Birthday Special : ਪੰਜਾਬੀ ਗਾਇਕ ਅਫਸਾਨਾ ਖਾਨ ਦਾ ਜਨਮਦਿਨ ਅੱਜ, ਜਾਣੋ ਕਿੰਝ ਗਰੀਬੀ ਚੋਂ ਨਿਕਲ ਕੇ ਸਟਾਰ ਬਣੀ ਗਾਇਕਾ

ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਫਸਾਨਾ ਖਾਨ ਨੇ ਨਾਂ ਮਹਿਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਸਗੋਂ ਬਾਲੀਵੁੱਡ ਵਿੱਚ ਵੀ ਆਪਣੇ ਗੀਤਾਂ ਨਾਲ ਖਾਸ ਪਛਾਣ ਬਣਾਈ ਹੈ। ਆਓ ਗਾਇਕਾ ਦੇ ਜਨਮਦਿਨ 'ਤੇ ਜਾਣਦੇ ਹਾਂ ਉਸ ਦੀ ਜ਼ਿੰਦਗੀ ਤੇ ਸੰਗੀਤਕ ਸਫਰ ਬਾਰੇ ਖਾਸ ਗੱਲਾਂ।

By  Pushp Raj June 12th 2024 11:40 AM

Afsana khan Birthday : ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਫਸਾਨਾ ਖਾਨ ਨੇ ਨਾਂ ਮਹਿਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਸਗੋਂ ਬਾਲੀਵੁੱਡ ਵਿੱਚ ਵੀ ਆਪਣੇ ਗੀਤਾਂ ਨਾਲ ਖਾਸ ਪਛਾਣ ਬਣਾਈ ਹੈ। ਆਓ ਗਾਇਕਾ ਦੇ ਜਨਮਦਿਨ 'ਤੇ ਜਾਣਦੇ ਹਾਂ ਉਸ ਦੀ ਜ਼ਿੰਦਗੀ ਤੇ ਸੰਗੀਤਕ ਸਫਰ ਬਾਰੇ ਖਾਸ ਗੱਲਾਂ। 

ਅਫਸਾਨ ਖਾਨ ਦਾ ਜਨਮ 12 ਜੂਨ 1994 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਹੋਇਆ ਸੀ । ਅਫਸਾਨਾ ਖਾਨ ਨੂੰ ਸੰਗੀਤ ਦੀ ਗੂੜਤੀ ਪਰਿਵਾਰ ਤੋਂ ਹੀ ਮਿਲੀ , ਕਿਉਂਕਿ ਉਸ ਦੇ ਦਾਦਾ ਤੇ ਭਰਾ ਦੋਵੇਂ ਸੰਗੀਤਕਾਰ ਸਨ। ਇਸ ਦੇ ਚੱਲਦੇ ਅਫਸਾਨਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ।  
View this post on Instagram

A post shared by Afsana Khan (@itsafsanakhan)


ਅਫਸਾਨਾ ਖਾਨ ਦੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕਾਫੀ ਮੁਸ਼ਕਲਾਂ ਭਰੀ ਸੀ। ਅਫਸਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਰਿਐਲਿਟੀ ਸ਼ੋਅ ਸ਼ੋਅ ‘ਵਾਇਸ ਆਫ ਪੰਜਾਬ ਸੀਜ਼ਨ 3’ ਨਾਲ ਕੀਤੀ ਸੀ। ਉਹ ਪਹਿਲੀ ਵਾਰ ਇਸ ਰਿਐਲਿਟੀ ਸਿੰਗਿੰਗ ਸਾਲ 2012 ਦੌਰਾਨ ਨਜ਼ਰ ਆਈ ਸੀ। ਇਸ ਸ਼ੋਅ ‘ਚ ਉਹ ਟਾਪ 5 ‘ਚ ਥਾਂ ਬਣਾ ਕੇ ਸੁਰਖੀਆਂ ਵਿੱਚ ਆਈ। 

 ਇਸ ਤੋਂ ਬਾਅਦ ਅਫਸਾਨਾ ਖਾਨ ਨੇ ‘ਰਾਈਜ਼ਿੰਗ ਸਟਾਰ’ ਨਾਂਅ ਦੇ ਰਿਐਲਿਟੀ ਸ਼ੋਅ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਅਫਸਾਨਾ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਜਦੋਂ ਉਹ ਇਸ ਰਿਐਲਿਟੀ ਸ਼ੋਅ ਦੇ ਆਡੀਸ਼ਨ ਲਈ ਪਹੁੰਚੀ ਤਾਂ ਉਸ ਨੂੰ ਬਾਲੀਵੁੱਡ ਦਾ ਕੋਈ ਗੀਤ ਨਹੀਂ ਪਤਾ ਸੀ। ਉਸ ਨੇ ਆਡੀਸ਼ਨ ਵਾਲੀ ਥਾਂ ‘ਤੇ ਹੀ ‘ਜਗ ਸੁਨਾ ਸੁਨਾ ਲਾਗੇ’ ਗੀਤ ਤਿਆਰ ਕੀਤਾ ਅਤੇ ਸੁਣਾਇਆ, ਜਿਸ ਤੋਂ ਬਾਅਦ ਉਸ ਨੂੰ ਸ਼ੋਅ ‘ਚ ਚੁਣਿਆ ਗਿਆ। 

ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲਾ ਨਾਲ ਆਪਣਾ ਗੀਤ 'ਧੱਕਾਂ' ਗਾਇਆ। ਇਹ ਗੀਤ ਸੁਪਰਹਿੱਟ ਰਿਹਾ। ਇਸ ਮਗਰੋਂ ਅਫਸਾਨਾ ਦਾ ਇੱਕ ਹੋਰ ਨਵਾਂ ਗੀਤ 'ਯਾਰ ਮੇਰਾ ਤਿਤਲੀਆਂ ਵਰਗਾਂ' ਰਿਲੀਜ਼ ਹੋਇਆ। ਜਿਸ ਨੂੰ ਕਿ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ।  ਗਾਇਕੀ ਦੇ ਨਾਲ-ਨਾਲ ਅਫਸਾਨਾ ਖਾਨ ਬਿੱਗ ਬੌਸ ਸੀਜ਼ਨ-15 ਵਿੱਚ ਵੀ ਨਜ਼ਰ ਆ ਚੁੱਕੀ ਹੈ। 

View this post on Instagram

A post shared by Afsana Khan (@itsafsanakhan)



ਹੋਰ ਪੜ੍ਹੋ: ਗਰਮੀਆਂ 'ਚ ਲੂ ਤੋਂ ਬਚਾਉਂਣ ਲਈ ਪਿਆਜ਼ ਦਾ ਕਰੋ ਸੇਵਨ, ਜਾਣੋ ਪਿਆਜ਼ ਖਾਣ ਦੇ ਫਾਇਦੇ 

ਅਫਸਾਨਾ ਖਾਨ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ ਤੇ ਅਫਸਾਨਾ ਖਾਨ ਨੂੰ ਖਾਸ ਤੌਰ ਉੱਤੇ Sad Songs ਗਾਉਣ ਲਈ ਜਾਣਿਆ ਜਾਂਦਾ ਹੈ। ਬੀਤੇ ਦਿਨੀਂ ਗਾਇਕਾ ਦਾ ਗੀਤ 'ਕੋਈ ਸੀ' ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਅਫਸਾਨਾ ਖਾਨ ਬਾਲੀਵੁੱਡ ਦੇ ਕਈ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੀ ਹੈ। ਅੱਜ ਗਾਇਕਾ ਦੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਦੇ ਫੈਨਜ਼ ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। 


Related Post