ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਸਲਮਾਨ ਖ਼ਾਨ ‘ਤੇ ਲਗਾਏ ਗੰਭੀਰ ਇਲਜ਼ਾਮ, ਕਿਹਾ ਬਿੱਗ ਬੌਸ ‘ਚ ਭਾਗ ਲੈਣ ਤੋਂ ਬਾਅਦ ‘ਮੈਂ ਮਾਨਸਿਕ ਤੌਰ ‘ਤੇ ਹੋ ਗਈ ਸੀ ਬੀਮਾਰ’
ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਈ ਪਰੇਸ਼ਾਨੀ ਦਾ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ । ਹਿਮਾਂਸ਼ੀ ਖੁਰਾਣਾ ਨੇ ਅਨਮੋਲ ਕਵਾਤਰਾ ਦੇ ਨਾਲ ਸ਼ੋਅ ‘ਚ ਗੱਲਬਾਤ ਕੀਤੀ ।
ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਈ ਪਰੇਸ਼ਾਨੀ ਦਾ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ । ਹਿਮਾਂਸ਼ੀ ਖੁਰਾਣਾ ਨੇ ਅਨਮੋਲ ਕਵਾਤਰਾ ਦੇ ਨਾਲ ਸ਼ੋਅ ‘ਚ ਗੱਲਬਾਤ ਕੀਤੀ । ਜਿਸ ਦੌਰਾਨ ਅਦਾਕਾਰਾ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ । ਅਦਾਕਾਰਾ ਦਾ ਕਹਿਣਾ ਹੈ ਕਿ ਬਿੱਗ ਬੌਸ ਤੋਂ ਬਾਅਦ ਮੈਂ ਬਹੁਤ ਹੀ ਮਾੜੇ ਦੌਰ ਚੋਂ ਲੰਘ ਰਹੀ ਹਾਂ ।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਮੈਂ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ ਹਾਲਾਂਕਿ ਮੇਰੀ ਜ਼ਿੰਦਗੀ ‘ਚ ਸਭ ਕੁਝ ਠੀਕ ਸੀ, ਪਰ ਅੰਦਰੋਂ ਕੁਝ ਖਾਲੀਪਣ ਮਹਿਸੂਸ ਹੋ ਰਿਹਾ ਸੀ ਅਤੇ ਅਧੂਰਾ ਲੱਗ ਰਿਹਾ ਸੀ ।
ਹਿਮਾਂਸ਼ੀ ਨੇ ਕਿਹਾ ‘ਮੇਰੇ ‘ਤੇ ਲਗਾਏ ਗਲਤ ਇਲਜ਼ਾਮ’
ਅਦਾਕਾਰਾ ਨੇ ਕਿਹਾ ਕਿ ਮੇਰੇ ‘ਤੇ ਗਲਤ ਇਲਜ਼ਾਮ ਲਗਾਏ ਗਏ ਅਤੇ ਜਦੋਂ ਮੈਂ ਬਿੱਗ ਬੌਸ ‘ਚ ਕੁਝ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਚੁੱਪ ਕਰਾ ਦਿੱਤਾ ਜਾਂਦਾ ਸੀ । ਮੈਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਸੀ ।
ਅਧਿਆਤਮ ਵੱਲ ਮੋੜਿਆ ਰੁਖ
ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਉਨ੍ਹਾਂ ਨੇ ‘ਇਸ ਤੋਂ ਬਾਅਦ ਆਪਣਾ ਰੁਖ ਅਧਿਆਤਮ ਵੱਲ ਮੋੜ ਲਿਆ ਅਤੇ ਹੌਲੀ ਹੌਲੀ ਮੈਨੂੰ ਸਾਰੇ ਸਵਾਲਾਂ ਦੇ ਜਵਾਬ ਮਿਲਣ ਲੱਗ ਗਏ ਸਨ । ਹੁਣ ਮੈਂ ਖੁਦ ਨੂੰ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹਾਂ’।