ਹਰਿਆਣਾ ਦੇ ਸਿਰਸਾ ਦੀ ਰਹਿਣ ਵਾਲੀ ਸਤਵੰਤ ਕੌਰ ਇੰਝ ਬਣੀ ਪੰਜਾਬੀ ਫ਼ਿਲਮ ਸਟਾਰ, ਇੱਕ ਗਾਣੇ ‘ਚ ਕੀਤੇ ਕਿਰਦਾਰ ਤੋਂ ਬਾਅਦ ਮਿਲਿਆ ਇੰਡਸਟਰੀ ‘ਚ ਕੰਮ ਕਰਨ ਦਾ ਮੌਕਾ
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਕੁਝ ਅਜਿਹੇ ਵੀ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਦਮ ‘ਤੇ ਪੰਜਾਬੀ ਇੰਡਸਟਰੀ ‘ਚ ਜਗ੍ਹਾ ਬਣਾਈ ਹੈ । ਅੱਜ ਕੱਲ੍ਹ ਉਹ ਹਰ ਫ਼ਿਲਮ ‘ਚ ਨਜ਼ਰ ਆ ਰਹੇ ਹਨ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਸਤਵੰਤ ਕੌਰ ਦੀ ਜਲਦ ਹੀ ਅਦਾਕਾਰਾ ਨੀਰੂ ਬਾਜਵਾ ਦੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਬੂਹੇ ਬਾਰੀਆਂ’ ‘ਚ ਦਿਖਾਈ ਦੇਵੇਗੀ ।
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਕੁਝ ਅਜਿਹੇ ਵੀ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਦਮ ‘ਤੇ ਪੰਜਾਬੀ ਇੰਡਸਟਰੀ ‘ਚ ਜਗ੍ਹਾ ਬਣਾਈ ਹੈ । ਅੱਜ ਕੱਲ੍ਹ ਉਹ ਹਰ ਫ਼ਿਲਮ ‘ਚ ਨਜ਼ਰ ਆ ਰਹੇ ਹਨ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਸਤਵੰਤ ਕੌਰ (Satwant Kaur) ਦੀ ਜਲਦ ਹੀ ਅਦਾਕਾਰਾ ਨੀਰੂ ਬਾਜਵਾ ਦੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਬੂਹੇ ਬਾਰੀਆਂ’ ‘ਚ ਦਿਖਾਈ ਦੇਵੇਗੀ ।ਇਸ ਤੋਂ ਇਲਾਵਾ ਤੂਫ਼ਾਂਗ, ਜ਼ੋਰਾਵਰ ਦੀ ਜੈਕਲੀਨ, ਹੀਰ ਰਾਂਝਾ ਸਣੇ ਕਈ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ ।
ਹੋਰ ਪੜ੍ਹੋ :
ਸਤਵੰਤ ਕੌਰ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਤਵੰਤ ਕੌਰ ਦਾ ਜਨਮ ਹਰਿਆਣਾ ਦੇ ਸਿਰਸਾ ‘ਚ ਹੋਇਆ ਸੀ । ਪੰਜਾਬੀ ਪਰਿਵਾਰ ‘ਚ ਜਨਮੀ ਸਤਵੰਤ ਕੌਰ ਦੇ ਪਿਤਾ ਜੀ ਦਾ ਨਾਮ ਗੁਰਦਿਆਲ ਸਿੰਘ ਅਤੇ ਮਾਤਾ ਦਾ ਨਾਮ ਮੁਖਤਿਆਰ ਕੌਰ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ ਸਿਰਸੇ ਤੋਂ ਹੀ ਪੂਰੀ ਕੀਤੀ । ੧੯੮੯ ‘ਚ ਉਨ੍ਹਾਂ ਦਾ ਵਿਆਹ ਤਰਸੇਮ ਸਿੰਘ ਦੇ ਨਾਲ ਹੋ ਗਿਆ । ਜਿਸ ਤੋਂ ਬਾਅਦ ਅਦਾਕਾਰਾ ਮੋਹਾਲੀ ‘ਚ ਪਰਿਵਾਰ ਸਮੇਤ ਸ਼ਿਫਟ ਹੋ ਗਈ ।
ਗੁਰਦਾਸ ਮਾਨ ਹਨ ਪਸੰਦੀਦਾ ਗਾਇਕ
ਸਤਵੰਤ ਕੌਰ ਦੇ ਗੁਰਦਾਸ ਮਾਨ ਪਸੰਦੀਦਾ ਗਾਇਕ ਤੇ ਅਦਾਕਾਰ ਹਨ । ਉਨ੍ਹਾਂ ਦੇ ਨਾਲ ਹੀ ਸਤਵੰਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਗੁਰਦਾਸ ਮਾਨ ਦਾ ਗੀਤ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ‘ਚ ਉਨ੍ਹਾਂ ਦਾ ਇੱਕ ਛੋਟਾ ਜਿਹਾ ਕਲਿੱਪ ਵੇਖਣ ਨੂੰ ਮਿਲਿਆ ਸੀ ।
ਪਰ ਇਸੇ ਮੌਕੇ ਨੇ ਉਨ੍ਹਾਂ ਨੂੰ ਇੰਡਸਟਰੀ ‘ਚ ਆਉਣ ਦਾ ਸਬੱਬ ਬਣਾ ਦਿੱਤਾ ਸੀ । ਇੱਕ ਇੰਟਰਵਿਊ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਆਪਣੇ ਕਰੀਅਰ ‘ਚ ਉਹ ਗੁਰਦਾਸ ਮਾਨ ਦਾ ਵੱਡਾ ਹੱਥ ਮੰਨਦੇ ਹਨ । ਉਨ੍ਹਾਂ ਨੇ ਹੀ ਪਹਿਲੀ ਵਾਰ ਗੀਤ ‘ਚ ਕੰਮ ਕਰਨ ਦਾ ਮੌਕਾ ਦਿੱਤਾ ਸੀ ।