ਅਫਸਾਨਾ ਖਾਨ ਨੇ ਪਤੀ ਸਾਜ਼ ਨਾਲ ਇੰਝ ਮਨਾਈ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ, ਸ਼ੇਅਰ ਕੀਤੀ ਰੋਮਾਂਟਿਕ ਵੀਡੀਓ
Afsana Khan and Saajz wedding anniversry : ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਬੁਲੰਦ ਆਵਾਜ਼ ਲਈ ਕਾਫੀ ਮਸ਼ਹੂਰ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਨੇ ਪਤੀ ਸਾਜ਼ ਨਾਲ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ (Afsana Khan Wedding Anniversary) ਮਨਾਈ। ਗਾਇਕਾ ਨੇ ਪਤੀ ਨਾਲ ਇੱਕ ਕਿਊਟ ਵੀਡੀਓ ਵੀ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਗਾਇਕਾ ਅਫਸਾਨਾ ਖਾਨ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਅਫਸਾਨਾ ਖਾਨ (Afsana Khan) ਨੇ ਆਪਣੇ ਪਤੀ ਸਾਜ਼ (Saajz) ਨਾਲ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਇਸ ਖਾਸ ਮੌਕੇ ਉੱਤੇ ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਸਾਜ਼ ਦੇ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਫਸਾਨਾ ਨੇ ਪਤੀ ਸਾਜ਼ ਲਈ ਇੱਕ ਰੋਮਾਂਟਿਕ ਮੈਸੇਜ਼ ਵੀ ਲਿਖਿਆ ਹੈ।
ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਹ ਵੀਡੀਓ ਸ਼ੇਅਰ ਕਰਦਿਆਂ ਗਾਇਕਾ ਨੇ ਲਿਖਿਆ, 'ਸਾਡੇ ਵਿਆਹ ਨੂੰ ਦੋ ਸਾਲ ਪੂਰੇ ਹੋ ਗਏ, ਮੇਰੇ ਪਿਆਰ @saajzofficial ਨੂੰ ਵਧਾਈ ਆਉਣ ਵਾਲੇ ਬਹੁਤ ਸਾਰੇ ਸਾਲਾਂ ਲਈ ❤️???? #happyanniversary #afsaajz।'
ਅਫਸਾਨਾ ਖਾਨ ਤੇ ਸਾਜ਼ ਦੀ ਇਹ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਇਸ ਜੋੜੇ ਨੂੰ ਵੈਡਿੰਗ ਐਨਵਰਸਰੀ ਦੀ ਵਧਾਈਆਂ ਦੇ ਰਹੇ ਹਨ।
ਹੋਰ ਪੜ੍ਹੋ: ਵਿਆਹ ਬੰਧਨ 'ਚ ਬੱਝੀ 'ਦੇਵੋ ਕੇ ਦੇਵ' ਫੇਮ ਅਦਾਕਾਰਾ ਸੋਨਾਰਿਕਾ ਭਦੋਰੀਆ,ਵੇਖੋ ਵੀਡੀਓ
ਅਫਸਾਨਾ ਖਾਨ ਤੇ ਉਸ ਦੇ ਪਤੀ ਸਾਜ਼ ਦੋਵੇਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰੇ ਹਨ। ਦੋਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅਫਸਾਨਾ ਖਾਨ ਪਾਲੀਵੁੱਡ (Pollywood) ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਬੁਲੰਦ ਆਵਾਜ਼ ਲਈ ਕਾਫੀ ਮਸ਼ਹੂਰ ਹੈ। ਅਫਸਾਨਾ ਖਾਨ ਦੇ ਕਈ ਗੀਤ ਜਿਵੇਂ ਧੱਕਾ, ਵਧਾਈਆਂ, ਯਾਰ ਮੇਰਾ ਤਿਤਲੀਆਂ ਵਰਗਾ ਆਦਿ ਮਸ਼ਹੂਰ ਹੋਏ। ਫੈਨਜ਼ ਗਾਇਕਾ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ।