ਚ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ।
Afsana Khan and Saajz romantic video: ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ। ਅਫਸਾਨਾ ਇੱਥੇ ਆਪਣੇ ਸ਼ੋਅ ਕਰਨ ਆਈ ਹੈ ਤੇ ਇਸ ਦੌਰਾਨ ਅਫਸਾਨਾ ਖ਼ਾਨ ਆਪਣੇ ਟੂਰ ਦੇ ਨਾਲ-ਨਾਲ ਸੈਰ-ਸਪਾਟੇ ਦਾ ਭਰਪੂਰ ਆਨੰਦ ਮਾਣ ਰਹੀ ਹੈ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਅਫਸਾਨਾ ਖ਼ਾਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਫਸਾਨਾ ਸੋਸ਼ਲ ਮੀਡੀਆ ਰਾਹੀਂ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨਾਲ ਜੁੜੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਅਫਸਾਨਾ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਫਸਾਨਾ ਦੇ ਨਾਲ ਉਸ ਦੇ ਪਤੀ ਗਾਇਕ ਸਾਜ਼ ਵੀ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਪਤੀ ਸਾਜ਼ ਦੇ ਨਾਲ ਵਿਦੇਸ਼ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੀ ਹੈ ਤੇ ਸੈਰ ਸਪਾਟੇ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਅਫਸਾਨਾ ਪਤੀ ਨਾਲ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਰੋਮਾਂਟਿਕ ਹੁੰਦੀ ਹੋਈ ਵੀ ਨਜ਼ਰ ਆਈ।
ਫੈਨਜ਼ ਅਫਸਾਨਾ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪਤ੍ਰੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਨਾਈਸ ਜੋੜੀ ਤੁਸੀਂ ਦੋਵੇਂ ਹਮੇਸ਼ਾ ਖੁਸ਼ ਰਹੋ।
ਜੇਕਰ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਯਾਰ ਮੇਰਾ ਤਿੱਤਲੀਆਂ ਵਰਗਾ’, ‘ਧੱਕਾ’ ‘ਵਧਾਈਆਂ’, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।