ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਧੀ ਨੇ ਲਿਆ ਜਨਮ, ਨਵ-ਜਨਮੀ ਬੱਚੀ ਦੀਆਂ ਨਾਨਾ ਨਾਨੀ ਨਾਲ ਤਸਵੀਰਾਂ ਆਈਆਂ ਸਾਹਮਣੇ

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਵ ਜਨਮੀ ਬੱਚੀ ਆਪਣੇ ਨਾਨਾ ਨਾਨੀ ਦੀ ਗੋਦ ‘ਚ ਨਜ਼ਰ ਆ ਰਹੀ ਹੈ ।

By  Shaminder May 24th 2023 01:35 PM -- Updated: May 24th 2023 04:08 PM

ਅਦਾਕਾਰਾ ਦ੍ਰਿਸ਼ਟੀ ਗਰੇਵਾਲ (Drishtii Garewal) ਦੇ ਘਰ ਧੀ  (Baby Girl) ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਵ ਜਨਮੀ ਬੱਚੀ ਆਪਣੇ ਨਾਨਾ ਨਾਨੀ ਦੀ ਗੋਦ ‘ਚ ਨਜ਼ਰ ਆ ਰਹੀ ਹੈ । ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਧੀ ਦੇ ਜਨਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । 


ਹੋਰ ਪੜ੍ਹੋ : ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਉਰਫ ਜੈਸਮੀਨ ਦੀ ਕਾਰ ਹਾਦਸੇ ‘ਚ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਪ੍ਰਸ਼ੰਸਕਾਂ ਨੇ ਵੀ ਦਿੱਤੀ ਵਧਾਈ 

ਅਦਾਕਾਰਾ ਦੇ ਘਰ ਬੱਚੀ ਦੇ ਜਨਮ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਅਦਾਕਾਰਾ ਨੂੰ ਵਧਾਈਆਂ ਭੇਜੀਆਂ ਜਾ ਰਹੀਆਂ ਹਨ । 



ਕੁਝ ਦਿਨ ਪਹਿਲਾਂ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸੀ ਸਾਂਝੀਆਂ 

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਕੁਝ ਦਿਨ ਪਹਿਲਾਂ ਹੀ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਅਦਾਕਾਰਾ ਪਹਿਲੇ ਬੱਚੇ ਦੀ ਮਾਂ ਬਣੀ ਹੈ । ਬੱਚੀ ਦੇ ਜਨਮ ਤੋਂ ਬਾਅਦ ਅਦਾਕਾਰਾ ਦਾ ਪੂਰਾ ਪਰਿਵਾਰ ਪੱਬਾਂ ਭਾਰ ਹੈ ਅਤੇ ਜਨਮ ਤੋਂ ਬਾਅਦ ਨਵ-ਜਨਮੀ ਬੱਚੀ ਦੇ ਜਨਮ ਤੋਂ ਬਾਅਦ ਨਾਨਾ ਨਾਨੀ ਦੇ ਵੱਲੋਂ ਨਜ਼ਰ ਵੀ ਉਤਾਰੀ ਗਈ ਹੈ ।


ਪਿਤਾ ਅਭੈ ਅੱਤਰੀ ਵੀ ਬਹੁਤ ਖੁਸ਼ ਹਨ ਅਤੇ ਅਦਾਕਾਰਾ ਦਾ ਭਰਾ ਵੀ ਪਹਿਲੀ ਵਾਰ ਮਾਮਾ ਬਣਿਆ ਹੈ ਅਤੇ ਉਸ ਤੋਂ ਇਹ ਖੁਸ਼ੀ ਸੰਭਾਲੀ ਨਹੀਂ ਜਾ ਰਹੀ । ਹਾਲ ਹੀ ‘ਚ ਅਦਾਕਾਰਾ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਈ ਸੀ ।   

View this post on Instagram

A post shared by ❤️DRISHTII GAREWAL ATTRI❤️ (@drishtiigarewal9)







 



Related Post