
ਅਫਸਾਨਾ ਖ਼ਾਨ (Afsana Khan) ਦਾ ਪਤੀ ਸਾਜ਼ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਆਪਣੇ ਪਤੀ ਦੇ ਨਾਲ ਰਲ ਕੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਜੋੜੀ ਰਾਤ ਦੇ ਸਮੇਂ ਸੜਕਾਂ ‘ਤੇ ਨਿਕਲੀ ਹੈ ਅਤੇ ਜ਼ਰੂਰਤਮੰਦਾਂ ਬੱਚਿਆਂ ਅਤੇ ਲੋਕਾਂ ਨੂੰ ਗਰਮ ਕੱਪੜੇ, ਬੂਟ, ਜ਼ੁਰਾਬਾਂ ਅਤੇ ਜ਼ਰੂਰਤ ਦਾ ਹੋਰ ਸਮਾਨ ਮੁਹੱਈਆ ਕਰਵਾਇਆ । ਇਸ ਵੀਡੀਓ ਨੁੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਆਪਣੇ ਯੋਗ ਆਸਣਾਂ ਨਾਲ ਫੈਨਸ ਨੂੰ ਕੀਤਾ ਹੈਰਾਨ
ਅਫਸਾਨਾ ਖ਼ਾਨ ਦਾ ਵਰਕ ਫ੍ਰੰਟ
ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੁੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਧੱਕਾ, ਯਾਰ ਮੇਰਾ ਤਿੱਤਲੀਆਂ ਵਰਗਾ, ਵਧਾਈਆਂ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਗਾਇਕਾ ਦਾ ਪਤੀ ਵੀ ਇੱਕ ਵਧੀਆ ਗਾਇਕ ਹੈ ਅਤੇ ਹੁਣ ਤੱਕ ਇੱਕਠਿਆਂ ਨੇ ਕਈ ਗੀਤ ਕੱਢੇ ਹਨ । ਕੁਝ ਸਮਾਂ ਪਹਿਲਾਂ ਹੀ ਇਸ ਜੋੜੀ ਨੇ ਵਿਆਹ ਕਰਵਾਇਆ ਸੀ।
ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ
ਇਨ੍ਹੀਂ ਦਿਨੀਂ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ ਪੈ ਰਹੀ ਹੈ। ਅਜਿਹੇ ‘ਚ ਗਰੀਬ ਅਤੇ ਜ਼ਰੂਰਤਮੰਦ ਲੋਕ ਜੋ ਬੇਘਰ ਹਨ ਉਨ੍ਹਾਂ ਨੂੰ ਗਰਮ ਕੱਪੜੇ ਵੰਡ ਕੇ ਪੁੰਨ ਦਾ ਕੰਮ ਕਈ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਹਨ । ਬੀਤੇ ਦਿਨੀਂ ਕਰਮਜੀਤ ਅਨਮੋਲ ਨੇ ਵੀ ਆਪਣੇ ਜਨਮ ਦਿਨ ‘ਤੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਅਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ ਸੀ ।
ਇਸ ਤੋਂ ਪਹਿਲਾਂ ਅਨਮੋਲ ਕਵਾਤਰਾ ਦੀ ਸੰਸਥਾ ਏਕ ਜ਼ਰੀਆ ਦੇ ਰਾਹੀਂ ਮਨਕਿਰਤ ਔਲਖ ਵੀ ਆਰਥਿਕ ਮਦਦ ਕਰਨ ਦੇ ਲਈ ਪੁੱਜੇ ਸਨ । ਪੰਜਾਬੀ ਸਿਤਾਰਿਆਂ (Pollywood) ਵੱਲੋਂ ਸਮਾਜ ਦੀ ਸੇਵਾ (Social Service)ਦੇ ਲਈ ਚੁੱਕੇ ਜਾ ਰਹੇ ਇਹ ਕਦਮ ਵਾਕਏ ਹੀ ਕਾਬਿਲੇ ਤਾਰੀਫ ਹਨ । ਜ਼ਰੂਰਤ ਹੈ ਸਭ ਨੂੰ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਦੀ । ਕਿਉਂਕਿ ਸਾਡੇ ਗੁਰੁ ਸਾਹਿਬਾਨ ਨੇ ਵੀ ਸਾਨੂੰ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢਣ ਦੇ ਲਈ ਕਿਹਾ ਸੀ।